ਭਾਰਤ-ਅਮਰੀਕਾ ਵਪਾਰਕ ਸਮਝੌਤਾ ਰੱਦ ਕਰਨ ਲਈ ਕਾਂਗਰਸ ਪਾਰਟੀ ਨੇ ਰਾਜਪਾਲ ਦੇ ਨਾਂਅ ਸੌਂਪਿਆ ਮੰਗ ਪੱਤਰ
ਅਜੀਤ ਡੈਸਕ
20-02-2026
ਇਸ ਤੋਂ ਇਲਾਵਾ ਉਨ੍ਹਾਂ ਕੇਂਦਰ ਸਰਕਾਰ ਵਲੋਂ ਪੁਰਾਣੇ ਮਨਰੇਗਾ ਕਾਨੰੂਨ ਨੂੰ ਬਦਲ ਕੇ ਨਵੇਂ 'ਜੀ ਰਾਮ ਜੀ' ਕਾਨੂੰਨ ਨੂੰ ਅਮਲ 'ਚ ਲਿਆਉਣ ਖ਼ਿਲਾਫ਼ ਕਾਂਗਰਸ ਪਾਰਟੀ ਵਲੋਂ ਵਿੱਢੇ ਦੇਸ਼ ਵਿਆਪੀ 'ਮਨਰੇਗਾ ਬਚਾਓ ਸੰਗਰਾਮ' ਨੂੰ ਤੇਜ ਕਰਨ ਦਾ ਐਲਾਨ ਕਰਦਿਆਂ ਨਵਾਂ ਮਨਰੇਗਾ ਕਾਨੰੂਨ ਰੱਦ ਕਰਨ ਦੀ ਮੰਗ ਕੀਤੀ | ਇਸ ਮੌਕੇ ਪੰਜਾਬ ਕਾਂਗਰਸ ਦੇ ਡੈਲੀਗੇਟ ਤੇ ਮਾਰਕਫੈੱਡ ਦੇ ਡਾਇਰੈਕਟਰ ਟਹਿਲ ਸਿੰਘ ਸੰਧੂ, ਕਿਰਨਜੀਤ ਸਿੰਘ ਗਹਿਰੀ, ਦਰਸ਼ਨ ਸਿੰਘ ਜੀਦਾ, ਮਾਧਵ ਸ਼ਰਮਾ, ਰੁਪਿੰਦਰ ਬਿੰਦਰਾ ਸਮੇਤ ਵੱਡੀ ਗਿਣਤੀ ਵਿਚ ਕਾਂਗਰਸ ਆਗੂ ਤੇ ਵਰਕਰ ਮੌਜੂਦ ਸਨ |