20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਪੀ.ਐਮ.ਸ੍ਰੀ ਸਕੂਲ ਤੁੰਗਵਾਲੀ ਵਿਖੇ 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦੇ ਜੇਤੂ ਖਿਡਾਰੀ ਸਨਮਾਨਿਤ

ਭੁੱਚੋ ਮੰਡੀ, 19 ਸਤੰਬਰ (ਪਰਵਿੰਦਰ ਸਿੰਘ ਜੌੜਾ)- ਪੀ. ਐਮ.

ਅਜੀਤ ਡੈਸਕ 20-09-2026
ਭੁੱਚੋ ਮੰਡੀ, 19 ਸਤੰਬਰ (ਪਰਵਿੰਦਰ ਸਿੰਘ ਜੌੜਾ)- ਪੀ.ਐਮ.ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁੰਗਵਾਲੀ ਵਿਖੇ ਪ੍ਰਿੰਸੀਪਲ ਪ੍ਰਦੀਪ ਕੁਮਾਰ ਦੀ ਰਹਿਨੁਮਾਈ ਅਤੇ ਜਗਦੀਸ਼ ਕੁਮਾਰ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਵਲੋਂ 70ਵੀਆਂ ਜ਼ਿਲ੍ਹਾ ਸਕੂਲ ਖੇਡਾਂ-2026 ‘ਚੋਂ ਜੇਤੂ ਖਿਡਾਰੀਆਂ ਅਤੇ ਖਿਡਾਰਨਾਂ ਨੂੰ ਟਰਾਫ਼ੀ ਤੇ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਕੂਲ ਦੇ ਖਿਡਾਰੀਆਂ ਨੇ ਕਬੱਡੀ ਨੈਸ਼ਨਲ ਸਟਾਈਲ ਅੰਡਰ-19 ਲੜਕਿਆਂ ਵਿਚ ਭੁੱਚੋ ਮੰਡੀ ਜ਼ੋਨ ਵਲੋਂ ਖੇਡਦਿਆਂ ਗੁਰਮੇਲ ਸਿੰਘ, ਪਰਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਰਤਨਵੀਰ ਸਿੰਘ, ਦਿਲਵਰ ਸਿੰਘ, ਆਕਾਸ਼ਦੀਪ ਸਿੰਘ ਅਤੇ ਸਰਤਾਜ ਸਿੰਘ ਨੇ ਪਹਿਲਾ ਸਥਾਨ, ਕਬੱਡੀ ਨੈਸ਼ਨਲ ਅੰਡਰ-17 ਲੜਕਿਆਂ ਵਿਚ ਖੇਡਦਿਆਂ ਰਾਜਵੀਰ ਸਿੰਘ, ਰੁਪਿੰਦਰ ਸਿੰਘ ਸਿੱਧੂ, ਮਨਿੰਦਰ ਸਿੰਘ, ਹਰਵਿੰਦਰ ਸਿੰਘ, ਰਾਜਵੀਰ ਸਿੰਘ, ਦਲਜੀਤ ਸਿੰਘ, ਸ਼ੁਭਦੀਪ ਸਿੰਘ, ਹਰਪ੍ਰੀਤ ਸਿੰਘ, ਸ਼ਿਵਵੰਸ ਸਿੰਘ, ਬਲਕਰਨ ਸਿੰਘ, ਰਜਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪਾਵਰ ਲਿਫ਼ਟਿੰਗ ਅੰਡਰ-19 ਵਿਚ ਸ਼ਗਨਦੀਪ ਸਿੰਘ ਨੇ ਪਹਿਲਾ ਤੇ ਏਕਮਜੋਤ ਸਿੰਘ ਨੇ ਦੂਜਾ, ਟੇਬਲ ਟੈਨਿਸ ‘ਚੋਂ ਵਰਿੰਦਰਦੀਪ ਸਿੰਘ ਔਲਖ ਨੇ ਪਹਿਲਾ, ਕੁਸ਼ਤੀਆਂ ਫ਼ਰੀ ਸਟਾਈਲ ਲੜਕੇ ਅੰਡਰ-14 ‘ਚੋਂ ਲਵਜੋਤ ਸਿੰਘ, ਹਰਮਨ ਸਿੰਘ ਤੇ ਸਹਿਜਵੀਰ ਸਿੰਘ ਨੇ ਤੀਜਾ ਸਥਾਨ, ਅੰਡਰ-17 ਲੜਕਿਆਂ ‘ਚੋਂ ਸੁਖਮਨ ਬਾਵਾ ਨੇ ਤੇ ਸੁਖਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਅਨਮੋਲ ਕੌਰ, ਰਮਨਦੀਪ ਕੌਰ, ਬੱਬੂ, ਖੁਸ਼ਪ੍ਰੀਤ ਕੌਰ ਅਤੇ ਨਵਦੀਪ ਕੌਰ ਨੂੰ ਖੋ-ਖੋ, ਕਬੱਡੀ ਤੇ ਮਨਮੀਤ ਕੌਰ, ਯਾਦਵੀਂ ਰਾਣੀ, ਪ੍ਰਭਜੋਤ ਕੌਰ ਤੇ ਮਹਿਕਦੀਪ ਕੌਰ ਨੂੰ ਬਾਸਕਟਬਾਲ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੁੰਗਵਾਲੀ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ਪਾਵਰ ਲਿਫ਼ਟਿੰਗ ‘ਚੋਂ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਪਾਵਰ ਲਿਫਟਰ ਪੰਕਜ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਲੈ. ਰਾਖੀ ਅਗਰਵਾਲ, ਲੈ. ਸੰਦੀਪ ਕੁਮਾਰ, ਲੈ. ਸ਼ੀਤੂ ਭਾਟੀਆ, ਅਮਨ ਛਾਬੜਾ, ਲੈ. ਰੁਪਿੰਦਰ ਕੌਰ, ਰਜਿੰਦਰ ਕੁਮਾਰ ਪੀਟੀਆਈ, ਰੁਪਿੰਦਰ ਕੌਰ ਐਸ.ਐਸ. ਅਧਿਆਪਕਾ, ਬਾਸਕਟਬਾਲ ਕੋਚ ਜਸਵਿੰਦਰ ਸਿੰਘ ਬਾਵਾ, ਕਬੱਡੀ ਕੋਚ ਜੋਬਨਪ੍ਰੀਤ ਸਿੰਘ ਤੇ ਸਮੂਹ ਸਟਾਫ਼ ਮੌਜੂਦ ਸੀ।
ਪਿਛਲੀ ਖ਼ਬਰ ਡੀ. ਐਮ. ਸਕੂਲ ਕਰਾੜਵਾਲਾ ਦੇ ਪ੍ਰਿੰਸੀਪਲ, ਅਧਿਆਪਕ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਅਗਲੀ ਖ਼ਬਰ ਡੀ. ਏ. ਵੀ. ਕਾਲਜ ਬਠਿੰਡਾ ਵਲੋਂ ਭਾਸ਼ਣ ਅਤੇ ਕਵਿਤਾ ਮੁਕਾਬਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।