02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਹਰਨੇਕ ਸਿੰਘ ਜਗਾ ਰਾਮ ਤੀਰਥ ਬਹੁਜਨ ਸਮਾਜ ਪਾਰਟੀ ਦੇ ਹਲਕਾ ਇੰਚਾਰਜ ਨਿਯੁਕਤ

ਅਜੀਤ ਡੈਸਕ 20-05-2026
ਤਲਵੰਡੀ ਸਾਬੋ, 19 ਮਈ (ਰਣਜੀਤ ਸਿੰਘ ਰਾਜੂ)- 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ ਦੇ ਜਥੇਬੰਦਕ ਢਾਚੇ ਦੇ ਪੁਨਰਗਠਨ ਅਤੇ ਵਿਸਥਾਰ ਦੀ ਪੰਜਾਬ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ (ਸਾਬਕਾ ਮੈਂਬਰ ਰਾਜ ਸਭਾ) ਦੇ ਨਿਰਦੇਸ਼ਾਂ ਮੁਤਾਬਿਕ ਆਰੰਭੀ ਪ੍ਰਕਿਰਿਆ ਤਹਿਤ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਮੁਤਾਬਿਕ ਬਸਪਾ ਦੇ ਟਕਸਾਲੀ ਆਗੂ ਹਰਨੇਕ ਸਿੰਘ ਜਗਾ ਰਾਮ ਤੀਰਥ ਨੂੰ ਪਾਰਟੀ ਵਲੋਂ ਹਲਕਾ ਤਲਵੰਡੀ ਸਾਬੋ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਮਾ; ਜਗਦੀਪ ਸਿੰਘ ਗੋਗੀ ਦੇ ਦਸਤਖਤਾਂ ਹੇਠ ਹਲਕਾ ਤਲਵੰਡੀ ਸਾਬੋ ਦੇ ਅਹੁਦੇਦਾਰਾਂ ਦੀ ਜਾਰੀ ਸੂਚੀ ਮੁਤਾਬਿਕ ਹਰਨੇਕ ਸਿੰਘ ਜਗ੍ਹਾ ਰਾਮ ਤੀਰਥ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਜਦੋਂਕਿ ਬਲਾਕ ਰਾਮਾਂ ਵਾਲੇ ਪਾਸਿਉਂ ਵੀ ਰਵੀ ਕੁਮਾਰ ਰਾਮਾਂ ਮੰਡੀ ਨੂੰ ਕਨਵੀਨਰ ਲਗਾਇਆ ਗਿਆ ਹੈ | ਇਸੇ ਤਰ੍ਹਾਂ ਰਸ਼ਪਾਲ ਸਿੰਘ ਸੀਂਗੋ ਨੂੰ ਹਲਕਾ ਤਲਵੰਡੀ ਸਾਬੋ ਦਾ ਪ੍ਰਧਾਨ, ਹਰਨੇਕ ਸਿੰਘ ਤਲਵੰਡੀ ਸਾਬੋ ਨੂੰ ਉਪ ਪ੍ਰਧਾਨ, ਜੋਗਿੰਦਰ ਦਿਆਲ ਰਾਮਾਂ ਮੰਡੀ ਨੂੰ ਜਨਰਲ ਸਕੱਤਰ, ਬਲਵਿੰਦਰ ਸਿੰਘ ਵਾਸੀ ਭਗਵਾਨਗੜ੍ਹ ਨੂੰ ਸਕੱਤਰ ਅਤੇ ਪ੍ਰੀਤਮ ਸਿੰਘ ਵਾਸੀ ਗਿਆਨਾ ਨੂੰ ਖਜ਼ਾਨਚੀ ਬਣਾਇਆ ਗਿਆ ਹੈ | ਨਵ ਨਿਯੁਕਤ ਅਹੁਦੇਦਾਰਾਂ ਨੂੰ ਬਸਪਾ ਪੰਜਾਬ ਦੇ ਇੰਚਾਰਜ ਦੌਲਤ ਰਾਮ ਨੇ ਸ਼ੁਭਕਾਮਨਾਵਾਂ ਭੇਟ ਕਰਦਿਆਂ ਉਨ੍ਹਾਂ ਨੂੰ ਹਲਕਾ ਪੱਧਰ 'ਤੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਵਾਸਤੇ ਪ੍ਰੇਰਿਆ ਤਾਂ ਕਿ ਬੂਥ ਪੱਧਰ ਤੱਕ ਪਾਰਟੀ ਨੂੰ ਮਜ਼ਬੂਤ ਕਰਕੇ 2027 ਚੋਣਾਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾ ਸਕੇ | ਦੂਜੇ ਪਾਸੇ ਆਪਣੀ ਨਿਯੁਕਤੀ 'ਤੇ ਪ੍ਰਤੀਕਿ੍ਆ ਦਿੰਦਿਆਂ ਹਲਕਾ ਇੰਚਾਰਜ ਹਰਨੇਕ ਸਿੰਘ ਜਗ੍ਹਾ ਰਾਮ ਤੀਰਥ ਨੇ ਆਪਣੀ ਨਿਯੁਕਤੀ ਲਈ ਬਸਪਾ ਸੁਪਰੀਮੋ ਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ, ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ, ਵਿਧਾਇਕ ਨਛੱਤਰਪਾਲ, ਸੂਬਾ ਸਕੱਤਰ ਮਾ.ਜਗਦੀਪ ਸਿੰਘ ਗੋਗੀ, ਸੂਬਾ ਆਗੂ ਕੁਲਦੀਪ ਸਿੰਘ ਸਰਦੂਲਗੜ੍ਹ ਸਮੇਤ ਆਲਾਕਮਾਨ ਦੇ ਸਮੁੱਚੇ ਆਗੂਆਂ ਦਾ ਧੰਨਵਾਦ ਕਰਦਿਆਂ ਯਕੀਨ ਦਿਵਾਇਆ ਕਿ ਉਹ ਹਲਕਾ ਤਲਵੰਡੀ ਸਾਬੋ 'ਚ ਪਾਰਟੀ ਦੀ ਹੋਰ ਮਜ਼ਬੂਤੀ ਲਈ ਦਿਨ ਰਾਤ ਦਿ੍ੜ੍ਹ ਇਰਾਦੇ ਨਾਲ ਕੰਮ ਕਰਨਗੇ |
ਪਿਛਲੀ ਖ਼ਬਰ 2 ਜੂਨ ਨੂੰ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਜਨਮ ਦਿਵਸ ਮਨਾਇਆ ਜਾਵੇਗਾ <br/> ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਨਹੀਂ, ਸਰਕਾਰ ਦੇ ਜ਼ਬਰ ਦਾ ਸਬੂਤ- ਬਿੰਦਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।