11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸ਼ਹੀਦ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਸੰਬੰਧੀ ਸਮਾਗਮ 13 ਨੂੰ ਬੱਲੂਆਣਾ ’ਚ-ਗਹਿਰੀ

ਬੱਲੂਆਣਾ, 10 ਸਤੰਬਰ (ਗੁਰਨੈਬ ਸਾਜਨ): ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ 13 ਸਤੰਬਰ ਨੂੰ ਹਲਕਾ ਦਿਹਾਤੀ ਬਠਿੰਡਾ ਦੇ ਪਿੰਡ ਬੱਲੂਆਣਾ ਵਿਖੇ ਮਨਾਉਣ ਲਈ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਿਤ ਮਹਾਂਪੰਚਾਇਤ ਪੰਜਾਬ ਤੇ ਕੇ. ਕੇ.

ਬੱਲੂਆਣਾ ’ਚ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਸੰਬੰਧੀ ਪੋਸਟਰ ਜਾਰੀ ਕਰਦੇ ਹੋਏ ਕਿਰਨਜੀਤ ਸਿੰਘ ਗਹਿਰੀ ਅਤੇ ਪਤਵੰਤੇ। ਤਸਵੀਰ : ਗੁਰਨੈਬ ਸਾਜਨ 11-09-2026
ਬੱਲੂਆਣਾ, 10 ਸਤੰਬਰ (ਗੁਰਨੈਬ ਸਾਜਨ): ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ 13 ਸਤੰਬਰ ਨੂੰ ਹਲਕਾ ਦਿਹਾਤੀ ਬਠਿੰਡਾ ਦੇ ਪਿੰਡ ਬੱਲੂਆਣਾ ਵਿਖੇ ਮਨਾਉਣ ਲਈ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਿਤ ਮਹਾਂਪੰਚਾਇਤ ਪੰਜਾਬ ਤੇ ਕੇ.ਕੇ.ਸੀ ਵਿਭਾਗ ਕਾਂਗਰਸ ਪੰਜਾਬ ਦੀ ਅਗਵਾਈ ਹੇਠ ਡੇਰਾ ਬਾਬਾ ਬਾਲਾ ਜੀ ਬੱਲੂਆਣਾ ਦੇ ਗੱਦੀ ਨਸ਼ੀਨ ਬਾਬਾ ਡਿਪਟੀ ਸਿੰਘ ਤੋਂ ਸੰਗਤਾਂ ਨੇ ਇਸ਼ਤਿਹਾਰ ਜਾਰੀ ਕਰਵਾਇਆ। ਗਹਿਰੀ ਨੇ ਕਿਹਾ ਕਿ ਸ਼ਹੀਦ ਬਾਬਾ ਜੀਵਨ ਸਿੰਘ ਜੈਤਾ ਜੀ ਜਿਨ੍ਹਾਂ ਨੇ ਹਿੰਦੂ ਧਰਮ ਬਚਾਉਣ ਲਈ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦਾ ਪਵਿੱਤਰ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਲਿਆ ਕੇ ਰੰਗਰੇਟਾ ਗੁਰੂ ਕਾ ਬੇਟਾ ਦਾ ਖ਼ਿਤਾਬ ਪ੍ਰਾਪਤ ਕੀਤਾ । ਇਨ੍ਹਾਂ ਦੇ ਸਤਿਕਾਰ ਵਿਚ ਹੋਣ ਵਾਲਾ ਇਹ ਸਮਾਗਮ ਇਤਿਹਾਸਕ ਹੋਵੇਗਾ। ਗਹਿਰੀ ਨੇ ਦੱਸਿਆ ਇੱਥੇ ਧਾਰਮਿਕ, ਰਾਜਨੀਤਕ ਪਾਰਟੀਆਂ ਦੇ ਆਗੂ ਵਿਦਵਾਨ ਤੇ ਢਾਡੀ ਜਥੇ ਪਹੁੰਚਣਗੇ। ਇਸ ਸਮਾਗਮ ਵਿਚ ਸਾਰੀਆਂ ਜਥੇਬੰਦੀਆਂ ਤੇ ਸੰਗਤਾਂ ਨੂੰ ਖੁੱਲ੍ਹਾ ਸੱਦਾ ਦਿੰਦਿਆਂ ਗਹਿਰੀ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਕਿਰਨਦੀਪ ਕੌਰ ਵਿਰਕ, ਬੋਹੜ ਸਿੰਘ ਘਾਰੂ ਮੀਤ ਚੇਅਰਮੈਨ ਨੈਸ਼ਨਲ ਦਲਿਤ ਮਹਾਂਪੰਚਾਇਤ ਕੇ.ਕੇ.ਸੀ, ਲਾਲ ਚੰਦ ਸ਼ਰਮਾ, ਗੁਰਤੇਜ ਸਿੰਘ, ਬਲਵੀਰ ਸਿੰਘ, ਅਮਨਦੀਪ ਸ਼ਰਮਾ, ਅਮਨਦੀਪ ਸਿੱਧੂ, ਲਾਡੀ ਗੁਰਮੀਤ ਖੋਖਰ, ਬਲਕਾਰ ਸਿੰਘ, ਹਰਪਾਲ ਸਿੰਘ ਕੋਟਗੁਰੂ, ਹਰਦਿਆਲ ਸਿੰਘ ਢਿੱਲੋਂ, ਬੇਅੰਤ ਸਿੰਘ ਲੱਖੀ ਜੰਗਲ, ਹਰਦੇਵ ਸਿੰਘ ਬੁਰਜ ਸਰਪੰਚ, ਕੁਲਦੀਪ ਸਿੰਘ ਬੀੜ, ਜਗਜੀਤ ਸਿੰਘ, ਚਰਨਜੀਤ ਸਿੰਘ ਜੰਡੀਆਂ, ਗੁਰਬਿੰਦਰ ਸਿੰਘ ਭੁੱਚੋ ਮੀਤ ਚੇਅਰਮੈਨ, ਲਵਪ੍ਰੀਤ ਸਿੰਘ ਹੁਸਨਰ ਜ਼ਿਲ੍ਹਾ ਪ੍ਰਧਾਨ ਮੁਕਤਸਰ, ਬੇਅੰਤ ਸਿੰਘ ਸਿੱਧੂ, ਸਰਬਜੀਤ ਸਿੰਘ ਤਪਾ ਆਪਣੀ ਟੀਮ ਸਮੇਤ ਹਾਜ਼ਰ ਹੋਏ।
ਪਿਛਲੀ ਖ਼ਬਰ ਨਾਇਰਾ ਪੰਪ ਰਾਮਾਂ ਮੰਡੀ ਵਿਖੇ ਖ਼ੂਨਦਾਨ ਕੈਂਪ 19 ਨੂੰ ਅਗਲੀ ਖ਼ਬਰ 2027 ਦੀਆਂ ਚੋਣਾਂ ਲਈ ਯੂਥ ਅਕਾਲੀ ਦਲ (ਬ) ਨੇ ਵਜਾਇਆ ਬਿਗਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।