07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਪੰਜਾਬੀ ਯੂਨੀਵਰਸਿਟੀ ਕੈਂਪਸ, ਤਲਵੰਡੀ ਸਾਬੋ ਨੇ ਸਿਹਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਅਜੀਤ ਡੈਸਕ 20-02-2026
ਤਲਵੰਡੀ ਸਾਬੋ, 19 ਫਰਵਰੀ (ਰਣਜੀਤ ਸਿੰਘ ਰਾਜੂ)-ਪੰਜਾਬੀ ਯੂਨੀਵਰਸਿਟੀ ਕੈਂਪਸ, ਤਲਵੰਡੀ ਸਾਬੋ ਨੇ ਆਭਾ ਭਾਵ ਆਯੁਸ਼ਮਾਨ ਭਾਰਤ ਸਿਹਤ ਖਾਤੇ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਵਿਦਿਆਰਥੀਆਂ ਨੂੰ ਰਜਿਸਟਰ ਕਰਨ ਲਈ ਇੱਕ ਪ੍ਰੋਗਰਾਮ ਕਰਵਾਇਆ | ਕੈਂਪਸ ਪ੍ਰਬੰਧਕਾਂ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ 'ਆਭਾ' ਦਾ ਇਹ ਖਾਤਾ ਭਾਰਤ ਭਰ ਦੇ ਅਧਿਕਾਰਤ ਸਿਹਤ ਸੰਭਾਲ ਕੇਂਦਰਾਂ ਨਾਲ ਸਿਹਤ ਡੇਟਾ ਜਿਸ ਵਿਚ ਲੈਬ ਰਿਪੋਰਟਾਂ, ਨੁਸਿਖ਼ਆਂ ਆਦਿ ਨੂੰ ਸੁਰੱਖਿਅਤ ਤੇ ਅਗਾਉਂ-ਸਹਿਮਤੀ ਨਾਲ ਸਾਂਝਾ ਕਰਨ ਦਾ ਕਾਰਜ ਕਰਦਾ ਹੈ | ਜਾਗਰੂਕਤਾ ਪ੍ਰੋਗਰਾਮ ਕੈਂਪਸ ਦੇ ਭਗਤ ਪੂਰਨ ਸਿੰਘ ਸਿਹਤ ਕੇਂਦਰ ਦੁਆਰਾ ਸਿਵਲ ਸਰਜਨ ਦਫ਼ਤਰ ਬਠਿੰਡਾ ਤੋਂ ਨਿਗਰਾਨੀ ਅਤੇ ਮੁਲਾਂਕਣ ਸ਼ਾਖਾ ਦੀ ਸਹਾਇਤਾ ਨਾਲ ਕਰਵਾਇਆ ਗਿਆ ਜਿਸ ਤਹਿਤ ਵਿਦਿਆਰਥੀਆਂ ਨੂੰ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਚਲਾਈਆਂ ਜਾ ਰਹੀਆਂ ਵੱਖ-ਵੱਖ ਸਿਹਤ ਸੰਭਾਲ ਯੋਜਨਾਵਾਂ ਬਾਰੇ ਵੱਡਮੁਲੀ ਜਾਣਕਾਰੀ ਪ੍ਰਦਾਨ ਕੀਤੀ ਗਈ | ਸਰਿਤਾ ਸਿੰਗਲਾ-ਜ਼ਿਲ੍ਹਾ ਨਿਗਰਾਨੀ ਅਤੇ ਮੁਲਾਂਕਣ ਅਧਿਕਾਰੀ, ਸੰਦੀਪ ਗਰੋਵਰ-ਡਿਵੀਜ਼ਨਲ ਕੋਆਰਡੀਨੇਟਰ ਅਤੇ ਕੇਸ਼ਵ ਗੁਰ-ਸਿਵਲ ਸਰਜਨ ਬਠਿੰਡਾ ਦੇ ਦਫ਼ਤਰ ਤੋਂ ਜ਼ਿਲ੍ਹਾ ਅੰਕੜਾ ਸਹਾਇਕ ਟੀਮ ਨੇ ਹਰਪ੍ਰੀਤ ਸਿੰਘ ਫਾਰਮਾਸਿਸਟ ਭਗਤ ਪੂਰਨ ਸਿੰਘ ਸਿਹਤ ਕੇਂਦਰ ਦੇ ਨਾਲ ਕੈਂਪਸ ਦੇ ਵੱਖ-ਵੱਖ ਵਿਭਾਗਾਂ ਦਾ ਦੌਰਾ ਕੀਤਾ ਅਤੇ ਸਰਕਾਰੀ ਯੋਜਨਾਵਾਂ ਅਤੇ 'ਆਭਾ' ਨੰਬਰ ਦੀ ਭੂਮਿਕਾ ਬਾਰੇ ਪ੍ਰਤੱਖ ਪ੍ਰਦਰਸ਼ਨ ਕਰਦੇ ਹੋਏ ਇਹ ਨੰਬਰ ਲਈ ਨਾਮ ਦਰਜ ਕਰਵਾਕੇ ਜਾਣਕਾਰੀ ਦਿੱਤੀ | ਪੰਜਾਬੀ ਯੂਨੀਵਰਸਿਟੀ ਕੈਂਪਸ ਡਾਇਰੈਕਟਰ ਡਾ: ਅਮਨਦੀਪ ਸਿੰਘ ਨੇ ਟੀਮ ਦੇ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਅਤੇ ਸਿਵਲ ਸਰਜਨ ਬਠਿੰਡਾ ਦਾ ਵਿਸ਼ੇਸ ਤੌਰ 'ਤੇ ਧੰਨਵਾਦ ਕੀਤਾ | ਜਿਕਰਯੋਗ ਹੈ ਕਿ 'ਆਭਾ' ਖਾਤਾ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੇ ਤਹਿਤ ਇੱਕ ਮੁਫਤ, 14-ਅੰਕਾਂ ਵਾਲਾ ਵਿਲੱਖਣ ਪਛਾਣ ਨੰਬਰ ਹੈ ਜੋ ਨਿੱਜੀ ਸਿਹਤ ਰਿਕਾਰਡਾਂ ਨੂੰ ਡਿਜੀਟਾਈਜ਼ ਕਰਦਾ ਹੈ |
ਪਿਛਲੀ ਖ਼ਬਰ ਸਥਾਨਕ ਕੌਂਸਲਰ ਦੇ ਬਿਜਲੀ ਦਾ ਮੀਟਰ ਬਦਲੇ ਜਾਣ 'ਤੇ ਪਿਆ ਰੇੜਕਾ ਅਗਲੀ ਖ਼ਬਰ -ਮਾਮਲਾ ਲਹਿਰਾ ਮੁਹੱਬਤ 'ਚ ਬਿਜਲੀ ਦੀ ਦੁਕਾਨ 'ਚੋਂ ਹੋਈ ਲਗਭਗ 8-9 ਲੱਖ ਦੀ ਚੋਰੀ ਦਾ- ਪੁਲਿਸ ਪ੍ਰਸ਼ਾਸਨ ਦੀ ਸੁਸਤ ਕਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।