ਭਗਤਾ ਭਾਈਕਾ, 19 ਫਰਵਰੀ (ਸੁਖਪਾਲ ਸਿੰਘ ਸੋਨੀ)- ਸ਼ੋ੍ਰਮਣੀ ਅਕਾਲੀ ਦਲ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਖਿੱਚਦੇ ਹੋਏ ਸੂਬੇ ਦੇ ਵਿਧਾਨ ਸਭਾ ਹਲਕਿਆਂ ਅੰਦਰ 'ਪੰਜਾਬ ਬਚਾਓ' ਰੈਲੀਆਂ ਕਰਨ ਦਾ ਫੈਸਲਾ ਕੀਤਾ ਗਿਆ ਹੈ¢ ਉਕਤ ਰੈਲੀਆਂ ਦÏਰਾਨ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਸਮੇਤ ਸੀਨੀਅਰ ਆਗੂ ਸ਼ਮੂਲੀਅਤ ਕਰਕੇ ਸਮਰਥਕਾਂ ਨੂੰ ਲਾਮਵੰਦ ਕਰ ਰਹੇ ਹਨ¢ ਇਸੇ ਹੀ ਕੜੀ ਤਹਿਤ 28 ਫਰਵਰੀ ਨੂੰ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੀ ਹਲਕਾ ਪੱਧਰੀ ਰੈਲੀ ਕਸਬਾ ਭਾਈ ਰੂਪਾ ਵਿਖੇ ਕੀਤੀ ਜਾ ਰ ਹੀ ਹੈ¢ ਇਸ ਰੈਲੀ ਦੀਆਂ ਤਿਆਰੀਆਂ ਸਬੰਧੀ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋਂ ਹਲਕੇ ਦੇ ਪਿੰਡਾਂ ਅੰਦਰ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ¢ ਤਿਆਰੀਆਂ ਸਬੰਧੀ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠ ਪਿੰਡ ਦਿਆਲਪੁਰਾ ਮਿਰਜ਼ਾ, ਗੁੰਮਟੀ ਕਲਾਂ ਸਮੇਤ ਹੋਰ ਪਿੰਡਾਂ ਅੰਦਰ ਮੀਟਿੰਗਾਂ ਕੀਤੀਆਂ ਗਈਆਂ¢ ਵੱਖ ਵੱਖ ਪਿੰਡਾਂ ਦੇ ਇਕੱਠਾਂ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਗੂਆਂ ਨੇ ਧੜਾ ਧੜ ਝੂਠ ਕੇ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਆਪਣੀ ਚਾਲ ਵਿਚ ਫਸਾ ਲਿਆ, ਲੋਕਾਂ ਨੇ ਆਪ ਆਗੂਆਂ ਦੇ ਭਰੋਸਿਆਂ ਵਿਚ ਆ ਕੇ ਅੰਨੇ੍ਹਵਾਹ ਵੋਟਾਂ ਪਾ ਕੇ ਉਨ੍ਹਾਂ ਦੀ ਸਰਕਾਰ ਬਣਾ ਦਿੱਤੀ¢ ਆਪ ਆਗੂਆਂ ਨੇ ਸੂਬੇ ਅੰਦਰ ਸਰਕਾਰ ਬਣਨ ਉਪਰੰਤ ਲੋਕਾਂ ਨਾਲ ਕੀਤੇ ਵਾਅਦਿਆਂ ਦੀ ਪੂਰਤੀ ਵੱਲ ਉੱਕਾ ਧਿਆਨ ਨਹੀਂ ਦਿੱਤਾ¢ ਮਲੂਕਾ ਨੇ ਕਿਹਾ ਕਿ ਸੂਬੇ ਦੀਆਂ ਪੰਜਾਬ ਬਚਾਉ ਰੈਲੀਆਂ ਸੂਬੇ ਅੰਦਰ ਅਕਾਲੀ ਦਲ ਦੀ ਸਰਕਾਰ ਦੀ ਨੀਂਹ ਸਾਬਤ ਹੋਣਗੀਆਂ¢ ਉਨ੍ਹਾਂ ਹਲਕੇ ਦੇ ਲੋਕਾਂ ਨੂੰ 28 ਫਰਵਰੀ ਦੀ ਭਾਈ ਰੂਪਾ ਵਿਖੇ ਰੈਲੀ ਦÏਰਾਨ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ¢ ਇਸ ਸਮੇਂ ਮਨਜੀਤ ਸਿੰਘ ਧੁੰਨਾ ਪ੍ਰਧਾਨ, ਹਰਜੀਤ ਸਿੰਘ ਦਰੋਗਾ, ਡਾ. ਜਸਪਾਲ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਗੁਰਪਾਲ ਸਿੰਘ ਭੱਟੀ, ਜੋਗਿੰਦਰ ਸਿੰਘ ਸਾਬਕਾ ਸਰਪੰਚ, ਸੁਰਿੰਦਰ ਸਿੰਘ ਜ਼ੈਲਦਾਰ, ਇੰਦਰਜੀਤ ਸਿੰਘ, ਜਸਵੰਤ ਸਿੰਘ ਨੰਦਾ, ਨਾਇਬ ਸਿੰਘ, ਮਨਦੀਪ ਸਿੰਘ, ਦਵਿੰਦਰ ਸਿੰਘ, ਪ੍ਰਕਾਸ਼ ਰਾਮ, ਪਰਮਾ ਨੰਦ, ਕਾਲਾ ਸਿੰਘ ਸੂਚ, ਰਣਧੀਰ ਸਿੰਘ, ਲਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਸਮਰਥਕ ਹਾਜ਼ਰ ਸਨ¢
'ਪੰਜਾਬ ਬਚਾਓ' ਰੈਲੀਆਂ ਸੂਬੇ 'ਚ ਅਕਾਲੀ ਸਰਕਾਰ ਦੀ ਨੀਂਹ ਸਾਬਤ ਹੋਣਗੀਆਂ- ਮਲੂਕਾ
ਅਜੀਤ ਡੈਸਕ
20-02-2026