06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਨੇਪਾਲ 'ਚ ਹੋਈਆਂ ਕੌਂਮਾਤਰੀ ਖੇਡਾਂ 'ਚ ਪੰਜਾਬ ਪੁਲਿਸ ਦੇ ਇੰਸਪੈਕਟਰ ਸੁਰਜੀਤ ਸਿੰਘ ਸਿੱਧੂ ਨੇ ਜਿੱਤਿਆ ਸੋਨ ਤਮਗਾ

ਇੰਸਪੈਕਟਰ ਸੁਰਜੀਤ ਸਿੰਘ ਸਿੱਧੂ ਨੂੰ ਸਨਮਾਨਿਤ ਕਰਦੇ ਹੋਏ ਡੀ.ਆਈ.ਜੀ. ਹਰਜੀਤ ਸਿੰਘ <br/> 20-02-2026
ਬਠਿੰਡਾ, 19 ਫਰਵਰੀ (ਸੱਤਪਾਲ ਸਿੰਘ ਸਿਵੀਆਂ)-ਨੇਪਾਲ ਦੇ ਪੋਖਰਾ 'ਚ 'ਸੰਯੁਕਤ ਭਾਰਤੀਆ ਖੇਲ ਫਾਊਾਡੇਸ਼ਨ' (ਐਸ.ਬੀ.ਕੇ.ਐੱਫ.) ਵਲੋਂ ਕਰਵਾਈਆਂ ਗਈਆਂ ਕੌਮਾਂਤਰੀ ਖੇਡਾਂ 'ਚ ਪੰਜਾਬ ਪੁਲਿਸ ਦੇ ਇੰਸਪੈਕਟਰ ਸੁਰਜੀਤ ਸਿੰਘ ਸਿੱਧੂ ਵਾਸੀ ਪਿੰਡ ਗੁਰੂਸਰ (ਬਠਿੰਡਾ) ਨੇ ਭਾਰਤ ਵਲੋਂ ਹਿੱਸਾ ਲੈਂਦਿਆਂ 'ਹੈਮਰ ਥਰੋਅ' ਦੇ ਮੁਕਾਬਲੇ 'ਚ 7 ਪੌਂਡ ਦਾ ਗੋਲਾ 42 ਮੀਟਰ ਦੂਰ ਸੁੱਟ ਕੇ ਰਿਕਾਰਡ ਦਰਜ ਕਰਵਾਉਂਦਿਆਂ ਪਹਿਲਾ ਸਥਾਨ ਹਾਸਲ ਕੀਤਾ ਹੈ | ਉਨ੍ਹਾਂ ਨੂੰ ਸੋਨੇ ਦੇ ਤਮਗੇ ਸਮੇਤ ਜੇਤੂ ਸਰਟੀਫ਼ਿਕੇਟ ਅਤੇ ਭਾਰਤੀ ਖੇਡ ਕਿੱਟ (ਬਲੈਜ਼ਰ, ਟਰੈਕ ਸੂਟ, ਬੂਟ, ਟਾਈ, ਟੋਪੀ) ਨਾਲ ਸਨਮਾਨਿਤ ਕੀਤਾ ਗਿਆ ਹੈ | ਇਹ ਜਿੱਤ ਦਰਜ ਕਰਨ 'ਤੇ ਉਨ੍ਹਾਂ ਨੂੰ ਪੰਜਾਬ ਪੁਲਿਸ ਦੇ ਮੁੱਖੀ ਗੌਰਵ ਯਾਦਵ, ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ, ਐਸ.ਐਸ.ਪੀ. ਡਾ: ਜਯੋਤੀ ਯਾਦਵ ਬੈਂਸ ਸਮੇਤ ਸਮੁੱਚੇ ਭਾਰਤੀਆਂ ਤੇ ਪੰਜਾਬੀਆਂ ਨੇ ਵਧਾਈ ਦਿੱਤੀ ਹੈ | ਬਠਿੰਡਾ ਪੁੱਜਣ 'ਤੇ ਉਨ੍ਹਾਂ ਦਾ ਬਠਿੰਡਾ ਰੇਂਜ ਦੇ ਡੀ.ਆਈ.ਜੀ. ਹਰਜੀਤ ਸਿੰਘ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇੰਸ. ਸੁਰਜੀਤ ਸਿੰਘ ਸਿੱਧੂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਯੁਕਤ ਭਾਰਤੀਆ ਖੇਲ ਫਾਊਾਡੇਸ਼ਨ ਵਲੋਂ ਪੋਖਰਾ (ਨੇਪਾਲ) ਵਿਖੇ ਕੌਮਾਂਤਰੀ ਖੇਡਾਂ ਕਰਵਾਈਆਂ ਗਈਆਂ ਸਨ, ਜਿੰਨ੍ਹਾਂ ਵਿਚ 20 ਤੋਂ ਵੱਧ ਦੇਸ਼ਾਂ ਦੇ 10 ਤੋਂ 90 ਸਾਲ ਦੀ ਉਮਰ ਦੇ ਖਿਡਾਰੀਆਂ ਨੇ ਹਿੱਸਾ ਲਿਆ ਤੇ ਉਨ੍ਹਾਂ ਨੇ 'ਹੈਮਰ ਥਰੋਅ' ਦੇ ਮੁਕਾਬਲੇ 'ਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਇਸ ਮੁਕਾਬਲੇ 'ਚ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਮਗਾ ਫੁੰਡਿਆ ਹੈ | ਇਸ ਤੋਂ ਪਹਿਲਾਂ ਉਨ੍ਹਾਂ ਨੇ ਦਿੱਲੀ ਦੇ ਨਹਿਰੂ ਸਟੇਡੀਅਮ ਵਿਖੇ ਹੋਈਆਂ ਕੌਮੀ ਖੇਡਾਂ 'ਚ ਪੰਜਾਬ ਵਲੋਂ ਹਿੱਸਾ ਲੈ ਕੇ ਜਿੱਤ ਹਾਸਲ ਕੀਤੀ ਸੀ ਤੇ ਉਸੇ ਕੜੀ ਤਹਿਤ ਉਨ੍ਹਾਂ ਦੀ ਚੋਣ ਨੇਪਾਲ ਦੀਆਂ ਉਕਤ ਕੌਮਾਂਤਰੀ ਖੇਡਾਂ 'ਚ ਹਿੱਸਾ ਲੈਣ ਲਈ ਕੀਤੀ ਗਈ ਸੀ | ਉਨ੍ਹਾਂ ਨੂੰ ਨੇਪਾਲ ਖੇਡਾਂ 'ਚ ਸੋਨੇ ਦਾ ਤਮਗਾ ਹਾਸਲ ਕਰਨ 'ਤੇ ਉੱਘੇ ਕਬੱਡੀ ਕੋਚ ਹਰਦੀਪ ਬਾਬਾ, ਜਤਿੰਦਰਪਾਲ ਪਿੱਲੀ ਕੈਨੇਡਾ, ਗਾਗੂ ਦੀਨਾ ਕੈਨੇਡਾ, ਜਗਦੇਵ ਭਲਵਾਨ ਕੈਨੇਡਾ, ਮੇਜਰ ਚੜਿੱਕ ਕੈਨੇਡਾ, ਅੰਗਰੇਜ਼ ਬਿੱਲਾ ਕੈਨੇਡਾ, ਪੱਪੂ ਯੂ.ਐਸ.ਏ., ਕਾਲਾ ਗਾਜ਼ੀਆਣਾ, ਸਵਰਾਜ ਦੁੱਲੂ ਕੈਨੇਡਾ, ਬਲਵੀਰ ਰਣੀਆਂ ਯੂ.ਕੇ., ਕੋਚ ਦਵਿੰਦਰ ਬੱਬੂ ਜੈਤੋ, ਬਾਜ ਕਾਉਂਕੇ ਕੈਨੇਡਾ, ਹਰਜੀਤ ਕਲੱਬ ਬਾਜਾਖਾਨਾ, ਨਾਇਬ ਸਿੰਘ ਕਾਲਾ ਸਰਪੰਚ ਗੁਰੂਸਰ, ਤਰਸੇਮ ਸਿੰਘ ਸਾਬਕਾ ਸਰਪੰਚ ਗੁਰੂਸਰ, ਕਬੱਡੀ ਖਿਡਾਰੀ ਅਮਰਜੀਤ ਗੁਰੂਸਰ ਤੇ ਕੁਲਦੀਪ ਗੁਰੂਸਰ, ਲਾਡੀ ਗਰੇਵਾਲ, ਬੱਬੂ ਭਲਵਾਨ, ਮੇਜਰ ਸਿੰਘ ਇੰਚਾਰਜ ਟਰੈਫਿਕ ਬਠਿੰਡਾ ਵਲੋਂ ਮੁਬਾਰਕਬਾਦ ਦਿੱਤੀ ਗਈ |
ਪਿਛਲੀ ਖ਼ਬਰ ਰਾਮ ਬਿਲਾਸ ਪਾਸਵਾਨ ਖ਼ਿਲਾਫ਼ ਅਪਮਾਨਿਤ ਸ਼ਬਦ ਬੋਲਣ ਦੇ ਰੋਸ ਵਜੋਂ ਲੋਜਪਾ ਨੇ ਫੂਕਿਆ ਆਰਜੇਡੀ ਦਾ ਪੁਤਲਾ ਅਗਲੀ ਖ਼ਬਰ ਭਾਰਤ-ਅਮਰੀਕਾ ਵਪਾਰਕ ਸਮਝੌਤਾ ਰੱਦ ਕਰਨ ਲਈ ਕਾਂਗਰਸ ਪਾਰਟੀ ਨੇ ਰਾਜਪਾਲ ਦੇ ਨਾਂਅ ਸੌਂਪਿਆ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।