ਸੀਂਗੋ ਮੰਡੀ, 19 ਮਈ (ਪਿ੍ੰਸ ਗਰਗ)-ਬੀ. ਜੀ. ਐਨ ਸਕੂਲ ਸ਼ੇਰਗੜ੍ਹ ਵਿਚ ਰੰਗਾਰੰਗ ਪੂਲ ਪਾਰਟੀ ਦਾ ਆਯੋਜਨ ਕੀਤਾ ਗਿਆ | ਇਸ ਦੌਰਾਨ ਵਿਦਿਆਰਥੀਆਂ ਨੇ ਪਾਣੀ ਵਿਚ ਖੇਡਾਂ, ਡਾਂਸ ਅਤੇ ਮਨੋਰੰਜਨ ਕਰਕੇ ਖੂਬ ਆਨੰਦ ਮਾਣਿਆ | ਸਕੂਲ ਕੈਂਪਸ ਵਿਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ | ਪੂਲ ਪਾਰਟੀ ਦੌਰਾਨ ਵਿਦਿਆਰਥੀਆਂ ਲਈ ਮਨੋਰੰਜਨ ਅਤੇ ਰਿਫ਼ਰੈਸ਼ਮੈਂਟ ਦੀ ਖਾਸ ਵਿਵਸਥਾ ਕੀਤੀ ਗਈ ਅਤੇ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਦੀ ਨਿੱਕੀਆਂ-ਨਿੱਕੀਆਂ ਲੋੜਾਂ ਦਾ ਧਿਆਨ ਰੱਖਿਆ ਗਿਆ | ਵਿਦਿਆਰਥੀਆਂ ਨੇ ਆਪਣੇ ਦੋਸਤਾਂ ਨਾਲ ਯਾਦਗਾਰ ਪਲ ਬਿਤਾਏ ਤੇ ਗਰਮੀ ਦੇ ਮੌਸਮ ਦਾ ਖੂਬ ਆਨੰਦ ਮਾਣਿਆ | ਸਕੂਲ ਦੇ ਚੇਅਰਮੈਨ ਅਮਿਤ ਗੁਪਤਾ ਅਤੇ ਪਿ੍ੰਸੀਪਲ ਤਿ੍ਪਤਾ ਬਜਾਜ ਨੇ ਦੱਸਿਆ ਕਿ ਬੱਚਿਆਂ ਵਿਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਆਤਮ ਵਿਸ਼ਵਾਸ, ਖੁਸ਼ੀ ਅਤੇ ਟੀਮ ਵਰਕ ਦੀ ਭਾਵਨਾ ਵੱਧਦੀ ਹੈ ਅਤੇ ਬੀ ਜੀ ਐਨ ਸਕੂਲ ਹਮੇਸ਼ਾ ਆਪਣੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਰਹੇਗਾ | ਅੰਤ ਵਿਚ ਸਾਰੇ ਵਿਦਿਆਰਥੀਆਂ ਨੇ ਪੂਲ ਪਾਰਟੀ ਨੂੰ ਬੜਾ ਹੀ ਰੋਮਾਂਚਿਕ ਅਤੇ ਯਾਦਗਾਰ ਦੱਸਿਆ |