ਸਿੱਧ ਬਾਬਾ ਪ੍ਰੀਤਮ ਨਾਥ ਜੀ ਦੀ 64ਵੀਂ ਬਰਸੀ ਦੇ ਸਬੰਧ ਚ ਪਿੰਡ ਘੜੈਲੀ ਵਿਖੇ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਜੋੜ ਮੇਲਾ ਸ਼ੁਰੂ
ਚਾਉਕੇ, 19 ਸਤੰਬਰ (ਮਨਜੀਤ ਸਿੰਘ ਘੜੈਲੀ)- ਨਾਥ ਸੰਪਰਦਾਇ ਦੇ ਮਹਾਨ ਤਪੱਸਵੀ ਸਿੱਧ ਬਾਬਾ ਪ੍ਰੀਤਮ ਨਾਥ ਜੀ ਦੀ 64ਵੀਂ ਸਾਲਾਨਾ ਬਰਸੀ ਦੇ ਸਬੰਧ ‘ਚ ਤਿੰਨ ਰੋਜ਼ਾ ਧਾਰਮਿਕ ਜੋੜ ਮੇਲਾ ਅੱਜ ਤੋਂ ਡੇਰਾ ਬਾਬਾ ਪ੍ਰੀਤਮ ਨਾਥ ਪਿੰਡ ਘੜੈਲੀ ਵਿਖੇ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਬਾਬਾ ਪ੍ਰੀਤਮ ਨਾਥ ਦੇ ਮੁੱਖ ਸੰਚਾਲਕ ਸੰਤ ਬਾਬਾ ਮੱਖਣੀ ਦਾਸ ਨੇ ਦੱਸਿਆ ਕਿ ਸਿੱਧ ਬਾਬਾ ਪ੍ਰੀਤਮ ਨਾਥ ਨੇ ਕਠਿਨ ਤਪੱਸਿਆ ਕਰਕੇ ਇਲਾਕੇ ‘ਚ ਅਨੇਕਾਂ ਪ੍ਰਾਣੀਆਂ ਨੂੰ ਨਾਮ-ਸਿਮਰਨ ਨਾਲ ਜੋੜਿਆ ਤੇ ਇਲਾਕੇ ‘ਚ ਪਾਣੀ ਦੀ ਘਾਟ ਨੂੰ ਮੁੱਖ ਰੱਖਦਿਆਂ ਲੋਕਾਂ ਦੀ ਸਹੂਲਤ ਲਈ ਇਲਾਕੇ ਵਿਚ 12 ਖੂਹੀਆਂ ਲਗਵਾਈਆਂ ਅਤੇ 12 ਧੂਣੀਆਂ ਦਾ ਤਪ ਕੀਤਾ।
ਚਾਉਕੇ, 19 ਸਤੰਬਰ (ਮਨਜੀਤ ਸਿੰਘ ਘੜੈਲੀ)- ਨਾਥ ਸੰਪਰਦਾਇ ਦੇ ਮਹਾਨ ਤਪੱਸਵੀ ਸਿੱਧ ਬਾਬਾ ਪ੍ਰੀਤਮ ਨਾਥ ਜੀ ਦੀ 64ਵੀਂ ਸਾਲਾਨਾ ਬਰਸੀ ਦੇ ਸਬੰਧ ‘ਚ ਤਿੰਨ ਰੋਜ਼ਾ ਧਾਰਮਿਕ ਜੋੜ ਮੇਲਾ ਅੱਜ ਤੋਂ ਡੇਰਾ ਬਾਬਾ ਪ੍ਰੀਤਮ ਨਾਥ ਪਿੰਡ ਘੜੈਲੀ ਵਿਖੇ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਬਾਬਾ ਪ੍ਰੀਤਮ ਨਾਥ ਦੇ ਮੁੱਖ ਸੰਚਾਲਕ ਸੰਤ ਬਾਬਾ ਮੱਖਣੀ ਦਾਸ ਨੇ ਦੱਸਿਆ ਕਿ ਸਿੱਧ ਬਾਬਾ ਪ੍ਰੀਤਮ ਨਾਥ ਨੇ ਕਠਿਨ ਤਪੱਸਿਆ ਕਰਕੇ ਇਲਾਕੇ ‘ਚ ਅਨੇਕਾਂ ਪ੍ਰਾਣੀਆਂ ਨੂੰ ਨਾਮ-ਸਿਮਰਨ ਨਾਲ ਜੋੜਿਆ ਤੇ ਇਲਾਕੇ ‘ਚ ਪਾਣੀ ਦੀ ਘਾਟ ਨੂੰ ਮੁੱਖ ਰੱਖਦਿਆਂ ਲੋਕਾਂ ਦੀ ਸਹੂਲਤ ਲਈ ਇਲਾਕੇ ਵਿਚ 12 ਖੂਹੀਆਂ ਲਗਵਾਈਆਂ ਅਤੇ 12 ਧੂਣੀਆਂ ਦਾ ਤਪ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਕਰੀਬ 64 ਸਾਲ ਪਹਿਲਾਂ ਬਾਬਾ ਪ੍ਰੀਤਮ ਨਾਥ ਸਰੀਰਕ ਰੂਪ ‘ਚ ਚੋਲਾ ਛੱਡ ਗਏ ਸਨ। ਉਨ੍ਹਾਂ ਦੀ ਨਿੱਘੀ ਯਾਦ ‘ਚ ਹਰ ਸਾਲ ਸਮੂਹ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਸੰਗਤਾਂ ਵਲੋਂ ਦੇਸੀ ਮਹੀਨੇ 3, 4 ਤੇ 5 ਅੱਸੂ ਨੂੰ ਤਿੰਨ ਰੋਜਾ ਸਾਲਾਨਾ ਧਾਰਮਿਕ ਜੋੜ ਮੇਲਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਡੇਰਾ ਸਾਹਿਬ ਵਿਖੇ ਅਖੰਡ ਪਾਠ ਪ੍ਰਾਰੰਭ ਹੋ ਗਏ ਹਨ ਤੇ 21 ਸਤੰਬਰ ਨੂੰ ਭੋਗ ਪਾਏ ਜਾਣਗੇ। ਭੋਗ ਉਪਰੰਤ ਇਲਾਕੇ ਦੇ ਉਘੇ ਢਾਡੀ, ਕਵੀਸ਼ਰ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ। 19ਬੀਟੀਡੀ22 ਡੇਰਾ ਬਾਬਾ ਪ੍ਰੀਤਮ ਨਾਥ ਪਿੰਡ ਘੜੈਲੀ ਦਾ ਬਾਹਰੀ ਦ੍ਰਿਸ਼ ਤੇ ਇਨਸੈਟ ਬਾਬਾ ਪ੍ਰੀਤਮ ਨਾਥ ਦੀ ਪੁਰਾਣੀ ਤਸਵੀਰ।