06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਖ਼ਰਾਬ ਸੀਵਰੇਜ ਦੀ ਸਮੱਸਿਆ ਦੇ ਚੱਲਦਿਆਂ ਮੌੜ ਖ਼ੁਰਦ ਨਿਵਾਸੀਆਂ ਵਲੋਂ ਧਰਨਾ

ਅਜੀਤ ਡੈਸਕ 20-02-2026

ਮੌੜ ਮੰਡੀ, 19 ਫਰਵਰੀ (ਗੁਰਜੀਤ ਸਿੰਘ ਕਮਾਲੂ)- ਮੌੜ ਮੰਡੀ ਦੇ ਸੀਵਰੇਜ ਦੀ ਹਾਲਤ ਅਜੇ ਵੀ ਜਿਉਂ ਦੀ ਤਿਉ ਹੈ ਜਿਸ ਕਾਰਨ ਸ਼ਹਿਰ ਦੇ ਕਈ ਵਾਰਡਾਂ ਵਿਚ ਲੋਕਾਂ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ ਇਸ ਦੇ ਚੱਲਦਿਆਂ ਹੀ ਮੌੜ ਖ਼ੁਰਦ ਨਿਵਾਸੀਆਂ ਨੇ ਮੌੜ ਮੰਡੀ ਤੋਂ ਕੁੱਬੇ ਕਮਾਲੂ ਰੋਡ ਤੇ ਜਾਮ ਲਗਾ ਕੇ ਧਰਨਾ ਦਿੱਤਾ ਅਤੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ¢ ਇਸ ਮÏਕੇ ਬੋਲਦੇ ਹੋਏ ਗੁਰਮੇਲ ਸਿੰਘ ਮੌੜ ਖ਼ੁਰਦ ਨੇ ਕਿਹਾ ਕਿ ਇਹ ਸੜਕ ਰਾਜਗੜ੍ਹ ਕੁੱਬੇ, ਟਾਹਲਾ ਸਾਹਿਬ, ਸੰਦੋਹਾ ਆਦਿ ਤੋਂ ਇਲਾਵਾ 25 ਤੋਂ 30 ਪਿੰਡਾਂ ਦਾ ਰਸਤਾ ਹੈ ਜਿਸ ਤੇ ਰੇਲਵੇ ਫਾਟਕ ਤੋਂ ਲੈ ਕੇ ਨਹਿਰ ਤੱਕ ਸੀਵਰੇਜ ਦਾ ਪਿਛਲੇ ਕਈ ਸਾਲਾਂ ਤੋਂ ਬਹੁਤ ਹੀ ਬੁਰਾ ਹਾਲ ਹੈ ਸੜਕ ਬਿਲਕੁਲ ਖ਼ਰਾਬ ਹੋ ਗਈ ਹੈ, ਸੀਵਰੇਜ ਦਾ ਪਾਣੀ ਜਗ੍ਹਾ-ਜਗ੍ਹਾ ਖੜ ਗਿਆ ਹੈ ਜਿਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ¢ ਸੜਕ ਦੇ ਖ਼ਰਾਬ ਹੋਣ ਨਾਲ ਹਰ ਰੋਜ ਦੇ ਕੰਮ ਕਾਰ ਕਰਨ ਵਾਲੇ ਰਾਹਗੀਰਾਂ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ¢ ਸੜਕ ਖ਼ਰਾਬ ਹੋਣ ਕਾਰਨ ਕਈ ਵਾਰ ਕਿਸੇ ਮਰੀਜ਼ ਨੂੰ ਹਸਪਤਾਲ ਲਿਜਾਣ ਵਿੱਚ ਵੀ ਦੇਰੀ ਹੋ ਜਾਂਦੀ ਹੈ ਜਿਸ ਵਿਚ ਉਸ ਦੇ ਨੁਕਸਾਨ ਦਾ ਖ਼ਤਰਾ ਵੱਧ ਜਾਂਦਾ ਹੈ¢ ਇਸ ਨਾਲ ਇਲਾਕਾ ਨਿਵਾਸੀ ਬਹੁਤ ਹੀ ਦੁਖੀ ਹਨ¢ ਉਨ੍ਹਾਂ ਕਿਹਾ ਕਿ ਇਸ ਸਬੰਧੀ ਕਈ ਬਾਰ ਪਹਿਲਾਂ ਵੀ ਪ੍ਰਸ਼ਾਸਨ ਨੂੰ ਬੇਨਤੀ ਕਰ ਚੁੱਕੇ ਹਾ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ¢ ਇਹ ਕਿ ਇਸ ਸੜਕ ਅਤੇ ਸੀਵਰੇਜ ਸਿਸਟਮ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ¢ ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਸਾਡੇ ਇਸ ਖ਼ਰਾਬ ਹੋਏ ਸੀਵਰੇਜ ਸਿਸਟਮ ਦਾ ਕੋਈ ਹੱਲ ਨਹੀਂ ਕਰਦਾ ਹੈ ਤਾਂ ਆਉਣ ਵਾਲੇ ਸਮੇਂ ਵਿਚ ਵੱਡਾ ਸੰਘਰਸ਼ ਵਿੱਢਿਆ ਜਾਵੇਗਾ¢ ਇਸ ਮÏਕੇ ਡਾ. ਨÏਹਰ ਚੰਦ, ਗੁਰਮੇਲ ਸਿੰਘ ਪ੍ਰਧਾਨ, ਐਡਵੋਕੇਟ ਰਾਜਵੀਰ ਸਿੰਘ ਮੱਟੂ, ਗੁਰਮੇਲ ਸਿੰਘ ਚÏਹਾਨ, ਸੁਖਦੇਵ ਸਿੰਘ, ਦਸ਼ਿਹਰਾ ਸਿੰਘ, ਗੁਰਜੰਟ ਸਿੰਘ ਦੋਧੀ, ਕਾਲਾ ਸਿੰਘ ਦੋਧੀ, ਰਾਜ ਦੇਵ, ਹੈਪੀ ਸਿੰਘ, ਸੰਦੀਪ ਸਿੰਘ ਪਰੋਚਾ, ਸੇਵਕ ਸਿੰਘ , ਗਗਨਦੀਪ ਸਿੰਘ, ਸਤਪਾਲ ਸਿੰਘ, ਬਲਤੇਜ ਸਿੰਘ, ਧਰਮਿੰਦਰ ਸਿੰਘ, ਗੁਰਤੇਜ ਸਿੰਘ, ਗੁਰਦੀਪ ਸਿੰਘ, ਮਨਪ੍ਰੀਤ ਕÏਰ, ਹਰਪਾਲ ਕÏਰ, ਜਸਪਾਲ ਕੌਰ, ਬਲਜੀਤ ਕੌਰ, ਮਨਜੀਤ ਕÏਰ ਆਦਿ ਵੀ ਹਾਜ਼ਰ ਸਨ¢ ਇਸ ਧਰਨੇ ਵਿਚ ਤਹਿਸੀਲਦਾਰ ਮੌੜ ਨੇ ਪਹੁੰਚ ਕੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਸੀਵਰੇਜ ਦੇ ਮਸਲੇ ਦਾ ਜਲਦੀ ਤੋਂ ਜਲਦੀ ਹੱਲ ਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਲੋਕਾਂ ਵਲੋਂ ਧਰਨਾ ਚੁੱਕ ਦਿੱਤਾ ਗਿਆ |

ਪਿਛਲੀ ਖ਼ਬਰ ਜ਼ਮਾਨਤ ਮਨਜ਼ੂਰ ਹੋਣ ਦੇ ਬਾਵਜੂਦ ਕਿਸਾਨ ਆਗੂਆਂ ਦੀ ਜੇਲ੍ਹ 'ਚੋਂ ਨਹੀਂ ਹੋ ਸਕੀ ਰਿਹਾਈ ਅਗਲੀ ਖ਼ਬਰ ਗੈਸ ਸਿਲੰਡਰ ਨਾ ਮਿਲਣ ਤੋਂ ਔਖੇ ਪਿੰਡ ਘੁੱਦਾ ਵਾਸੀਆਂ ਵਲੋਂ ਏਜੰਸੀ ਦੀ ਗੱਡੀ ਘੇਰ ਕੇ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।