ਬਠਿੰਡਾ, 30 ਅਪ੍ਰੈਲ (ਵੀਰਪਾਲ ਸਿੰਘ)-70 ਲੱਖ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਨਾਮਜ਼ਦ ਕੀਤਾ ਗਿਆ ਹੈ | ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਕੁਲਵਿੰਦਰ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਮਨੀਸ਼ ਮਿੱਤਲ ਪੁੱਤਰ ਰਜਿੰਦਰ ਮਿੱਤਲ ਵਾਸੀ ਬੀਬੀ ਵਾਲਾ ਰੋਡ ਵਲੋਂ ਥਾਣਾ ਸਿਵਲ ਲਾਇਨ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਦੱ ਸਆ ਕਿ ਮੇਰੇ ਜਾਣਕਾਰੀ ਵਿਅਕਤੀ ਅਸੀਸ ਕੁਮਾਰ ਨਾਮੀ ਵਿਅਕਤੀ ਵਾਸੀ ਬਠਿੰਡਾ ਨੇ ਮੇਰੇ ਪਾਸੋਂ ਆਪਣਾ ਫਲਿੱਪਕਾਰਟ ਦਾ ਕੰਮ ਸ਼ੁਰੂ ਕਰਨ ਲਈ ਨਗਦੀ ਅਤੇ ਸੋਨਾ ਕੁੱਲ ਕੀਮਤ 70 ਲੱਖ ਰੁਪਏ ਲਿਆ ਸੀ | ਉਕਤ ਵਿਅਕਤੀ ਵਲੋਂ ਮੇਰਾ ਪੈਸਾ ਅਤੇ ਸੋਨਾ ਵਾਪਿਸ ਨਹੀਂ ਕੀਤਾ ਗਿਆ | ਪੁਲਿਸ ਵਲੋਂ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਵਿਅਕਤੀ 'ਤੇ ਬੀ.ਐੱਨ.ਐੱਸ. ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ, ਗਿ੍ਫ਼ਤਾਰੀ ਅਜੇ ਬਾਕੀ ਹੈ |