14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਹਲਕਾ ਬਠਿੰਡਾ ਦਿਹਾਤੀ ਅਤੇ ਭੁੱਚੋ ਦੀਆਂ ਬਲਾਕ ਸੰਮਤੀਆਂ ਦੀਆਂ ਚੇਅਰਮੈਨੀਆਂ 'ਤੇ ਅਕਾਲੀ ਦਲ ਹੋਇਆ ਕਾਬਜ਼

ਅਜੀਤ ਡੈਸਕ 06-03-2026
ਬਠਿੰਡਾ, 5 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਅੰਦਰ ਪਿਛਲੇ ਸਾਲ 14 ਦਸੰਬਰ ਨੂੰ ਹੋਈਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਨਤੀਜੇ ਬੇਸ਼ੱਕ ਤਿੰਨ ਦਿਨਾਂ ਬਾਅਦ 17 ਦਸੰਬਰ ਨੂੰ ਆ ਗਏ ਸਨ ਪਰ ਇਨ੍ਹਾਂ 'ਚੋਂ ਬਲਾਕ ਸੰਮਤੀਆਂ ਦੇ ਚੇਅਰਮੈਨ/ਚੇਅਰਪਰਸਨ ਦੀ ਚੋਣ ਕਰਨ ਦਾ ਪੰਜਾਬ ਸਰਕਾਰ ਵਲੋਂ ਕਰੀਬ ਸਵਾ ਦੋ ਮਹੀਨਿਆਂ ਬਾਅਦ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਅੱਜ ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਅਤੇ ਭੁੱਚੋ ਮੰਡੀ ਅਧੀਨ ਪੈਂਦੀਆਂ ਕ੍ਰਮਵਾਰ ਬਲਾਕ ਸੰਮਤੀ ਬਠਿੰਡਾ, ਸੰਗਤ ਮੰਡੀ, ਗੋਨਿਆਣਾ ਮੰਡੀ ਅਤੇ ਨਥਾਣਾ ਦੇ ਚੇਅਰਪਰਸਨ ਦੀ ਚੋਣ ਕੀਤੀ ਗਈ | ਇਨ੍ਹਾਂ ਬਲਾਕ ਸੰਮਤੀਆਂ ਦੀ ਕੁਰਸੀ 'ਤੇ ਭਾਰੀ ਬਹੁਮਤ ਦੇ ਚੱਲਦਿਆਂ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਕਬਜ਼ਾ ਕੀਤਾ ਹੈ | ਇਹ ਚਾਰੋ ਸੀਟਾਂ ਔਰਤ ਵਰਗ ਲਈ ਰਾਖਵੀਂਆਂ ਸਨ | ਇਨ੍ਹਾਂ ਚਾਰੋ ਬਲਾਕ ਸੰਮਤੀਆਂ ਦੀ ਚੋਣ ਪ੍ਰਕਿਰਿਆ ਚੋਣ ਅਧਿਕਾਰੀ ਐਸ.ਡੀ.ਐਮ. ਬਲਕਰਨ ਸਿੰਘ ਦੀ ਨਿਗਰਾਨੀ ਹੇਠ ਨੇਪਰੇ ਚੜੀ, ਜਿਸ ਅਨੁਸਾਰ ਹਲਕਾ ਬਠਿੰਡਾ ਦਿਹਾਤੀ ਅਧੀਨ ਪੈਂਦੇ ਬਲਾਕ ਸੰਮਤੀ ਜੋਨ ਬੁਲਾਡੇਵਾਲਾ-2 ਦੇ ਚੁਣੇ ਗਏ ਮੈਂਬਰ ਮਨਦੀਪ ਕੌਰ ਵਾਸੀ ਬੁਲਾਡੇਵਾਲਾ ਨੂੰ ਬਲਾਕ ਸੰਮਤੀ ਬਠਿੰਡਾ ਦੀ ਚੇਅਰਪਰਸਨ ਅਤੇ ਬਲਾਕ ਸੰਮਤੀ ਜੋਨ ਭਾਗੂ-11 ਤੋਂ ਚੁਣੇ ਮੈਂਬਰ ਇਕਬਾਲ ਸਿੰਘ ਫੂਸ ਮੰਡੀ ਨੂੰ ਸਰਬਸੰਮਤੀ ਨਾਲ ਉੱਪ-ਚੇਅਰਮੈਨ ਚੁਣਿਆ ਗਿਆ | ਇਸੇ ਤਰ੍ਹਾਂ ਪਰਮਜੀਤ ਕੌਰ ਵਾਸੀ ਕਾਲਝਰਾਣੀ ਨੂੰ ਬਲਾਕ ਸੰਗਤ ਦੀ ਚੇਅਰਪਰਸਨ ਅਤੇ ਮੇਜਰ ਸਿੰਘ ਵਾਸੀ ਡੂੰਮਵਾਲੀ ਨੂੰ ਉੱਪ-ਚੇਅਰਮੈਨ ਚੁਣਿਆ ਗਿਆ | ਇਸ ਤੋਂ ਇਲਾਵਾ ਹਲਕਾ ਭੁੱਚੋ ਮੰਡੀ ਅਧੀਨ ਪੈਂਦੇ ਬਲਾਕ ਗੋਨਿਆਣਾ ਦਾ ਸੁਖਜੀਤ ਕੌਰ ਭੋਖੜਾ ਨੂੰ ਚੇਅਰਪਰਸਨ ਅਤੇ ਭੋਲਾ ਸਿੰਘ ਅਬਲੂ ਨੂੰ ਉੱਪ-ਚੇਅਰਮੈਨ ਚੁਣਿਆ ਗਿਆ ਅਤੇ ਇਸੇ ਤਰ੍ਹਾਂ ਗੁਰਮੇਲ ਕੌਰ ਵਾਸੀ ਭੁੱਚੋ ਕਲਾਂ (ਜੋਨ ਭੁੱਚੋ ਕਲਾਂ) ਨੂੰ ਬਲਾਕ ਨਥਾਣਾ ਦੀ ਚੇਅਰਪਰਸਨ ਅਤੇ ਮਨਜੀਤ ਕੌਰ ਵਾਸੀ ਪੂਹਲਾ (ਜੋਨ ਪੂਹਲਾ) ਨੂੰ ਉੱਪ-ਚੇਅਰਪਰਸਨ ਚੁਣਿਆ ਗਿਆ | ਚੁਣੇ ਗਏ ਚੇਅਰਪਰਸਨਜ਼ ਨੂੰ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਤੇ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ ਤੇ ਓ.ਐਸ.ਡੀ. ਗੁਰਚਰਨ ਸਿੰਘ ਨੇ ਵਧਾਈ ਦਿੰਦਿਆਂ ਕਿਹਾ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ 'ਚ ਜਿੱਤ ਹਾਸਲ ਕਰਨ ਬਾਅਦ ਹੁਣ ਅਕਾਲੀ ਦਲ ਵਿਧਾਨ ਸਭਾ ਚੋਣਾਂ 'ਚ ਇਸੇ ਤਰ੍ਹਾਂ ਜਿੱਤ ਪ੍ਰਾਪਤ ਕਰੇਗਾ |
ਪਿਛਲੀ ਖ਼ਬਰ -ਮਾਮਲਾ ਕੈਂਟਰ ਦੀ ਟੱਕਰ ਨਾਲ ਨੌਜਵਾਨ ਦੀ ਹੋਈ ਮੌਤ ਦਾ- ਮਿ੍ਤਕ ਦੇ ਵਾਰਿਸਾਂ ਨੇ ਇਕ ਪੁਲਿਸ ਅਧਿਕਾਰੀ 'ਤੇ ਪੈਸੇ ਲੈ... ਅਗਲੀ ਖ਼ਬਰ ਵੱਖ-ਵੱਖ ਸਕੂਲਾਂ ਵਿਚ ਹੋਲੀ ਦਾ ਤਿਉਹਾਰ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।