06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਵਿਸ਼ਿਆਂ 'ਤੇ ਸੈਮੀਨਾਰ

ਅਜੀਤ ਡੈਸਕ 20-02-2026
ਤਲਵੰਡੀ ਸਾਬੋ, 19 ਫਰਵਰੀ (ਰਵਜੋਤ ਸਿੰਘ ਰਾਹੀ)-ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਕੰਪਿਊਟਿੰਗ ਅਤੇ ਫੈਕਲਟੀ ਆਫ਼ ਇੰਜੀਨੀਅਰਿੰਗ ਵਲੋਂ ਆਈ. ਕਿਉ. ਏ. ਸੀ. ਦੇ ਸਹਿਯੋਗ ਨਾਲ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਵਿਸ਼ਿਆਂ 'ਤੇ ਐਡਵਾਂਸ ਕਰੀਅਰ ਟਰਾਂਸਫ਼ਾਰਮਰ ਸੈਮੀਨਾਰ ਕਰਵਾਇਆ ਗਿਆ | ਜਿਸ 'ਚ ਅਮਨ ਐਸ. ਗੁਪਤਾ ਕੋ-ਫਾਊਾਡਰ ਸੀ. ਟੀ. ਓ. ਸਰਸ ਏ. ਆਈ. ਇੰਸਟੀਚਿਊਟ ਮੁੱਖ ਬੁਲਾਰੇ ਵਜੋਂ ਹਾਜ਼ਰ ਹੋਏ | ਇਸ ਮੌਕੇ ਜੀ. ਕੇ. ਯੂ. ਦੇ ਪਰੋ. ਵਾਇਸ ਚਾਂਸਲਰ ਪ੍ਰੋ: (ਡਾ:) ਜਗਤਾਰ ਸਿੰਘ ਧੀਮਾਨ ਅਤੇ ਸਰਸ ਇੰਸਟੀਚਿਊਟ ਦੇ ਅਮਨ ਐਸ. ਗੁਪਤਾ ਵਲੋਂ ਦੁਵੱਲਾ ਸਮਝੌਤਾ ਹਸਤਾਖ਼ਰਿਤ ਕੀਤਾ ਗਿਆ | ਸੈਮੀਨਾਰ ਵਿਚ ਮੁੱਖ ਬੁਲਾਰੇ ਅਮਨ ਗੁਪਤਾ ਨੇ ਆਰਟੀਫ਼ਿਸੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ ਅਤੇ ਜਨਰੇਟਿਵ ਏ. ਆਈ. ਦੇ ਉੱਭਰਦੇ ਰੁਝਾਨਾਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਟੈਕਨਾਲੋਜੀ ਕਿਸ ਤਰ੍ਹਾਂ ਵੱਖ-ਵੱਖ ਉਦਯੋਗਾਂ ਦੇ ਮੁਹਾਂਦਰੇ ਬਦਲ ਰਹੀਆਂ ਹਨ | ਜਿਸ ਕਾਰਨ ਰੁਜ਼ਗਾਰ ਅਤੇ ਹੋਰਨਾਂ ਖੇਤਰਾਂ ਵਿਚ ਨਵੀਂਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ | ਇਸ ਮੌਕੇ ਡਾ: ਧੀਮਾਨ ਨੇ ਕਿਹਾ ਕਿ ਸੈਮੀਨਾਰ ਭਾਰਤ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਆਰਟੀਫ਼ਿਸ਼ੀਅਲ ਇੰਟੈਲੀਜੈਂਸ 'ਸਭਨਾਂ ਲਈ' ਦੇ ਹੋਕੇ ਨੂੰ ਸੱਚ ਸਾਬਿਤ ਕਰਦੀ ਹੈ ਕਿਉਂਕਿ ਸੈਮੀਨਾਰ ਵਿਚ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ 'ਤੇ ਰੁਜ਼ਗਾਰ ਦੇ ਮੌਕਿਆਂ ਦੇ ਕਾਬਲ ਬਣਨ, ਨੈਤਿਕ ਏ. ਆਈ. ਦਾ ਇਸਤੇਮਾਲ ਅਤੇ ਏ. ਆਈ. ਦੀਆਂ ਨਵੀਨਤਮ ਪ੍ਰਣਾਲੀਆਂ ਬਾਰੇ ਜਾਣੂ ਹੋਣ ਲਈ ਤਿਆਰ ਕਰਦਾ ਹੈ | ਇਸ ਮੌਕੇ ਡਾ: ਜਾਵੇਦ ਅਹਿਮਦ ਖਾਨ ਡੀਨ ਅਕਾਦਮਿਕ ਅਤੇ ਡਾਇਰੈਕਟਰ ਆਈ.ਕਿਉ.ਏ. ਸੀ. ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਏ. ਆਈ. ਵਿਦਿਆਰਥੀਆਂ ਦੇ ਕਰੀਅਰ ਦੀ ਬੁਨਿਆਦੀ ਲੋੜ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਸਿਰਫ਼ ਨੌਕਰੀ ਲੱਭਣ ਤੱਕ ਸੀਮਿਤ ਨਾ ਰਹਿ ਕੇ ਸਿਹਤ, ਇੰਜਨੀਅਰਿੰਗ, ਖੇਤੀਬਾੜੀ ਸਿੱਖਿਆ ਤੇ ਡਿਜ਼ਾਇਨਿੰਗ ਵਰਗੇ ਖੇਤਰਾਂ ਵਿਚ ਉੱਭਰ ਰਹੀਆਂ ਸੰਭਵਾਨਾਵਾਂ ਤੋਂ ਲਾਭ ਉਠਾਉਣ ਲਈ ਨਵੇਂ ਸਟਾਰਟ-ਅੱਪ ਸ਼ੁਰੂ ਕਰਨ ਦਾ ਮਸ਼ਵਰਾ ਵੀ ਦਿੱਤਾ | ਸੈਮੀਨਾਰ ਵਿਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀ ਤੇ ਅਧਿਆਪਕ ਸ਼ਾਮਿਲ ਹੋਏ |
ਪਿਛਲੀ ਖ਼ਬਰ ਭਾਰਤ-ਅਮਰੀਕਾ ਵਪਾਰਕ ਸਮਝੌਤਾ ਰੱਦ ਕਰਨ ਲਈ ਕਾਂਗਰਸ ਪਾਰਟੀ ਨੇ ਰਾਜਪਾਲ ਦੇ ਨਾਂਅ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਐਚ.ਐਮ.ਈ.ਐਲ. ਦੀ ਮੋਬਾਈਲ ਮੈਡੀਕਲ ਯੂਨਿਟ ਰਾਹੀਂ ਪਿੰਡਾਂ 'ਚ ਘਰ-ਦਰਵਾਜ਼ੇ 'ਤੇ ਏਮਜ਼ ਦਾ ਡਿਜੀਟਲ ਰਜਿਸਟਰੇਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।