ਕੋਟਫੱਤਾ, 30 ਅਪੈ੍ਰਲ (ਰਣਜੀਤ ਸਿੰਘ ਬੁੱਟਰ)- ਗ੍ਰਾਮ ਪੰਚਾਇਤ ਜੱਸੀ ਪੌ ਵਾਲੀ ਵਲੋਂ ਸਰਪੰਚ ਮਨਿੰਦਰ ਕੌਰ ਦੇ ਪਤੀ ਗੁਰਵਿੰਦਰ ਸਿੰਘ ਦੰਦੀਵਾਲ ਦੀ ਅਗਵਾਈ 'ਚ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ¢ ਖ਼ੂਨਦਾਨ ਕੈਂਪ ਦਾ ਉਦਘਾਟਨ ਡੇਰਾ ਬਾਬਾ ਬਹਾਲਦਾਸ ਦੇ ਗੱਦੀ ਨਸ਼ੀਨ ਮਹੰਤ ਵਿਵੇਕਾਨੰਦ ਜੀ ਨੇ ਕੀਤਾ¢ ਖ਼ੂਨਦਾਨ ਕੈਂਪ ਚੈਰੀਟੇਬਲ ਬਲੱਡ ਬੈਂਕ ਬਠਿੰਡਾ ਤੇ ਗੋਇਲ ਹਸਪਤਾਲ ਬਠਿੰਡਾ ਦੇ ਸਹਿਯੋਗ ਨਾਲ ਲਗਾਇਆ ਗਿਆ¢ ਇਸ ਮੌਕੇ ਯੂਥ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਖਵੀਰ ਸਿੰਘ ਜੱਸੀ ਪੌ ਵਾਲੀ, ਕਲੱਬ ਪ੍ਰਧਾਨ ਹਰਜਿੰਦਰ ਸਿੰਘ, ਪੰਚ ਪਿ੍ਤਪਾਲ ਸਿੰਘ ਕਾਲਾ, ਪੰਚ ਸੁਖਜੀਤ ਸਿੰਘ ਨੰਬਰਦਾਰ, ਪੰਚ ਗੁਰਮੀਤ ਸਿੰਘ ਜ਼ੈਲਦਾਰ, ਪੰਚ ਹਰਫੂਲ ਸਿੰਘ, ਪੰਚ ਬਲਜੀਤ ਸਿੰਘ, ਪੰਚ ਮਨਜੀਤ ਕੌਰ, ਪੰਚ ਬਲਜੀਤ ਕੌਰ, ਪੰਚ ਸੁਖਪਾਲ ਕੌਰ, ਗੁਰਵਿੰਦਰ ਸਿੰਘ ਟਿਵਾਣਾ, ਬਲੌਰ ਸਿੰਘ ਦੰਦੀਵਾਲ, ਗੁਰਪ੍ਰੀਤ ਸਿੰਘ ਢਿੱਲੋਂ ਤੇ ਪ੍ਰਦੀਪ ਸਿੰਘ ਸਿੱਧੂ ਹਾਜ਼ਰ ਸਨ¢