07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਮੈਡੀਕਲ ਉਪਕਰਣ ਸਪਲਾਈ ਦੇ ਨਾਂਅ 'ਤੇ 55 ਲੱਖ ਦੀ ਠੱਗੀ

ਅਜੀਤ ਡੈਸਕ 01-05-2026
ਦਿੱਲੀ ਦੇ ਰਹਿਣ ਵਾਲੇ ਇਕ ਵਿਅਕਤੀ ਦੇ ਖ਼ਿਲਾਫ਼ ਮੁਕੱਦਮਾ ਦਰਜ
ਬਠਿੰਡਾ, 30 ਅਪ੍ਰੈਲ (ਪ੍ਰੀਤਪਾਲ ਸਿੰਘ ਰੋਮਾਣਾ)- ਥਾਣਾ ਥਰਮਲ ਪੁਲਿਸ ਨੇ ਮੈਡੀਕਲ ਉਪਕਰਣ ਸਪਲਾਈ ਦੇ ਨਾਮ 'ਤੇ 55 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਹੇਠ ਦਿੱਲੀ ਦੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ¢ ਪੁਲਿਸ ਵਲੋਂ ਮੁਲਜ਼ਮ ਦੀ ਗਿ੍ਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ¢ ਗ੍ਰੀਨ ਐਵੇਨਿਊ ਵਾਸੀ ਸਤੀਸ਼ ਕੁਮਾਰ ਬਾਂਸਲ ਨੇ ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਉਹ ਮੈਡੀਕਲ ਉਪਕਰਣ ਸਪਲਾਈ ਦਾ ਕਾਰੋਬਾਰ ਕਰਦਾ ਹੈ¢ ਇਸ ਦੌਰਾਨ ਦਿੱਲੀ ਵਾਸੀ ਮੇਘ ਪ੍ਰਕਾਸ਼ ਨੇ ਆਪਣੇ ਆਪ ਨੂੰ ਇੱਕ ਮੈਡੀਕਲ ਉਪਕਰਣ ਕੰਪਨੀ ਦਾ ਨੁਮਾਇੰਦਾ ਦੱਸਦੇ ਹੋਏ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਨੂੰ ਮਾਈਕ੍ਰੋਸਕੋਪ ਅਤੇ ਡਿ੍ਲ ਮਸ਼ੀਨ ਵਧੀਆ ਗੁਣਵੱਤਾ ਅਤੇ ਘੱਟ ਕੀਮਤ 'ਤੇ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਗਿਆ | ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਮੁਲਜ਼ਮ ਦੀਆਂ ਗੱਲਾਂ 'ਤੇ ਵਿਸ਼ਵਾਸ ਕਰਕੇ ਕਰੀਬ 55 ਲੱਖ ਰੁਪਏ ਅਦਾ ਕਰ ਦਿੱਤੇ, ਪਰ ਨਾ ਤਾਂ ਮੈਡੀਕਲ ਉਪਕਰਣ ਭੇਜੇ ਗਏ ਅਤੇ ਨਾ ਹੀ ਰਕਮ ਵਾਪਸ ਕੀਤੀ ਗਈ¢ ਆਪਣੇ ਨਾਲ ਠੱਗੀ ਹੋਣ ਦਾ ਅਹਿਸਾਸ ਹੋਣ 'ਤੇ ਉਸ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ¢ ਥਾਣਾ ਥਰਮਲ ਪੁਲਿਸ ਨੇ ਮੇਘ ਪ੍ਰਕਾਸ਼ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ¢ ਥਾਣਾ ਥਰਮਲ ਦੇ ਐਸ.ਆਈ ਭੁਪਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਮਾਮਲੇ ਦੀ ਪੜਤਾਲ ਕਰਨ ਤੋਂ ਬਾਦ ਦਿੱਲੀ ਦੇ ਰਹਿਣ ਵਾਲੇ ਮੇਘ ਪ੍ਰਕਾਸ਼ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਦੇ ਹੋਏ ਦਿੱਲੀ ਪੁਲਿਸ ਦੀ ਮਦਦ ਨਾਲ ਮੁਲਜ਼ਮ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ¢

ਪਿਛਲੀ ਖ਼ਬਰ ਇਕ ਕਰੋੜ ਦੀ ਲਾਗਤ ਨਾਲ ਬਣਨ ਵਾਲਾ ਪੱਕਾ ਖਾਲ 800 ਏਕੜ ਨੂੰ ਦੇਵੇਗਾ ਨਹਿਰੀ ਪਾਣੀ- ਵਿਧਾਇਕ ਸਿੱਧੂ ਅਗਲੀ ਖ਼ਬਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।