ਰਾਮਪੁਰਾ ਫੂਲ 19 ਫਰਵਰੀ (ਹੇਮੰਤ ਕੁਮਾਰ ਸ਼ਰਮਾ)- ਅੱਜ ਰਾਮਪੁਰਾ ਫੂਲ ਵਿਖੇ ਪੀ.ਐਸ.ਪੀ.ਸੀ.ਐਲ. ਦੀ ਟੀਮ ਵਲੋਂ ਸਥਾਨਕ ਸ਼ਹਿਰ ਦੇ ਚਾਰ ਨੰਬਰ ਵਾਰਡ ਦੇ ਕੌਂਸਲਰ ਜਸਪਾਲ ਸਿੰਘ ਜੱਸੂ ਦੇ ਘਰ ਦੇ ਬਿਜਲੀ ਮੀਟਰ ਦੀ ਜਾਂਚ ਕੀਤੀ ਗਈ¢ ਮਾਲਕ ਦੇ ਅਨੁਸਾਰ ਉਸ ਸਮੇਂ ਉਹ ਘਰ ਵਿੱਚ ਮÏਜੂਦ ਨਹੀਂ ਸੀ, ਫਿਰ ਵੀ ਟੀਮ ਨੇ ਪੁਰਾਣਾ ਮੀਟਰ ਉਤਾਰ ਕੇ ਉਸ ਦੀ ਥਾਂ ਨਵਾਂ ਚਿੱਪ ਵਾਲਾ ਮੀਟਰ ਲਗਾ ਦਿੱਤਾ¢ਸੰਬੰਧਿਤ ਕੌਂਸਲਰ ਨੇ ਦੱਸਿਆ ਕਿ ਉਸ ਦਾ ਮੀਟਰ ਠੀਕ ਤਰ੍ਹਾਂ ਕੰਮ ਕਰ ਰਿਹਾ ਸੀ ਅਤੇ ਪਿਛਲੇ ਮਹੀਨੇ ਦਾ ਬਿੱਲ ਵੀ ਸਹੀ ਆਇਆ ਸੀ¢ ਉਸ ਨੇ ਦਾਅਵਾ ਕੀਤਾ ਕਿ ਬਿਨ੍ਹਾਂ ਕਿਸੇ ਪੱਕੀ ਜਾਣਕਾਰੀ ਜਾਂ ਨੋਟਿਸ ਦੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਵਲੋਂ ਮੀਟਰ ਬਦਲਿਆ ਗਿਆ¢ ਇਸ ਕਾਰਵਾਈ ਤੋਂ ਨਾਰਾਜ਼ ਹੋ ਕੇ ਪਰਿਵਾਰ ਅਤੇ ਸਥਾਨਕ ਲੋਕਾਂ ਨੇ ਪੀ.ਐਸ.ਪੀ.ਸੀ.ਐਲ ਦੀਆਂ ਗੱਡੀਆਂ ਨੂੰ ਰੋਕ ਲਿਆ ਅਤੇ ਕਿਸਾਨ ਯੂਨੀਅਨਾਂ ਨੂੰ ਮÏਕੇ 'ਤੇ ਬੁਲਾਇਆ¢ ਇਸ ਤੋਂ ਬਾਅਦ ਮੌਕੇ 'ਤੇ ਧਰਨਾ ਲਗਾਇਆ ਗਿਆ¢ ਸੂਚਨਾ ਮਿਲਣ 'ਤੇ ਪੀ ਐਸ ਪੀ ਸੀ ਐਲ ਦੀ ਉੱਚ ਅਧਿਕਾਰੀਆਂ ਦੀ ਟੀਮ ਵੀ ਥਾਂ 'ਤੇ ਪਹੁੰਚੀ¢ਧਰਨਾਕਾਰੀਆਂ ਦੀ ਮੰਗ ਹੈ ਕਿ ਉਨ੍ਹਾਂ ਦਾ ਪੁਰਾਣਾ ਮੀਟਰ ਦੁਬਾਰਾ ਲਗਾਇਆ ਜਾਵੇ ਅਤੇ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ¢ ਖ਼ਬਰ ਲਿਖੇ ਜਾਣ ਤੱਕ ਦੋਵਾਂ ਪੱਖਾਂ ਵਿਚਾਲੇ ਗੱਲਬਾਤ ਜਾਰੀ ਸੀ¢
ਸਥਾਨਕ ਕੌਂਸਲਰ ਦੇ ਬਿਜਲੀ ਦਾ ਮੀਟਰ ਬਦਲੇ ਜਾਣ 'ਤੇ ਪਿਆ ਰੇੜਕਾ
ਅਜੀਤ ਡੈਸਕ
20-02-2026