ਕੋਟਫੱਤਾ, 19 ਮਈ (ਰਣਜੀਤ ਸਿੰਘ ਬੁੱਟਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਭਾਰਾ ਦੀ ਵਿਦਿਆਰਥਣ ਖੁਸ਼ਬੀਰ ਕੌਰ ਨੇ ਬਾਰਵੀਂ ਜਮਾਤ 'ਚੋਂ 84 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ 'ਚੋਂ ਪਹਿਲੀ ਪੁਜੀਸ਼ਨ ਹਾਸਿਲ ਕੀਤੀ | ਦੱਸਣਯੋਗ ਹੈ ਕਿ ਖੁਸ਼ਬੀਰ ਕੌਰ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਹੈ | ਬੀਤੇ ਦਿਨ ਆਮ ਆਦਮੀ ਪਾਰਟੀ ਦੇ ਆਗੂ ਸਿੱਪੀ ਭਾਕਰ ਤੇ ਟੀਮ ਨੇ ਬੱਚੀ ਨੂੰ ਹੌਂਸਲਾ ਅਫ਼ਜ਼ਾਈ ਲਈ ਮੈਡਲ ਤੇ ਮਾਣ ਪੱਤਰ ਭੇਟ ਕੀਤਾ | ਇਸ ਮੌਕੇ ਦਵਿੰਦਰ ਜੋਧਪੁਰ ਪਾਖਰ, ਗੁਰਿੰਦਰ ਸਿੰਘ ਮੌੜ ਚੜ੍ਹਤ ਸਿੰਘ, ਅਰਸ ਰਾਏ ਖਾਨਾ, ਮਨਦੀਪ ਜੋਧਪੁਰ ਪਾਖਰ, ਨਿੱਜੀ ਸਹਾਇਕ ਜਗਸੀਰ ਸਿੰਘ ਜਿਉਂਦ, ਪਿੰਡ ਕੋਟ ਭਾਰਾ ਦੀ ਮਹਿਲਾ ਸਰਪੰਚ ਦੇ ਪਤੀ ਗੁਰਤੇਜ ਸਿੰਘ ਢਿੱਲੋਂ ਆਦਿ ਹਾਜ਼ਰ ਸਨ | ਵਿਦਿਆਰਥਣ ਦੇ ਪਿਤਾ ਜਤਿੰਦਰ ਸਿੰਘ ਜੱਗਾ ਨੇ 'ਆਪ' ਆਗੂ ਤੇ ਉਨ੍ਹਾਂ ਨਾਲ ਆਈ ਟੀਮ ਦਾ ਧੰਨਵਾਦ ਕੀਤਾ | ਵਰਣਨਯੋਗ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਭਾਰਾ ਦੇ ਵਿਦਿਆਰਥੀ ਡਿੰਪੀ ਸਿੰਘ ਤੇ ਹਰਮੀਤ ਕੌਰ ਨੇ ਦੂਜਾ ਤੇ ਤੀਜਾ ਦਰਜਾ ਹਾਸਿਲ ਕੀਤਾ |