03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸਰਕਾਰ ਨੇ ਮਹਿੰਗਾਈ ਦੀ ਮਾਰ ਝੱਲ ਰਹੇ ਮਨਰੇਗਾ ਮਜ਼ਦੂਰਾਂ ਦੇ ਰੁਜ਼ਗਾਰ ਬੰਦ ਕੀਤੇ- ਗਹਿਰੀ <br/>

ਅਜੀਤ ਡੈਸਕ 25-05-2026
ਸੰਗਤ ਮੰਡੀ, 24 ਮਈ (ਅੰਮਿ੍ਤਪਾਲ ਸ਼ਰਮਾ)- ਸੰਗਤ ਮੰਡੀ ਵਿਖੇ ਕੇ.ਕੇ.ਸੀ. ਵਿਭਾਗ ਕਾਂਗਰਸ ਪੰਜਾਬ ਵਲੋਂ ਰੱਖੀ ਮੀਟਿੰਗ ਦੌਰਾਨ ਕਈ ਅਹਿਮ ਮਸਲਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਕੇ.ਕੇ.ਸੀ. ਵਿਭਾਗ ਕਾਂਗਰਸ ਦੇ ਸੂਬਾ ਚੇਅਰਮੈਨ ਅਤੇ ਨੈਸ਼ਨਲ ਦਲਿਤ ਮਹਾਂਪੰਚਾਇਤ ਪੰਜਾਬ ਦੇ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ 'ਚ ਗੇਜਾ ਸਿੰਘ ਸਰਪੰਚ ਜ਼ਿਲ੍ਹਾ ਮੀਤ ਚੇਅਰਮੈਨ ਬਠਿੰਡਾ, ਸੀਨੀਅਰ ਆਗੂ ਜਗਤਾਰ ਸਿੰਘ ਸਰਪੰਚ ਪਥਰਾਲਾ, ਮਿੱਠੂ ਸਿੰਘ ਸਰਪੰਚ, ਕਮਲਜੀਤ ਕੌਰ ਸਰਪੰਚ, ਬਲਾਕ ਪ੍ਰਧਾਨ ਹਰਪਾਲ ਸਿੰਘ ਕੋਟਗੁਰੂ ਆਦਿ ਸ਼ਾਮਿਲ ਹੋਏ | ਉਨ੍ਹਾਂ ਦੱਸਿਆ ਕਿ ਮਨਰੇਗਾ ਮਜ਼ਦੂਰ ਰੋਜ਼ਗਾਰ ਐਕਟ ਨੂੰ ਬਚਾਉਣ, ਮਹਿੰਗਾਈ ਤੇ ਨਸ਼ਿਆਂ ਦੇ ਖਿਲਾਫ, ਲਾਲ ਲਕੀਰ ਖ਼ਤਮ ਕਰਕੇ ਲੋਕਾ ਨੂੰ ਘਰਾਂ ਦੀਆ ਮਾਲਕੀ ਦਿਵਾਉਣ, ਸ਼ਾਮਲਾਟ ਜਾਂ ਪੰਚਾਇਤੀ ਸਰਕਾਰੀ ਜਗ੍ਹਾ 'ਤੇ ਮਕਾਨ ਬਣਾ ਕੇ ਰਹਿ ਰਹੇ ਲੋਕਾਂ ਦੀ ਮਾਲਕੀ ਮੁਹਿੰਮ ਨੂੰ ਤੇਜ ਕਰਨ ਲਈ ਵਿਸ਼ੇਸ਼ ਮੀਟਿੰਗ ਰੱਖੀ ਗਈ | ਕਿਰਨਜੀਤ ਸਿੰਘ ਗਹਿਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮਹਿੰਗਾਈ ਦੀ ਮਾਰ ਝੱਲ ਰਹੇ ਮਜ਼ਦੂਰਾਂ ਦੀ ਮਨਰੇਗਾ ਰੋਜ਼ਗਾਰ ਸਕੀਮ ਬੰਦ ਕਰਕੇ ਉਨ੍ਹਾਂ ਦੇ ਚੁੱਲ੍ਹੇ ਬੰਦ ਕਰ ਦਿਤੇ ਹਨ, ਪ੍ਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਭਾਜਪਾ ਅਕਾਲੀ ਦਲ ਦੇ ਆਗੂਆਂ ਨੇ ਜ਼ੁਬਾਨ ਨਹੀਂ ਖੋਲ੍ਹੀ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਉਕਤ ਮੱੁਦਿਆਂ ਨੂੰ ਲੈ ਕੇ ਪਿੰਡ ਪਿੰਡ ਜਾਵੇਗੀ ਅਤੇ ਲੋਕਾਂ ਦੀ ਆਵਾਜ਼ ਉਠਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ | ਇਸ ਮੌਕੇ ਬੋਹੜ ਸਿੰਘ ਘਾਰੂ ਮੀਤ ਚੇਅਰਮੈਨ ਪੰਜਾਬ, ਮੋਦਨ ਸਿੰਘ ਪੰਚ ਮੀਤ ਚੇਅਰਮੈਨ ਬਠਿੰਡਾ, ਕਾਕਾ ਸਿੰਘ ਗੋਬਿੰਦਪੁਰਾ ਪੰਚ ਜਸਵਿੰਦਰ ਸਿੰਘ ਅÏਲਖ ਜ਼ਿਲ੍ਹਾ ਚੇਅਰਮੈਨ ਫ਼ਰੀਦਕੋਟ, ਗੁਰਤੇਜ ਸਿੰਘ ਬੱਲੂਆਣਾ, ਰਾਮਜੀ ਸਿੰਘ, ਜਗਦੇਵ ਸਿੰਘ ਭੈਣੀ ਬਲਾਕ ਪ੍ਰਧਾਨ ਨਥਾਣਾ, ਅੰਗਰੇਜ਼ ਸਿੰਘ, ਮਨਦੀਪ ਕੌਰ ਪ੍ਰਧਾਨ ਮਹਿਲਾ ਸੈਲ ਦਲਿਤ ਮਹਾਂਪੰਚਾਇਤ ਪੰਜਾਬ, ਹਰਨੇਕ ਸਿੰਘ ਸਰਪੰਚ, ਬੂਟਾ ਸਿੰਘ ਜੰਗੀਰਾਣਾ, ਭੀਮ ਸਿੰਘ, ਰਾਜਾ ਸਿੰਘ ਸਿਵੀਆ, ਅਜੈਬ ਸਿੰਘ, ਨੀਲਾ ਸਿੰਘ ਬਾਂਡੀ ਗੁਰਮੀਤ ਸਿੰਘ ਚੁੱਘੇ ਕਲਾਂ, ਮਹਿੰਦਰ ਕੌਰ ਜੰਗੀਰਾਣਾ, ਜਗਤਾਰ ਸਿੰਘ ਧੁਨੀਕੇ, ਗੁਰਜੰਟ ਸਿੰਘ ਪੰਚ, ਮਹਿੰਦਰ ਸਿੰਘ ਕੌਰੇਆਣਾ, ਬਾਬਾ ਕਰਨੈਲ ਸਿੰਘ, ਜਥੇਦਾਰ ਮੁਖ਼ਤਿਆਰ ਸਿੰਘ, ਕਾਕਾ ਸਿੰਘ ਪੰਚ ਸੰਗਤ, ਸੁਰਿੰਦਰ ਕੁਮਾਰ ਸੰਗਤ, ਗੁਰਦੇਵ ਸਿੰਘ ਮਛਾਣਾ, ਰਾਮ ਨਾਥ ਜੱਸੀ, ਗੁਰਬਿੰਦਰ ਸਿੰਘ ਭੁੱਚੋ ਮੀਤ ਚੇਅਰਮੈਨ ਬਠਿੰਡਾ, ਜਸਵੀਰ ਕੌਰ ਸੰਗਤ, ਸੁਮਨਦੀਪ ਕੌਰ ਸੰਗਤ, ਭੋਲਾ ਸਿੰਘ ਪਥਰਾਲਾ ਬਲਦੇਵ ਕੁਮਾਰ ਸੰਗਤ ਅਤੇ ਹੋਰ ਆਗੂ ਮੌਜੂਦ ਸਨ |

ਪਿਛਲੀ ਖ਼ਬਰ ਡਾ. ਰੂਬਲ ਕਨੋਜੀਆ ਅਤੇ ਨਮਨ ਵਿਸ਼ਵ ਸਿਹਤ ਸੰਸਥਾ ਦੇ ਮੰਚ 'ਤੇ ਕਰਨਗੇ ਸ਼ਿਰਕਤ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਿਰੋਜ ਰਾਣੀ ਦੇ ਹੱਕ 'ਚ ਘਰ-ਘਰ ਜਾ ਕੇ ਵੋਟਾਂ ਮੰਗੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।