21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਬਠਿੰਡਾ ਪੁਲਿਸ ਨੇ ਚਾਰ ਦਿਨਾਂ ਵਿਚ ਲੋਕਾਂ ਦੇ ਗੁਆਚੇ ਵਾਹਨ ਅਤੇ ਚੋਰੀ ਹੋਇਆ ਸਮਾਨ ਲੱਭ ਕੇ ਮਾਲਕਾਂ ਨੂੰ ਸੌਂਪਿਆ

ਬਠਿੰਡਾ, 20 ਨਵੰਬਰ (ਪੱਤਰ ਪ੍ਰੇਰਕ)- ਬਠਿੰਡਾ ਪੁਲਿਸ ਦੀਆਂ ਪੀ. ਸੀ.

ਅਜੀਤ ਡੈਸਕ 21-11-2026
ਬਠਿੰਡਾ, 20 ਨਵੰਬਰ (ਪੱਤਰ ਪ੍ਰੇਰਕ)- ਬਠਿੰਡਾ ਪੁਲਿਸ ਦੀਆਂ ਪੀ.ਸੀ.ਆਰ. ਟੀਮਾਂ ਨੇ ਆਪਣੀ ਮੁਸਤੈਦੀ ਦਿਖਾਉਂਦਿਆਂ ਚਾਰ ਦਿਨਾਂ ਦੌਰਾਨ ਕਈ ਲੋਕਾਂ ਦੇ ਗੁਆਚੇ ਅਤੇ ਚੋਰੀ ਹੋਏ ਵਾਹਨ ਤੇ ਹੋਰ ਸਮਾਨ ਬਰਾਮਦ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਸੌਂਪਿਆ ਹੈ। ਇਸ ਤੋਂ ਇਲਾਵਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ 812 ਚਲਾਨ ਵੀ ਕੀਤੇ ਗਏ ਹਨ।ਐੱਸ.ਐੱਸ.ਪੀ. ਬਠਿੰਡਾ ਸੁਹੇਲ ਕਾਸਿਮ ਮੀਰ ਦੇ ਦਿਸ਼ਾ-ਨਿਰਦੇਸ਼ਾਂ ਹੇਠ 17 ਤੋਂ 20 ਨਵੰਬਰ ਤੱਕ ਕੀਤੀਆਂ ਕਾਰਵਾਈਆਂ ਦੌਰਾਨ ਟੈਕਸੀ ਸਟੈਂਡ ਤੋਂ ਇੱਕ ਲਾਵਾਰਿਸ ਮੋਟਰਸਾਈਕਲ ਬਰਾਮਦ ਕਰਕੇ ਥਾਣਾ ਸਿਵਲ ਲਾਈਨ ਦੇ ਹਵਾਲੇ ਕੀਤਾ ਗਿਆ। ਢਿੱਲੋਂ ਕਾਲੋਨੀ ਵਿਚ ਪਰਚੂਨ ਦੀ ਦੁਕਾਨ ਤੋਂ ਚੋਰੀ ਹੋਏ 800 ਰੁਪਏ ਅਤੇ ਮੋਬਾਈਲ ਫ਼ੋਨ ਬਰਾਮਦ ਕਰਕੇ ਦੁਕਾਨ ਮਾਲਕ ਬਬੀਤਾ ਨੂੰ ਵਾਪਸ ਕੀਤੇ ਗਏ।ਇਸੇ ਤਰ੍ਹਾਂ ਸਬਜ਼ੀ ਮੰਡੀ ਤੋਂ ਮਿਲੀ ਸਕੂਟਰੀ ਸੁਖਵਿੰਦਰ ਸਿੰਘ ਵਾਸੀ ਦੀਪ ਨਗਰ, ਰੇਲਵੇ ਲਾਈਨਾਂ ਨੇੜਿਓਂ ਮਿਲਿਆ ਮੋਟਰਸਾਈਕਲ ਲਖਵੀਰ ਸਿੰਘ ਵਾਸੀ ਸੁਖਲੱਧੀ, ਰਾਮਪੁਰਾ ਬੱਸ ਸਟੈਂਡ ਤੋਂ ਮਿਲਿਆ ਮੋਟਰਸਾਈਕਲ ਗੁਰਪ੍ਰੀਤ ਸਿੰਘ ਅਤੇ ਪਿੰਡ ਦਾਨ ਸਿੰਘ ਵਾਲਾ ਤੋਂ ਮਿਲਿਆ ਮੋਟਰਸਾਈਕਲ ਤੋਤਾ ਰਾਮ ਵਾਸੀ ਮਹਿਮਾ ਸਰਜਾ ਨੂੰ ਸੌਂਪਿਆ ਗਿਆ। ਇਸ ਤੋਂ ਇਲਾਵਾ ਪ੍ਰਤਾਪ ਨਗਰ ਦੇ ਗੁਰਮੀਤ ਸਿੰਘ ਨੂੰ ਉਸ ਦਾ ਗੁਆਚਿਆ ਸਾਈਕਲ ਵਾਪਸ ਕੀਤਾ ਗਿਆ, ਜਦਕਿ ਪਿੰਡ ਨੱਤ ਤੋਂ ਚੋਰੀ ਹੋਇਆ ਸਾਈਕਲ ਤਲਵੰਡੀ ਸਾਬੋ ਦੀ ਇੱਕ ਦੁਕਾਨ ਤੋਂ ਬਰਾਮਦ ਕਰਕੇ ਮਾਲਕ ਸੀਰਾ ਸਿੰਘ ਨੂੰ ਸੌਂਪਿਆ ਗਿਆ। ਪੁਲਿਸ ਅਨੁਸਾਰ ਇਨ੍ਹਾਂ ਕਾਰਵਾਈਆਂ ਦਾ ਮਕਸਦ ਲੋਕਾਂ ਦੀ ਸਹਾਇਤਾ ਕਰਨਾ ਅਤੇ ਪੁਲਿਸ ਪ੍ਰਤੀ ਵਿਸ਼ਵਾਸ ਮਜ਼ਬੂਤ ਕਰਨਾ ਹੈ।
ਪਿਛਲੀ ਖ਼ਬਰ ਮਾਤਾ ਚਰਨ ਕੌਰ ਦੇ ਅੰਤਿਮ ਸੰਸਕਾਰ ਮੌਕੇ ਹਜ਼ਾਰਾਂ ਦੀ ਗਿਣਤੀ ’ਚ ਜੱਲੂਪੁਰ ਖੇੜਾ ਪੁੱਜਣ ਸੰਗਤਾਂ- ਡਾ. ਪ੍ਰਗਟ ਸਿੰਘ ਵਿਰਕ ਅਗਲੀ ਖ਼ਬਰ ਬਠਿੰਡਾ ਦਿਹਾਤੀ ਦੇ ਖ਼ਰੀਦ ਕੇਂਦਰਾਂ ‘ਚੋਂ ਝੋਨਾ ਨਾਂ ਚੁੱਕਣ ਦੇ ਰੋਸ ਵਜੋਂ ਕਿਸਾਨਾਂ ਲਗਾਇਆ ਬਠਿੰਡਾ ਮਲੋਟ ਸੜਕ ’ਤੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।