07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਡੇਅਰੀ ਕਿੱਤੇ ਨਾਲ ਸੰਬੰਧਿਤ ਐੱਸ.ਸੀ. ਕੈਟਾਗਰੀ ਲਾਭਪਾਤਰੀਆਂ ਲਈ ਚਲਾਇਆ ਜਾਵੇਗਾ ਸਪੈਸ਼ਲ ਬੈਚ : ਗੁਰਵਿੰਦਰ ਸਿੰਘ

ਅਜੀਤ ਡੈਸਕ 20-02-2026
ਬਠਿੰਡਾ, 19 ਫ਼ਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ): ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡਿਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਵਰਿਆਮ ਸਿੰਘ ਗਿੱਲ ਦੀ ਅਗਵਾਈ ਹੇਠ ਡੇਅਰੀ ਵਿਕਾਸ ਵਿਭਾਗ/ਪੰਜਾਬ ਡੇਅਰੀ ਵਿਕਾਸ ਬੋਰਡ ਵਲੋਂ ਅਨੁਸੂਚਿਤ ਜਾਤੀ (ਐੱਸ.ਸੀ.) ਲਾਭਪਾਤਰੀਆਂ ਲਈ 4 ਹਫ਼ਤਿਆਂ ਦੀ ਡੇਅਰੀ ਸਿਖਲਾਈ ਦਾ ਵਿਸ਼ੇਸ਼ ਬੈਚ 23 ਫ਼ਰਵਰੀ ਤੋਂ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਸਰਦੂਲਗੜ੍ਹ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ | ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਗੁਰਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਿਖਲਾਈ ਸਕੀਮ ਤਹਿਤ ਕੇਵਲ ਉਹ ਵਿਅਕਤੀ ਯੋਗ ਹੋਣਗੇ ਜੋ ਅਨੁਸੂਚਿਤ ਜਾਤੀ ਨਾਲ ਸਬੰਧਿਤ ਹੋਣ, ਉਮਰ 18 ਤੋਂ 50 ਸਾਲ ਦੇ ਦਰਮਿਆਨ ਹੋਵੇ, ਦਿਹਾਤੀ ਖੇਤਰ ਦੇ ਨਿਵਾਸੀ ਹੋਣ ਅਤੇ ਘੱਟੋ-ਘੱਟ ਦਸਵੀਂ ਪਾਸ ਹੋਣ | ਸਿੱਖਿਆਰਥੀਆਂ ਲਈ ਚਾਹ-ਪਾਣੀ ਦਾ ਪ੍ਰਬੰਧ ਵੀ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਟਰੇਨਿੰਗ ਪ੍ਰਾਪਤ ਕਰਨ ਲਈ ਸਿੱਖਿਆਰਥੀ ਵਲੋਂ 4000 ਰੁਪਏ ਫ਼ੀਸ ਜਮ੍ਹਾ ਕਰਵਾਈ ਜਾਵੇਗੀ, ਜੋ ਟਰੇਨਿੰਗ ਉਪਰੰਤ ਵਾਪਸ ਕਰ ਦਿੱਤੀ ਜਾਵੇਗੀ | ਸਿੱਖਿਆਰਥੀਆਂ ਨੂੰ 2 ਤੋਂ 10 ਦੁਧਾਰੂ ਪਸ਼ੂ ਰੱਖ ਕੇ ਡੇਅਰੀ ਯੂਨਿਟ ਸਥਾਪਿਤ ਕਰਨ, ਦੁੱਧ ਅਤੇ ਦੁੱਧ ਉਤਪਾਦ ਦੀ ਮਾਰਕੀਟਿੰਗ, ਪਸ਼ੂਆਂ ਨੂੰ ਮੁੱਢਲੀ ਸਹਾਇਤਾ, ਗਰਭ ਧਾਰਣ ਪ੍ਰਬੰਧਨ ਅਤੇ ਨਸਲ ਸੁਧਾਰ ਸੰਬੰਧੀ ਤਕਨੀਕੀ ਸਿਖਲਾਈ ਵੀ ਦਿੱਤੀ ਜਾਵੇਗੀ |
ਪਿਛਲੀ ਖ਼ਬਰ -ਮਾਮਲਾ ਲਹਿਰਾ ਮੁਹੱਬਤ 'ਚ ਬਿਜਲੀ ਦੀ ਦੁਕਾਨ 'ਚੋਂ ਹੋਈ ਲਗਭਗ 8-9 ਲੱਖ ਦੀ ਚੋਰੀ ਦਾ- ਪੁਲਿਸ ਪ੍ਰਸ਼ਾਸਨ ਦੀ ਸੁਸਤ ਕਾਰ... ਅਗਲੀ ਖ਼ਬਰ 'ਪੰਜਾਬ ਬਚਾਓ' ਰੈਲੀਆਂ ਸੂਬੇ 'ਚ ਅਕਾਲੀ ਸਰਕਾਰ ਦੀ ਨੀਂਹ ਸਾਬਤ ਹੋਣਗੀਆਂ- ਮਲੂਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।