06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਗੈਸ ਸਿਲੰਡਰ ਨਾ ਮਿਲਣ ਤੋਂ ਔਖੇ ਪਿੰਡ ਘੁੱਦਾ ਵਾਸੀਆਂ ਵਲੋਂ ਏਜੰਸੀ ਦੀ ਗੱਡੀ ਘੇਰ ਕੇ ਰੋਸ ਪ੍ਰਦਰਸ਼ਨ

ਅਜੀਤ ਡੈਸਕ 20-02-2026

ਸੰਗਤ ਮੰਡੀ, 19 ਫਰਵਰੀ (ਅੰਮਿ੍ਤਪਾਲ ਸ਼ਰਮਾ)-ਸੰਗਤ ਮੰਡੀ ਇਲਾਕੇ 'ਚ ਚੱਲ ਰਹੀ ਰਸੋਈ ਗੈਸ ਦੀ ਭਾਰੀ ਕਿੱਲਤ ਦਿਨੋਂ-ਦਿਨ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ ਅਤੇ ਇਲਾਕੇ 'ਚ ਗੈਸ ਦੀ ਕਾਲਾਬਾਜ਼ਾਰੀ ਸਿਖ਼ਰਾਂ ਤੇ ਚੱਲ ਰਹੀ ਹੈ | ਪਿੰਡ ਦੀ ਸਾਬਕਾ ਸਰਪੰਚ ਸੀਮਾ ਰਾਣੀ ਦੇ ਪਤੀ ਪਿ੍ਤਪਾਲ ਕਾਕਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਇੰਡੇਨ ਗੈਸ ਏਜੰਸੀ ਸੰਗਤ ਦੀ ਗੈਸ ਸਿਲੰਡਰ ਸਪਲਾਈ ਵਾਲੀ ਗੱਡੀ ਘੇਰ ਕੇ ਰੋਸ ਪ੍ਰਦਰਸ਼ਨ ਕੀਤਾ, ਪਿੰਡ ਵਾਸੀ ਆਨਲਾਈਨ ਬੁੱਕ ਕੀਤੇ ਗੈਸ ਸਿਲੰਡਰ ਵੀ ਕਈ ਕਈ ਦਿਨ ਨਾ ਮਿਲਣ ਤੋਂ ਔਖੇ ਸਨ | ਉਨ੍ਹਾਂ ਦੱਸਿਆ ਕਿ ਜਦੋਂ ਪਿੰਡ ਵਾਸੀਆਂ ਵਲੋਂ ਗੈਸ ਸਿਲੰਡਰ ਸਪਲਾਈ ਕਰਨ ਆਏ ਮੁਲਾਜ਼ਮਾਂ ਤੋਂ ਆਨ ਲਾਈਨ ਬੁਕਿੰਗ ਵਾਲੀ ਲਿਸਟ ਮੰਗੀ ਗਈ, ਤਾਂ ਉਹ ਕੋਈ ਵੀ ਲਿਸਟ ਨਹੀਂ ਦਿਖਾ ਸਕੇ | ਪਿੰਡ ਵਾਸੀਆਂ ਨੇ ਦੱਸਿਆ ਕਿ ਆਨਲਾਈਨ ਬੁਕਿੰਗ ਵਾਲਿਆਂ ਦੀ ਜਾਣਬੁੱਝ ਕੇ ਖੱਜਲ-ਖੁਆਰੀ ਕੀਤੀ ਜਾ ਰਹੀ ਹੈ ਪ੍ਰੰਤੂ ਪਿੰਡ 'ਚ ਬਿਨ੍ਹਾਂ ਓ.ਟੀ.ਪੀ. ਤੋਂ ਵੀ ਇਕੱਠੇ 50 ਸਿਲੰਡਰ ਰਾਤ ਸਮੇਂ ਵੇਚ ਦਿੱਤੇ ਗਏ | ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ 'ਚ ਸਥਿਤ ਸੈਂਟਰਲ ਯੂਨੀਵਰਸਿਟੀ ਅਤੇ ਹੋਰਨਾਂ ਦੁਕਾਨਦਾਰਾਂ ਨੂੰ ਕਾਲਾਬਾਜ਼ਾਰੀ ਤਹਿਤ ਵੱਧ ਰੁਪਏ ਵਸੂਲ ਕੇ ਗੈਸ ਸਿਲੰਡਰ ਵੇਚ ਕੇ ਮੋਟੀ ਕਮਾਈ ਕੀਤੀ ਜਾ ਰਹੀ ਹੈ, ਜਦੋਂ ਕਿ ਆਮ ਖਪਤਕਾਰਾਂ ਨੂੰ ਗੈਸ ਸਿਲੰਡਰ ਲੈਣ ਲਈ ਸਪਲਾਈ ਕਰਨ ਆਈਆਂ ਗੱਡੀਆਂ ਦੇ ਮੁਲਜ਼ਮਾਂ ਦੇ ਹਾੜੇ ਕੱਢਣੇ ਪੈ ਰਹੇ ਹਨ | ਉਨ੍ਹਾਂ ਦੱਸਿਆ ਕਿ ਗੈਸ ਏਜੰਸੀ ਵਲੋਂ ਕਰੀਬ ਇਕ ਮਹੀਨਾ ਪਹਿਲਾਂ ਤੱਕ ਇਹ ਮੁਨਾਦੀ ਗੱਡੀਆਂ ਤੇ ਸਪੀਕਰ ਲਗਾ ਕੇ ਕੀਤੀ ਜਾਂਦੀ ਸੀ ਕਿ 'ਸੰਗਤ ਮੰਡੀ ਤੋਂ ਇੰਡੇਨ ਗੈਸ ਏਜੰਸੀ ਦੀ ਗੱਡੀ ਆ ਗਈ ਹੈ, ਜਿਹੜੇ ਵੀਰ ਭਰਾ ਨੇ ਸਿਲੰਡਰ ਭਰਾਉਣਾ ਹੋਵੇ ਭਰਵਾ ਸਕਦਾ ਹੈ' ਪ੍ਰੰਤੂ ਇਹ ਮੁਨਾਦੀ ਹੁਣ ਬੀਤੇ ਸਮੇਂ ਦੀ ਗੱਲ ਹੋ ਗਈ ਜਾਪਦੀ ਹੈ | ਪਿ੍ਤਪਾਲ ਕਾਕਾ ਨੇ ਦੱਸਿਆ ਕਿ ਏਜੰਸੀ ਦੇ ਮਾਲਕਾਂ ਵੱਲੋਂ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਬੁਕਿੰਗ ਵਾਲੇ ਸਿਲੰਡਰ ਜਲਦੀ ਭੇਜ ਦਿੱਤੇ ਜਾਣਗੇ, ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਰੋਸ ਪ੍ਰਦਰਸ਼ਨ ਸਮਾਪਤ ਕਰ ਦਿੱਤਾ |

ਪਿਛਲੀ ਖ਼ਬਰ ਖ਼ਰਾਬ ਸੀਵਰੇਜ ਦੀ ਸਮੱਸਿਆ ਦੇ ਚੱਲਦਿਆਂ ਮੌੜ ਖ਼ੁਰਦ ਨਿਵਾਸੀਆਂ ਵਲੋਂ ਧਰਨਾ ਅਗਲੀ ਖ਼ਬਰ ਸਥਾਨਕ ਕੌਂਸਲਰ ਦੇ ਬਿਜਲੀ ਦਾ ਮੀਟਰ ਬਦਲੇ ਜਾਣ 'ਤੇ ਪਿਆ ਰੇੜਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।