03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸਟੇਟ ਬੈਂਕ ਕੋਟਫੱਤਾ ਨੇੇ ਮਿ੍ਤਕਾਂ ਦੇ ਪਰਿਵਾਰਾਂ ਨੂੰ ਬੀਮਾ ਯੋਜਨਾ ਦੇ ਚੈੱਕ ਵੰਡੇ

ਅਜੀਤ ਡੈਸਕ 20-05-2026
ਕੋਟਫੱਤਾ, 19 ਮਈ (ਰਣਜੀਤ ਸਿੰਘ ਬੁੱਟਰ)-ਭਾਰਤੀ ਸਟੇਟ ਬੈਂਕ ਦੀ ਕੋਟ ਫੱਤਾ ਸ਼ਾਖਾ ਵਲੋਂ ਅੱਜ ਸ਼ਾਖਾ ਵਿਚ ਸਮਾਜਿਕ ਸੁਰੱਖਿਆ ਬੀਮਾ ਯੋਜਨਾਵਾਂ ਅਧੀਨ ਗ੍ਰਾਹਕਾਂ ਦੇ ਕੀਤੇ ਗਏ ਪ੍ਰਧਾਨ ਮੰਤਰੀ ਜੀਵਨ ਜਯੋਤੀ ਅਤੇ ਪ੍ਰਧਾਨ ਮੰਤਰੀ ਸੁਰੱਖਿਅਤ ਬੀਮਾਂ ਧਾਰਕਾਂ ਦੀ ਮੌਤ ਉਪਰੰਤ ਉਨ੍ਹਾਂ ਦੇ ਵਾਰਸਾਂ ਨੂੰ ਇਕ ਹਫ਼ਤੇ ਦੇ ਵਿਚ ਵਿਚ ਕਲੇਮਾਂ ਦਾ ਭੁਗਤਾਨ ਕੀਤਾ ਗਿਆ | ਬੈਂਕ ਦੇ ਗ੍ਰਾਹਕ ਮਨਜੀਤ ਸਿੰਘ ਜਿਸ ਦੀ ਪਿਛਲੇ ਦਿਨੀਂ ਇਕ ਦੁਰਘਟਨਾ ਵਿਚ ਮੌਤ ਹੋ ਗਈ ਸੀ, ਦੀ ਭੈਣ ਅਮਨਦੀਪ ਕੌਰ ਅਤੇ ਪਿਤਾ ਸੁਖਮੰਦਰ ਸਿੰਘ ਨੂੰ ਦੋਨਾਂ ਯੋਜਨਾਵਾਂ ਅਧੀਨ ਦੋ-ਦੋ ਲੱਖ ਰੁਪਏ ਦਾ ਕਲੇਮ ਦਿੱਤਾ ਗਿਆ | ਇਸੇ ਤਰ੍ਹਾਂ ਮਿ੍ਤਕ ਭੁਪਿੰਦਰ ਸਿੰਘ ਦੀ ਵਾਰਿਸ ਸੁਰਿੰਦਰ ਕੌਰ (ਮਾਤਾ) ਨੂੰ ਵੀ ਪ੍ਰਧਾਨ ਮੰਤਰੀ ਜੀਵਨ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰੱਖਿਅਤ ਬੀਮਾ ਯੋਜਨਾ ਅਧੀਨ ਦੋ-ਦੋ ਲੱਖ ਰੁਪਏ ਦਾ ਭੁਗਤਾਨ ਕੀਤਾ ਗਿਆ | ਸ਼ਾਖਾ ਪ੍ਰਬੰਧਕ ਵੇਦ ਪ੍ਰਕਾਸ਼ ਜਾਂਘੜਾ ਅਤੇ ਖੇਤਰੀ ਦਫ਼ਤਰ ਬਠਿੰਡਾ ਤੋਂ ਬੈਂਕ ਦੇ ਚੀਫ਼ ਮੈਨੇਜਰ ਜਿੰਮੀ ਮਹਿਤਾ ਤੇ ਮੈਨੇਜਰ ਐੱਫ. ਆਈ. ਭੁਪਿੰਦਰ ਸਿੰਘ ਅਪਰਾ ਨੇ ਕਿਹਾ ਕਿ ਸਾਰੇ ਯੋਗ ਵਿਅਕਤੀਆਂ ਨੂੰ ਸਰਕਾਰੀ ਬੀਮਾ ਯੋਜਨਾਵਾਂ ਜਿਵੇਂ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰੱਖਿਅਤ ਬੀਮਾ ਯੋਜਨਾ ਦਾ ਲਾਭ ਜ਼ਰੂਰ ਉਠਾਉਣਾ ਚਾਹੀਦਾ ਹੈ, ਜਿਨ੍ਹਾਂ ਵਿਚ ਥੋੜ੍ਹੀ ਜਿਹੀ ਰਾਸ਼ੀ ਦੇ ਕੇ ਦੋ-ਦੋ ਲੱਖ ਤੱਕ ਦੇ ਬੀਮੇ ਦਾ ਕਵਰ ਲਿਆ ਜਾ ਸਕਦਾ ਹੈ ਜਿਸ ਨਾਲ ਕਿਸੇ ਕਮਾਊ ਵਿਅਕਤੀ ਦੀ ਅਣਕਿਆਸੀ ਮੌਤ ਦੀ ਹਾਲਤ ਵਿਚ ਪਰਿਵਾਰ ਨੂੰ ਮਾਲੀ ਸਹਾਇਤਾ ਮਿਲ ਜਾਂਦੀ ਹੈ | ਬੈਂਕ ਵਲੋਂ ਸਮੇਂ ਸਮੇਂ 'ਤੇ ਕੈਂਪ ਲਗਾਕੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਵੀ ਕੀਤਾ ਜਾਂਦਾ ਹੈ | ਇਸ ਮੌਕੇ ਤੇ ਨਗਰ ਕੌਂਸਲ ਕੋਟਫੱਤਾ ਦੇ ਸਾਬਕਾ ਮੀਤ ਪ੍ਰਧਾਨ ਇਕਬਾਲ ਸਿੰਘ ਢਿੱਲੋਂ, ਪਰਮਜੀਤ ਸਿੰਘ ਚੇਅਰਮੈਨ ਖੇਤੀਬਾੜੀ ਵਿਕਾਸ ਬੈਂਕ ਬਠਿੰਡਾ, ਗੁਰਮੇਲ ਸਿੰਘ ਐਮ ਸੀ, ਸੁਖਵੀਰ ਸਿੰਘ ਜੌੜਾ ਅਤੇ ਪੁਲਿਸ ਥਾਣਾ ਕੋਟ ਫੱਤਾ ਦੇ ਐਸ ਐਚ ਓ ਹਰਬੰਸ ਸਿੰਘ, ਐਸ ਆਈ ਅਮਰੀਕ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਬੀ. ਜੀ. ਐਨ. ਸਕੂਲ ਵਿਖੇ ਪੂਲ ਪਾਰਟੀ ਦਾ ਆਯੋਜਨ <br/> ਅਗਲੀ ਖ਼ਬਰ ਕਾਮਰੇਡਾਂ ਨੇ ਮਹਿੰਗਾਈ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।