19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਡਰਾਈਵਰ ਪਾਸੋਂ ਅਣਪਛਾਤੇ ਵਿਅਕਤੀ ਨਕਦੀ ਅਤੇ ਮੋਬਾਈਲ ਖੋਹ ਕੇ ਫ਼ਰਾਰ

ਬਠਿੰਡਾ, 18 ਅਕਤੂਬਰ (ਵੀਰਪਾਲ ਸਿੰਘ)- ਸ਼ਰਧਾਲੂਆਂ ਨੂੰ ਮਾਈਸਰਖਾਨਾ ਮੇਲੇ ‘ਤੇ ਲਿਜਾਣ ਵਾਲੇ ਗੱਡੀ ਡਰਾਈਵਰ ਪਾਸੋਂ ਅਣਪਛਾਤੇ ਵਿਅਕਤੀ ਮੋਬਾਈਲ ਅਤੇ ਨਕਦੀ ਖੋਹ ਕੇ ਫ਼ਰਾਰ ਹੋ ਗਏ ਸਨ । ਇਸ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ‘ਤੇ ਮੁਕੱਦਮਾ ਦਰਜ ਕੀਤਾ ਗਿਆ।

ਅਜੀਤ ਡੈਸਕ 19-10-2026
ਬਠਿੰਡਾ, 18 ਅਕਤੂਬਰ (ਵੀਰਪਾਲ ਸਿੰਘ)- ਸ਼ਰਧਾਲੂਆਂ ਨੂੰ ਮਾਈਸਰਖਾਨਾ ਮੇਲੇ ‘ਤੇ ਲਿਜਾਣ ਵਾਲੇ ਗੱਡੀ ਡਰਾਈਵਰ ਪਾਸੋਂ ਅਣਪਛਾਤੇ ਵਿਅਕਤੀ ਮੋਬਾਈਲ ਅਤੇ ਨਕਦੀ ਖੋਹ ਕੇ ਫ਼ਰਾਰ ਹੋ ਗਏ ਸਨ । ਇਸ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ‘ਤੇ ਮੁਕੱਦਮਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਤਫ਼ਤੀਸ਼ੀ ਅਧਿਕਾਰੀ ਕੁਲਵੀਰ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਵਰਿੰਦਰ ਕੁਮਾਰ ਪੁੱਤਰ ਹੰਸਰਾਜ ਵਾਸੀ ਨੋਹਾਰੀਆ ਮੁਹੱਲਾ ਬਠਿੰਡਾ ਵਲੋਂ ਥਾਣਾ ਕੋਤਵਾਲੀ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਦੱਸਿਆ ਕਿ 15 ਅਕਤੂਬਰ 2026 ਨੂੰ ਮੈਂ ਸ਼ਰਧਾਲੂਆਂ ਨੂੰ ਮਾਇਸਰਖਾਨੇ ਮੇਲੇ ਲਿਜਾਣ ਲਈ ਆਪਣੀ ਗੱਡੀ ਗੋਬਿੰਦ ਮੰਦਰ ਦੇ ਬਾਹਰ ਖੜ੍ਹੀ ਕੀਤੀ ਹੋਈ ਸੀ। ਤਿੰਨ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਮੇਰੇ ਕੋਲ ਆਏ ਜੋ ਮੇਰੇ ਗਲ ਵਿਚ ਪਾਇਆ ਹੋਇਆ ਬੈਗ ਅਤੇ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋ ਗਏ। ਮੁੱਦਈ ਮੁਤਾਬਿਕ ਉਸ ਦੇ ਨਾਈਲੋਨ ਦੇ ਬੈਗ ਵਿਚ 12000 ਨਕਦੀ ਸੀ । ਪੁਲਿਸ ਵਲੋਂ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਨਾਮਾਲੂਮ ਵਿਅਕਤੀਆਂ ‘ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਪਿਛਲੀ ਖ਼ਬਰ ਨਾਜਾਇਜ਼ ਦੇਸੀ ਪਿਸਤੌਲ ਅਤੇ ਦੋ ਮੈਗਜ਼ੀਨਾਂ ਸਮੇਤ ਇਕ ਵਿਅਕਤੀ ਚੜ੍ਹਿਆ ਪੁਲਿਸ ਅੜਿੱਕੇ ਅਗਲੀ ਖ਼ਬਰ ਸਿਵਲ ਹਸਪਤਾਲ ਵਿਖੇ ਸਫ਼ਾਈ ਸੇਵਕਾਂ ਨੇ ਲਗਾਇਆ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।