07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਖੇਤੀ ਵਿਗਿਆਨ ਕੇਂਦਰ ਵਿਖੇ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਹੋਈ <br/>

ਅਜੀਤ ਡੈਸਕ 20-02-2026
ਹੰਡਿਆਇਆ, 19 ਫਰਵਰੀ (ਗੁਰਜੀਤ ਸਿੰਘ ਖੁੱਡੀ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ) ਲੁਧਿਆਣਾ ਦੇ ਅਧੀਨ ਚੱਲਦੇ ਖੇਤੀ ਵਿਗਿਆਨ ਕੇਂਦਰ ਹੰਡਿਆਇਆ ਵਿਖੇ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਐਸੋਸੀਏਟ ਡਾਇਰੈਕਟਰ ਡਾ: ਪ੍ਰਹਿਲਾਦ ਸਿੰਘ ਤੰਵਰ ਦੀ ਅਗਵਾਈ ਵਿਚ ਹੋਈ | ਇਸ ਮੌਕੇ ਡਾਇਰੈਕਟਰ ਐਕਸਟੈਂਸ਼ਨ ਐਜੂਕੇਸ਼ਨ (ਗਡਵਾਸੂ) ਡਾ: ਆਰ.ਐਸ. ਗਰੇਵਾਲ ਅਤੇ ਐਡੀਸ਼ਨਲ ਡਾਇਰੈਕਟਰ ਐਕਸਟੈਂਸ਼ਨ ਐਜੂਕੇਸ਼ਨ ਡਾ: ਪਰਮਿੰਦਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਲਏ ਗਏ ਫ਼ੈਸਲਿਆਂ ਦੀ ਕਾਰਵਾਈ ਰਿਪੋਰਟ ਪੇਸ਼ ਕੀਤੀ, 2025 ਦੌਰਾਨ ਕੇ.ਵੀ.ਕੇ.ਹੰਡਿਆਇਆ ਦੀਆਂ ਪ੍ਰਾਪਤੀਆਂ, ਸਾਲ 2026-27 ਲਈ ਕਾਰਜ ਯੋਜਨਾ ਬਾਰੇ ਵਿਸਥਾਰ ਵਿਚ ਚਰਚਾ ਕੀਤੀ ਗਈ | ਮੀਟਿੰਗ ਦੌਰਾਨ ਡਾ: ਗਰੇਵਾਲ ਨੇ ਕਾਰਜ ਯੋਜਨਾ ਨੂੰ ਬਿਹਤਰ ਬਣਾਉਣ ਲਈ ਆਪਣੇ ਕੀਮਤੀ ਸੁਝਾਅ ਦਿੱਤੇ ਤੇ ਕੇਂਦਰ ਦੇ ਫਾਰਮ ਅਤੇ ਪ੍ਰਦਰਸ਼ਨੀ ਯੂਨਿਟਾਂ ਦਾ ਵੀ ਦੌਰਾ ਕੀਤਾ | ਡਾ: ਉਦੈਵੀਰ ਚਾਹਲ ਪ੍ਰੋਫੈਸਰ ਪਸ਼ੂ ਪੋਸ਼ਣ ਵਿਭਾਗ, ਡਾ: ਦਲਜੀਤ ਕੌਰ ਐਸੋਸੀਏਟ ਪ੍ਰੋਫੈਸਰ, ਐਲ.ਪੀ.ਐਮ. ਡਾ: ਰਾਹਿਲ ਅਨੁਰਾਗ ਸੀਨੀਅਰ ਵਿਗਿਆਨੀ ਲੁਧਿਆਣਾ, ਡਾ: ਕਰਮਜੀਤ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਬਰਨਾਲਾ, ਗੁਰਪ੍ਰੀਤ ਸਿੰਘ ਡੀ.ਡੀ.ਐਮ ਨਾਬਾਰਡ ਬਰਨਾਲਾ, ਡਾ: ਚਰਨਜੀਤ ਕੌਰ, ਸਹਾਇਕ ਡਾਇਰੈਕਟਰ ਮੱਛੀ ਪਾਲਣ ਬਰਨਾਲਾ, ਡੇਅਰੀ ਵਿਕਾਸ, ਖੇਤੀਬਾੜੀ ਵਿਭਾਗ, ਸਹਾਇਕ ਡਾਇਰੈਕਟਰ, ਭੂਮੀ ਸੰਭਾਲ ਬਰਨਾਲਾ ਨੇ ਵੀ ਸੰਬੋਧਨ ਕੀਤਾ | ਮੀਟਿੰਗ ਉਪਰੰਤ ਡਾ: ਆਰ.ਐਸ. ਗਰੇਵਾਲ, ਡਾ: ਪਰਮਿੰਦਰ ਸਿੰਘ, ਡਾ: ਊਦੇਵੀਰ ਚਾਹਲ, ਡਾ: ਦਲਜੀਤ ਕੌਰ, ਡਾ: ਰਾਹੁਲ ਅਨੁਰਾਗ ਸਮੇਤ ਸਮੂਹ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ: ਸੁਰਿੰਦਰ ਸਿੰਘ ਯਾਦੋ, ਡਾ: ਅੰਜੁਲੀ, ਡਾ: ਹਰਜੋਤ ਸਿੰਘ, ਡਾ: ਰਾਜਿੰਦਰ ਕੌਰ, ਡਾ: ਸੰਜੇ ਕੁਮਾਰ, ਬਲਜੀਤ ਸਿੰਘ ਡੇਅਰੀ ਇੰਸਪੈਕਟਰ ਫਾਰਮਰ ਮੈਨੇਜਰ ਪ੍ਰਦੀਪ ਕੁਮਾਰ, ਗੁਰਦੇਵ ਰਾਮ ਨਿੰਮ ਵਾਲਾ ਮੌੜ ਕਿਸਾਨ, ਪ੍ਰੇਮ ਸਿੰਘ ਕਾਲੇਕੇ, ਸੁਖਦੀਪ ਕਰਮਗੜ੍ਹ ਅਤੇ ਹੋਰ ਅਧਿਕਾਰੀ ਹਾਜ਼ਰ ਸਨ |

ਪਿਛਲੀ ਖ਼ਬਰ 'ਪੰਜਾਬ ਬਚਾਓ' ਰੈਲੀਆਂ ਸੂਬੇ 'ਚ ਅਕਾਲੀ ਸਰਕਾਰ ਦੀ ਨੀਂਹ ਸਾਬਤ ਹੋਣਗੀਆਂ- ਮਲੂਕਾ ਅਗਲੀ ਖ਼ਬਰ ਰੇਲਵੇ ਟਰੈਕ ਦੇ ਨਜ਼ਦੀਕ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।