06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਰਾਮ ਬਿਲਾਸ ਪਾਸਵਾਨ ਖ਼ਿਲਾਫ਼ ਅਪਮਾਨਿਤ ਸ਼ਬਦ ਬੋਲਣ ਦੇ ਰੋਸ ਵਜੋਂ ਲੋਜਪਾ ਨੇ ਫੂਕਿਆ ਆਰਜੇਡੀ ਦਾ ਪੁਤਲਾ

ਅਜੀਤ ਡੈਸਕ 20-02-2026
ਬਠਿੰਡਾ, 19 ਫਰਵਰੀ (ਪ੍ਰੀਤਪਾਲ ਸਿੰਘ ਰੋਮਾਣਾ)-ਤੇਜਸਵੀ ਯਾਦਵ ਮੁਖੀ ਆਰਜੇਡੀ ਬਿਹਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਲੋਕ ਜਨ ਸ਼ਕਤੀ ਪਾਰਟੀ ਪੰਜਾਬ ਦੇ ਸੀਨੀਅਰ ਮੀਡੀਆ ਇੰਚਾਰਜ ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲਾ ਨੇ ਕਿਹਾ ਕਿ ਜੇਕਰ ਤੇਜਸਵੀ ਯਾਦਵ ਨੇ ਆਪਣੀ ਪਾਰਟੀ ਦੇ ਵਿਧਾਇਕ ਕੁਮਾਰ ਸਰਬਜੀਤ ਵਲੋਂ ਬੋਲੇ ਅਪਮਾਨਿਤ ਸ਼ਬਦਾਂ 'ਤੇ ਮਾਫ਼ੀ ਨਾ ਮੰਗੀ ਤਾਂ ਆਉਣ ਵਾਲੇ ਦਿਨਾਂ ਵਿਚ ਵੱਡੀ ਗਿਣਤੀ ਵਿਚ ਪਾਰਟੀ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ |
ਗਹਿਰੀਵਾਲਾ ਨੇ ਆਰਜੇਡੀ ਦੇ ਵਿਧਾਇਕ ਨੂੰ ਕਿਸੇ ਚੰਗੇ ਡਾਕਟਰ ਕੋਲ ਆਪਣਾ ਇਲਾਜ ਕਰਵਾਉਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਸਾਡੇ ਹਰਮਨ ਪਿਆਰੇ ਨੇਤਾ ਅਤੇ ਦੇਸ਼ ਦੇ ਬੇਦਾਗ਼ ਲੀਡਰ ਸਵਰਗਵਾਸੀ ਰਾਮ ਬਿਲਾਸ ਪਾਸਵਾਨ ਕੋਈ ਵਿਚਾਰੇ ਨੇਤਾ ਨਹੀਂ ਸਨ, ਉਨ੍ਹਾਂ ਦੀ ਭਾਰਤ ਵਾਸੀਆਂ ਲਈ ਟੈਲੀਫ਼ੋਨ ਮੋਬਾਈਲ ਦੀ ਸੁਵਿਧਾ ਸਮੁੱਚੇ ਦੇਸ਼ ਅੰਦਰ ਸ਼ੁਰੂ ਕਰਵਾਉਣੀ ਬਹੁਤ ਵੱਡੀ ਦੇਣ ਹੈ | ਇਸ ਮੌਕੇ ਬਲਾਕ ਪ੍ਰਧਾਨ ਸੰਜੀਵ ਕੁਮਾਰ ਸੰਜੇ, ਜ਼ਿਲ੍ਹਾ ਜਨਰਲ ਸੈਕਟਰੀ ਰਾਹੀ ਕੁਮਾਰ ਚਾਨਣ, ਸੰਦੀਪ ਕੁਮਾਰ, ਰਾਜ ਕੁਮਾਰ ਰਾਜੂ, ਸੈਕਟਰੀ ਗੋਰਾ ਲਾਲ, ਸੈਕਟਰੀ ਨਰੇਸ਼ ਕੁਮਾਰ, ਅਸ਼ੋਕ ਕੁਮਾਰ ਗੋਇਲ, ਜੀਵਨ ਲਾਲ, ਸੋਨੰੂ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਦਾ ਹਰ ਬਾਸ਼ਿੰਦਾ ਦਹਿਸ਼ਤ 'ਚ ਪਰ ਮੁੱਖ ਮੰਤਰੀ ਤੇ ਕੇਜਰੀਵਾਲ ਬੇਪ੍ਰਵਾਹ- ਬੀਬਾ ਹਰਸਿਮਰਤ ਕੌਰ ਬਾਦਲ ਅਗਲੀ ਖ਼ਬਰ ਨੇਪਾਲ 'ਚ ਹੋਈਆਂ ਕੌਂਮਾਤਰੀ ਖੇਡਾਂ 'ਚ ਪੰਜਾਬ ਪੁਲਿਸ ਦੇ ਇੰਸਪੈਕਟਰ ਸੁਰਜੀਤ ਸਿੰਘ ਸਿੱਧੂ ਨੇ ਜਿੱਤਿਆ ਸੋਨ ਤਮਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।