07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਅਜੀਤ ਡੈਸਕ 01-05-2026
ਸਹਾਇਕ ਥਾਣੇਦਾਰ ਬੋਘਾ ਸਿੰਘ ਸੇਵਾ ਮੁਕਤ...
ਮਹਿਮਾ ਸਰਜਾ, 30 ਅਪ੍ਰੈਲ (ਬਲਦੇਵ ਸੰਧੂ)- ਜ਼ਿਲ੍ਹਾ ਬਠਿੰਡਾ ਵਿਚ ਲੰਬੇ ਸਮੇਂ ਤੱਕ ਬਤÏਰ ਸਹਾਇਕ ਥਾਣੇਦਾਰ ਵਜੋਂ ਸੇਵਾ ਨਿਭਾਉਣ ਵਾਲੇ ਬੋਘਾ ਸਿੰਘ ਪਿੰਡ ਮਹਿਮਾ ਸਰਕਾਰੀ 33 ਸਾਲ 9 ਮਹੀਨੇ 15 ਦਿਨ ਦੀ ਸ਼ਾਨਦਾਰ ਸਰਕਾਰੀ ਨੌਕਰੀ ਪੂਰੀ ਕਰਨ ਉਪਰੰਤ ਸੇਵਾ ਮੁਕਤ ਹੋ ਗਏ ਹਨ¢ ਆਪਣੇ ਕਰੀਅਰ ਦੌਰਾਨ ਉਨ੍ਹਾਂ ਨੇ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਅਤੇ ਚੌਕੀਆਂ ਵਿਚ ਤਾਇਨਾਤ ਰਹਿੰਦੇ ਹੋਏ ਕਾਨੂੰਨ-ਵਿਵਸਥਾ ਕਾਇਮ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ¢ ਬੋਘਾ ਸਿੰਘ ਨੇ ਬਠਿੰਡਾ ਜ਼ਿਲ੍ਹੇ ਦੇ ਕਈ ਮਹੱਤਵਪੂਰਨ ਥਾਣਿਆਂ ਵਿਚ ਸੇਵਾ ਨਿਭਾਈ ਅਤੇ ਭਗਤਾ ਭਾਈਕਾ, ਸੀਂਗੋ, ਬੱਲੂਆਣਾ, ਨਥਾਣਾ ਅਤੇ ਪਥਰਾਲਾ ਵਿਖੇ ਬਤੌਰ ਚੌਕੀ ਇੰਚਾਰਜ ਵੀ ਰਹੇ¢ ਉਨ੍ਹਾਂ ਨੇ ਹਰ ਥਾਂ ਤੇ ਆਪਣੀ ਡਿਊਟੀ ਨੂੰ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਨਿਭਾਇਆ, ਜਿਸ ਕਾਰਨ ਉਹ ਲੋਕਾਂ ਅਤੇ ਸਾਥੀਆਂ ਵਿੱਚ ਭਰੋਸੇਯੋਗ ਅਧਿਕਾਰੀ ਵਜੋਂ ਜਾਣੇ ਜਾਂਦੇ ਰਹੇ¢ ਉਨ੍ਹਾਂ ਦੀ ਉੱਤਮ ਸੇਵਾ ਦੇ ਮੱਦੇਨਜ਼ਰ ਉਨ੍ਹਾਂ ਨੂੰ ਜ਼ਿਲ੍ਹਾ ਪੁਲਿਸ ਅਤੇ ਡਾਇਰੈਕਟਰ ਜਨਰਲ ਪੁਲੀਸ ਵਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ¢ ਸਾਥੀ ਕਰਮਚਾਰੀਆਂ ਅਨੁਸਾਰ ਉਹ ਇਕ ਅਨੁਭਵੀ ਅਤੇ ਸਹਿਯੋਗੀ ਅਧਿਕਾਰੀ ਸਨ, ਜਿਨ੍ਹਾਂ ਤੋਂ ਨਵੇਂ ਕਰਮਚਾਰੀ ਹਮੇਸ਼ਾ ਸਿੱਖਦੇ ਰਹੇ¢ ਸੇਵਾ ਮੁਕਤੀ ਮੌਕੇ ਵਿਭਾਗ ਵਲੋਂ ਇਕ ਸਧਾਰਣ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿਚ ਅਧਿਕਾਰੀਆਂ ਅਤੇ ਸਾਥੀਆਂ ਨੇ ਉਨ੍ਹਾਂ ਦੀ ਸੇਵਾ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤਾ¢ ਸੇਵਾ ਮੁਕਤੀ ਤੋਂ ਬਾਅਦ ਬੋਘਾ ਸਿੰਘ ਨੇ ਕਿਹਾ ਕਿ ਉਹ ਆਪਣਾ ਸਮਾਂ ਪਰਿਵਾਰ ਨਾਲ ਬਿਤਾਉਣ ਦੇ ਨਾਲ-ਨਾਲ ਸਮਾਜਿਕ ਕਾਰਜਾਂ ਵਿੱਚ ਵੀ ਯੋਗਦਾਨ ਦਿੰਦੇ ਰਹਿਣਗੇ¢

ਪਿਛਲੀ ਖ਼ਬਰ ਮੈਡੀਕਲ ਉਪਕਰਣ ਸਪਲਾਈ ਦੇ ਨਾਂਅ 'ਤੇ 55 ਲੱਖ ਦੀ ਠੱਗੀ ਅਗਲੀ ਖ਼ਬਰ ਬੰਬੀਹਾ ਦੀ ਸਰਪੰਚ ਕੁਲਦੀਪ ਕੌਰ 'ਤੇ ਵਿਭਾਗ ਦੀ ਵੱਡੀ ਕਾਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।