ਲਹਿਰਾ ਮੁਹੱਬਤ, 19 ਫਰਵਰੀ (ਸੁਖਪਾਲ ਸਿੰਘ ਸੁੱਖੀ)- ਬੀਤੇ 24 ਜਨਵਰੀ ਦੀ ਰਾਤ ਨੂੰ ਸਰਕਾਰੀ ਸੈਕੰਡਰੀ ਸਕੂਲ ਲਹਿਰਾ ਮੁਹੱਬਤ ਕੋਲ ਬਿਜਲੀ ਦੇ ਸਮਾਨ ਦੀ ਰਿਪੇਅਰ ਦੀ ਦੁਕਾਨ ਤੋਂ ਰਾਤ ਸਮੇਂ ਸਕੂਲ ਗਰਾਂਉਡ ਵਾਲੇ ਪਾਸੇ ਤੋਂ ਕੰਧ ਨੂੰ ਸੰਨ੍ਹ ਲਾ ਕੇ ਅਣਪਛਾਤੇ ਵਿਅਕਤੀਆਂ ਨੇ ਲਗਭਗ 8-9 ਲੱਖ ਦਾ ਸਮਾਨ ਚੋਰੀ ਕਰ ਲਿਆ ਸੀ | ਇਸ ਮਾਮਲੇ ਸਬੰਧੀ ਪੀੜਿਤ ਬੂਟਾ ਸਿੰਘ ਸਪੁੱਤਰ ਕਰਤਾਰ ਸਿੰਘ ਵਾਸੀ ਗੁਰੂਸਰ ਨੇ ਦੱਸਿਆ ਕਿ ਚੋਰੀ ਦੀ ਘਟਨਾ ਸਬੰਧੀ ਉਸ ਨੂੰ ਪਿੰਡ 'ਚੋਂ ਸਵੇਰ ਸਮੇਂ 25 ਜਨਵਰੀ ਨੂੰ ਫੋਨ ਗਿਆ ਸੀ, ਕਿ ਦੁਕਾਨ ਦੇ ਕੰਧ ਵਿੱਚ ਪਿਛਲੇ ਪਾਸੇ ਪਾੜ ਲੱਗਿਆ ਹੋਇਆ ਹੈ | ਆ ਕਿ ਦੇਖਿਆ ਤਾਂ ਕਾਫੀ ਸਮਾਨ ਚੋਰੀ ਕੀਤਾ ਹੋਇਆ ਸੀ | ਸਥਿਤੀ ਤੋਂ ਜਾਪਦਾ ਸੀ ਕਿ ਪਿਛਲੇ ਪਾਸੇ ਚੋਰਾਂ ਨੇ ਕੋਈ ਵਾਹਨ ਵਗ਼ੈਰਾ ਲਾ ਕੇ 5 ਸਿੰਗਲ ਫੇਸ ਮੋਟਰਾਂ ਤੇ 7 ਮੋਟਰਾਂ 3 ਫੇਸ ਸਮੇਤ ਕਾਪਰ, ਕਾਪਰ ਵਾਇਰ, ਕਾਪਰ ਸਕਰੈਪ ਤੇ ਫਿਟਿੰਗ ਵਾਲੀ ਤਾਰ ਦੇ 200 ਤੋਂ ਵੱਧ ਬੰਡਲ ਚੋਰੀ ਕੀਤੇ ਹੋਏ ਸਨ | ਇਸ ਬਾਰੇ ਪੁਲਿਸ ਚੌਕੀ ਭੁੱਚੋ ਨੂੰ ਸੂਚਿਤ ਕੀਤਾ ਤੇ ਉਨ੍ਹਾਂ ਇਕ-ਦੋ ਵਾਰ ਗੇੜਾ ਵੀ ਮਾਰਿਆ ਪਰ ਕੋਈ ਬਣਦੀ ਕਾਰਵਾਈ ਨਹੀਂ ਕੀਤੀ | ਇਸ ਮਾਮਲੇ ਸਬੰਧੀ ਪੁਲਿਸ ਸੰਜੀਦਾ ਨਹੀਂ ਹੋਈ | ਜਿਸ ਕਾਰਨ ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ | ਪੀੜਿਤ ਬੂਟਾ ਸਿੰਘ ਸਮੇਤ ਪਿੰਡ ਵਾਸੀਆਂ ਦਾ ਵਫ਼ਦ ਬੀਤੇ ਥਾਣਾ ਨਥਾਣਾ ਦੇ ਐਸ.ਐਚ.ਓ ਨੂੰ ਵੀ ਮਿਲਿਆ ਤੇ ਚੋਰੀ ਦੀ ਵਾਰਦਾਤ ਸਬੰਧੀ 28 ਜਨਵਰੀ 2026 ਨੂੰ ਐਫ.ਆਈ.ਆਰ ਨੰ. 0020, ਕਾਨੂੰਨ ਦੀ ਧਾਰਾ ਬੀ.ਐਨ.ਐਸ 331 (4), ਬੀ.ਐਨ.ਐਸ 2023/3035 ਤਹਿਤ ਮਾਮਲਾ ਦਰਜ ਕੀਤਾ ਹੈ | ਪਰ ਇੱਥੇ ਪੁਲਿਸ ਪ੍ਰਸ਼ਾਸਨ ਦੀ ਸੁਸਤ ਕਾਰਵਾਈ 'ਤੇ ਸਵਾਲ ਬਣਦਾ ਹੈ ਕਿ ਪੀੜਿਤ ਦੁਕਾਨਦਾਰ ਜੋ ਦਰਮਿਆਨੇ ਪਰਿਵਾਰ ਨਾਲ ਸਬੰਧਿਤ ਹੈ |ਜੋ ਹੋਈ ਚੋਰੀ ਕਾਰਨ ਆਰਥਿਕ ਨੁਕਸਾਨ ਦੇ ਨਾਲ-ਨਾਲ ਮਾਨਸਿਕ ਤੌਰ 'ਤੇ ਟੁੱਟਿਆ ਹੈ | ਜਿਸ ਨੂੰ ਪੁਲਿਸ ਪ੍ਰਸ਼ਾਸਨ ਕੋਲੋਂ ਕਿਸੇ ਵੀ ਤਰ੍ਹਾਂ ਦੀ ਮੱਦਦ ਦੀ ਆਸ ਟੁੱਟ ਚੁੱਕੀ ਹੈ | ਉਨ੍ਹਾਂ ਕਿਹਾ ਕਿ ਪੁਲਿਸ ਕੋਲ ਆਧੁਨਿਕ ਤਰੀਕੇ ਨਾਲ ਬਹੁਤ ਸਾਰੇ ਸਾਧਨ ਹਨ, ਕਿਸੇ ਵੀ ਤਰੀਕੇ ਨਾਲ ਘਟਨਾ ਨੂੰ ਅਜ਼ਮਾ ਦੇਣ ਵਾਲੇ ਵਿਅਕਤੀਆਂ ਨੂੰ ਫੜ ਸਕਦੇ ਸਨ | ਪਰ ਪੁਲਿਸ ਨੇ 26 ਦਿਨਾਂ ਤੋਂ ਮਾਮਲੇ ਨੂੰ ਸੰਜੀਦਾ ਨਹੀਂ ਲਿਆ | ਅਜੇ ਵੀ ਪੁਲਿਸ ਖਾਲੀ ਹੱਥ ਹੈ | ਜਦੋਂ ਕਿ ਆਮ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਤੋਂ ਬਹੁਤ ਉਮੀਦ ਹੁੰਦੀ ਹੈ | ਪੁਲਿਸ ਨੇ ਮਾਮਲੇ ਦੀ ਐਫ ਆਈ ਆਰ ਦਰਜ ਕਰਕੇ ਬੁੱਤਾ ਸਾਰ ਦਿੱਤਾ ਹੈ | ਇਸ ਮੌਕੇ ਸੁਖਪਾਲ ਸਿੰਘ ਸੁੱਖੀ ਸਰਕਲ ਜਥੇਦਾਰ, ਜਗਜੀਤ ਸਿੰਘ ਲਹਿਰਾ ਇਨਕਲਾਬੀ ਕੇਂਦਰ ਆਗੂ, ਜਥੇਦਾਰ ਦਲਜੀਤ ਸਿੰਘ ਬਾਬੇ ਤੋਲ੍ਹੇਕਾ, ਗੁਰਦੀਪ ਸਿੰਘ ਬਾਬੇ ਤੋਲ੍ਹੇਕਾ, ਸੱਤਪਾਲ ਸਿੰਘ ਸਾਬਕਾ ਪੰਚ, ਜਸਵੀਰ ਸਿੰਘ ਖ਼ਾਲਸਾ, ਜਗਤਾਰ ਸਿੰਘ ਰਾਜਾ, ਭੋਲੂ ਸਿੰਘ, ਗੋਲਡੀ ਸੇਖੋਂ, ਰਘਬੀਰ ਸਿੰਘ ਰੱਘੀ ਸਮੇਤ ਪਿੰਡ ਦੇ ਪਤਵੰਤੇ ਹਾਜ਼ਰ ਸਨ | ਪਿੰਡ ਵਾਸੀਆਂ ਨੇ ਕਿਹਾ ਕਿ ਜੇ ਪੁਲਿਸ ਨੇ ਅਗਲੇ ਦਿਨਾਂ ਤੱਕ
-ਮਾਮਲਾ ਲਹਿਰਾ ਮੁਹੱਬਤ 'ਚ ਬਿਜਲੀ ਦੀ ਦੁਕਾਨ 'ਚੋਂ ਹੋਈ ਲਗਭਗ 8-9 ਲੱਖ ਦੀ ਚੋਰੀ ਦਾ- ਪੁਲਿਸ ਪ੍ਰਸ਼ਾਸਨ ਦੀ ਸੁਸਤ ਕਾਰਵਾਈ ਕਾਰਨ ਵਧ ਰਹੀਆਂ ਨੇ ਇਲਾਕੇ 'ਚ ਚੋਰੀ ਦੀਆਂ ਵਾਰਦਾਤਾਂ
ਅਜੀਤ ਡੈਸਕ
20-02-2026