07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਬੰਬੀਹਾ ਦੀ ਸਰਪੰਚ ਕੁਲਦੀਪ ਕੌਰ 'ਤੇ ਵਿਭਾਗ ਦੀ ਵੱਡੀ ਕਾਰਵਾਈ

ਅਜੀਤ ਡੈਸਕ 01-05-2026
ਸੰਗਤ ਮੰਡੀ, 30 ਅਪ੍ਰੈਲ (ਅੰਮਿ੍ਤਪਾਲ ਸ਼ਰਮਾ)-ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਸੱਤਾ ਦੀ ਦੁਰਵਰਤੋਂ ਅਤੇ ਸਰਕਾਰੀ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ਿਆਂ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਉਂਦਿਆਂ, ਜ਼ਿਲ੍ਹਾ ਬਠਿੰਡਾ ਦੇ ਸੰਗਤ ਬਲਾਕ ਅਧੀਨ ਪੈਂਦੇ ਗ੍ਰਾਮ ਪੰਚਾਇਤ ਬੰਬੀਹਾ ਦੀ ਸਰਪੰਚ ਕੁਲਦੀਪ ਕੌਰ ਨੂੰ ਤੁਰੰਤ ਪ੍ਰਭਾਵ ਨਾਲ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਹੈ | ਇਹ ਕਾਰਵਾਈ ਸਰਪੰਚ ਦੇ ਪਰਿਵਾਰ ਵਲੋਂ ਸਰਕਾਰੀ ਜ਼ਮੀਨ 'ਤੇ ਕਬਜ਼ਾ ਕਰਨ ਅਤੇ ਵਿਭਾਗੀ ਜਾਂਚ ਵਿਚ ਸਹਿਯੋਗ ਨਾ ਦੇਣ ਕਾਰਨ ਅਮਲ ਵਿਚ ਲਿਆਂਦੀ ਗਈ ਹੈ | ਜ਼ਿਕਰਯੋਗ ਹੈ ਕਿ ਪਿੰਡ ਬੰਬੀਹਾ ਦੇ ਸ਼ਿਕਾਇਤ ਕਰਤਾ ਸੁਖਦੇਵ ਸਿੰਘ ਨੇ ਦੋਸ਼ ਲਾਇਆ ਸੀ ਕਿ ਸਰਪੰਚ ਕੁਲਦੀਪ ਕੌਰ ਦੇ ਪਤੀ ਹਰਬੰਸ ਸਿੰਘ ਨੇ ਪਿੰਡ ਵਿਚ ਮੌਜੂਦ 'ਪ੍ਰੋਵਿੰਸ਼ੀਅਲ ਗੌਰਮਿੰਟ' (ਸਰਕਾਰੀ ਮਲਕੀਅਤ) ਦੀ ਕੀਮਤੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ | ਇਸ ਸਬੰਧੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਵੀ ਇਕ ਸਿਵਲ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ 'ਤੇ ਸੁਣਵਾਈ ਕਰਦਿਆਂ ਅਦਾਲਤ ਨੇ ਵਿਭਾਗ ਨੂੰ ਮਾਮਲੇ ਦੀ ਪੜ੍ਹਤਾਲ ਕਰਕੇ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ ਸਨ | ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਵਲੋਂ ਕੀਤੀ ਗਈ ਫ਼ੀਲਡ ਜਾਂਚ ਅਤੇ 16 ਮਾਰਚ 2026 ਨੂੰ ਪੇਸ਼ ਕੀਤੀ ਗਈ ਰਿਪੋਰਟ ਵਿਚ ਸਾਹਮਣੇ ਆਇਆ ਕਿ ਖੇਵਟ ਨੰਬਰ 529 ਅਤੇ ਖਸਰਾ ਨੰਬਰ 552 ਵਿਚ ਸਥਿਤ ਗੈਰ-ਮੁਮਕਿਨ ਕੱਸੀ ਦੀ ਲਗਭਗ 2 ਮਰਲੇ ਜ਼ਮੀਨ ਉੱਪਰ ਸਰਪੰਚ ਦੇ ਪਤੀ ਹਰਬੰਸ ਸਿੰਘ ਦਾ ਨਾਜਾਇਜ਼ ਕਬਜ਼ਾ ਹੈ | ਇਹ ਜ਼ਮੀਨ ਸਰਕਾਰੀ ਰਿਕਾਰਡ ਵਿਚ 'ਪ੍ਰੋਵਿੰਸ਼ੀਅਲ ਗੌਰਮਿੰਟ' ਦੀ ਮਲਕੀਅਤ ਹੈ | ਵਿਭਾਗ ਦੇ ਉੱਚ ਅਧਿਕਾਰੀਆਂ ਨੇ ਕੁਦਰਤੀ ਨਿਆਂ ਦੇ ਸਿਧਾਂਤ ਤਹਿਤ ਸਰਪੰਚ ਕੁਲਦੀਪ ਕੌਰ ਨੂੰ ਆਪਣਾ ਪੱਖ ਰੱਖਣ ਲਈ ਤਿੰਨ ਵਾਰ, 30 ਮਾਰਚ, 15 ਅਪ੍ਰੈਲ ਅਤੇ 23 ਅਪ੍ਰੈਲ 2026 ਨਿੱਜੀ ਸੁਣਵਾਈ ਲਈ ਬੁਲਾਇਆ | ਪਰ ਸਰਪੰਚ ਨਾ ਤਾਂ ਖੁਦ ਹਾਜ਼ਰ ਹੋਈ ਅਤੇ ਨਾ ਹੀ ਉਸ ਵਲੋਂ ਕੋਈ ਲਿਖਤੀ ਸਪੱਸ਼ਟੀਕਰਨ ਪੇਸ਼ ਕੀਤਾ ਗਿਆ | ਵਿਭਾਗ ਨੇ ਇਸ ਰਵੱਈਏ ਨੂੰ ਸਰਕਾਰੀ ਕੰਮ ਵਿਚ ਰੁਕਾਵਟ ਅਤੇ ਦੋਸ਼ਾਂ ਦੀ ਪ੍ਰਵਾਨਗੀ ਵਜੋਂ ਦੇਖਿਆ | ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟੋਰੇਟ ਨੇ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20 (4) ਦੀ ਵਰਤੋਂ ਕਰਦਿਆਂ ਹੇਠ ਲਿਖੇ ਹੁਕਮ ਜਾਰੀ ਕਰਦਿਆਂ ਕੁਲਦੀਪ ਕੌਰ ਨੂੰ ਸਰਪੰਚ ਦੇ ਅਹੁੱਦੇ ਤੋਂ ਮੁਅੱਤਲ ਕਰ ਦਿੱਤਾ ਗਿਆ | ਮੁਅੱਤਲੀ ਦੌਰਾਨ ਉਹ ਪੰਚਾਇਤ ਦੀ ਕਿਸੇ ਵੀ ਮੀਟਿੰਗ ਜਾਂ ਕਾਰਵਾਈ ਵਿਚ ਭਾਗ ਨਹੀਂ ਲੈ ਸਕੇਗੀ | ਸਰਪੰਚ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪੰਚਾਇਤ ਦਾ ਸਮੁੱਚਾ ਰਿਕਾਰਡ, ਫੰਡ, ਨਕਦੀ ਅਤੇ ਚੱਲ-ਅਚੱਲ ਸੰਪਤੀ ਤੁਰੰਤ ਪ੍ਰਸ਼ਾਸਨ ਦੇ ਹਵਾਲੇ ਕਰ ਦੇਣ |
ਪਿਛਲੀ ਖ਼ਬਰ ਅਗਲੀ ਖ਼ਬਰ ਸਰਕਾਰੀ ਜ਼ਮੀਨ 'ਤੇ ਕਬਜ਼ੇ ਦੇ ਚੱਲਦਿਆਂ ਅਹੁਦੇ ਤੋਂ ਕੀਤਾ ਮੁਅੱਤਲ <br/> ਬੰਬੀਹਾ ਦੀ ਸਰਪੰਚ ਕੁਲਦੀਪ ਕੌਰ 'ਤੇ ਵਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।