07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਰੇਲਵੇ ਟਰੈਕ ਦੇ ਨਜ਼ਦੀਕ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ

ਅਜੀਤ ਡੈਸਕ 20-02-2026
ਬਰਨਾਲਾ, 19 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਬੀਤੀ ਰਾਤ ਰੇਲਵੇ ਟਰੈਕ ਦੇ ਨਜ਼ਦੀਕ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਪੁਲਿਸ ਨੂੰ ਬਰਾਮਦ ਹੋਈ ਹੈ | ਜਾਣਕਾਰੀ ਦਿੰਦੇ ਹੋਏ ਜੀ.ਆਰ.ਪੀ. ਚੌਕੀ ਬਰਨਾਲਾ ਦੇ ਇੰਚਾਰਜ ਐਸ.ਆਈ. ਸੁਖਪਾਲ ਸਿੰਘ ਨੇ ਦੱਸਿਆ ਕਿ ਬਰਨਾਲਾ ਅਤੇ ਹੰਡਿਆਇਆ ਵਿਚਕਾਰ ਕਿੱਲੋਮੀਟਰ 112/30 'ਤੇ ਰੇਲਵੇ ਟਰੈਕ ਦੇ ਨਜ਼ਦੀਕ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਹੈ | ਜਿਸ ਦੀ ਉਮਰ ਲਗਭਗ 18 ਸਾਲ ਹੈ | ਮਿ੍ਤਕ ਨੇ ਕਾਲੀ ਜੀਨ ਦੀ ਪੈਂਟ, ਲਾਈਟ ਕਰੀਮ ਵਾਲੀ ਕਮੀਜ਼, ਗੋਲ ਗਰਦਨ ਵਾਲੀ ਟੀ-ਸ਼ਰਟ, ਭੂਰੇ ਚੱਪਲ, ਘੁੰਗਰਾਲੇ ਵਾਲ ਅਤੇ ਦਾੜ੍ਹੀ ਤੇ ਮੁੱਛਾਂ ਰੱਖੀਆਂ ਹੋਈਆਂ ਸਨ | ਮਿ੍ਤਕ ਦੀ ਪਹਿਚਾਣ ਨਹੀਂ ਹੋ ਸਕੀ ਹੈ | ਇਸ ਲਈ ਮਿ੍ਤਕ ਦੇਹ ਨੂੰ ਪਹਿਚਾਣ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰੱਖਿਆ ਗਿਆ ਹੈ |
ਪਿਛਲੀ ਖ਼ਬਰ ਖੇਤੀ ਵਿਗਿਆਨ ਕੇਂਦਰ ਵਿਖੇ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਪਿੰਡ ਛਾਪਾ ਵਿਖੇ ਐਨ.ਐਮ.ਈ.ਓ. ਆਇਲ ਸੀਡਜ਼ ਸਕੀਮ ਤਹਿਤ ਤੇਲ ਬੀਜ ਫ਼ਸਲਾਂ ਸੰਬੰਧੀ ਫਾਰਮਰ ਟਰੇਨਿੰਗ ਕੈਂਪ ਲਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।