17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸਾਈਬਰ ਸੁਰੱਖਿਆ ਆਧਾਰਿਤ ਪ੍ਰੋਗਰਾਮ ਲਾਂਚ <br/>

ਅਜੀਤ ਡੈਸਕ 05-06-2026
ਤਲਵੰਡੀ ਸਾਬੋ, 4 ਜੂਨ (ਰਵਜੋਤ ਸਿੰਘ ਰਾਹੀ)- ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਲਾਰਸਨ ਐਂਡ ਟੁਬਰੋ ਐਜ਼ੂਟੇਕ ਵਲੋਂ ਉਦਯੋਗਾਂ ਅਤੇ ਵਿੱਦਿਅਕ ਅਦਾਰਿਆਂ ਦੇ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਸਾਈਬਰ ਸੁਰੱਖਿਆ ਆਧਾਰਿਤ ਬੀ.ਟੈਕ ਅਤੇ ਬੀ.ਸੀ.ਏ. ਪ੍ਰੋਗਰਾਮਾਂ ਦੀ ਰਸਮੀ ਸ਼ੁਰੂਆਤ ਕੀਤੀ ਗਈ¢ ਇਹ ਪ੍ਰੋਗਰਾਮ ਵਾਈਸ ਚਾਂਸਲਰ ਪ੍ਰੋ. ਡਾ. ਬਲਰਾਜ ਸਿੰਘ, ਸੀ.ਈ.ਓ ਐਜ਼ੂਟੇਕ ਐਫ. ਫੈਬੀਨ ਅਤੇ ਪਰੋ. ਵਾਈਸ ਚਾਂਸਲਰ ਡਾ. ਪੀਯੂਸ਼ ਵਰਮਾ ਵਲੋਂ ਲਾਂਚ ਕੀਤੇ ਗਏ¢ ਪ੍ਰੋਗਰਾਮਾਂ ਦੀ ਰਸਮੀ ਸ਼ੁਰੂਆਤ ਵਾਈਸ ਚਾਂਸਲਰ (ਡਾ.) ਸਿੰਘ ਨੇ 'ਵਰਸਿਟੀ ਵਲੋਂ ਖੋਜ, ਨਵੀਨਤਾ ਅਤੇ ਹੁਨਰ ਆਧਾਰਿਤ ਸਿੱਖਿਆ ਦੇ ਖੇਤਰ ਵਿਚ ਕੀਤੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ¢ ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਉਦਯੋਗਾਂ ਦੀ ਭਾਈਵਾਲਤਾ ਨਾਲ 'ਵਰਸਿਟੀ ਨੇ ਨਵੇਂ ਕੋਰਸ ਤੇ ਪਾਠਕ੍ਰਮ ਡਿਜ਼ਾਈਨ ਕੀਤੇ ਗਏ ਹਨ ¢ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸੀ.ਈ.ਓ. ਫੈਬੀਨ ਨੇ ਸਿੱਖਿਆ ਅਤੇ ਰੁਜ਼ਗਾਰ ਦੇ ਪਾੜੇ ਨੂੰ ਭਰਨ ਲਈ ਉਦਯੋਗਾਂ ਦੀ ਲੋੜ ਅਨੁਸਾਰ ਅਕਾਦਮਿਕ ਪ੍ਰੋਗਰਾਮਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ¢ ਉਨ੍ਹਾਂ ਕਿਹਾ ਕਿ ਅਜਿਹੀਆਂ ਪਹਿਲ-ਕਦਮੀਆਂ ਵਿਦਿਆਰਥੀਆਂ ਨੂੰ ਉਦਯੋਗਾਂ ਦੇ ਸੰਪਰਕ ਵਿੱਚ ਲਿਆਉਂਦੀਆਂ ਹਨ, ਜੋ ਉਨ੍ਹਾਂ ਲਈ ਨਵੀਆਂ ਸੰਭਾਵਨਾਵਾਂ ਪੈਦਾ ਕਰਦੀਆਂ ਹਨ¢ ਪਰੋ. ਵਾਈਸ ਚਾਂਸਲਰ ਡਾ.ਵਰਮਾ ਨੇ ਯੂ.ਜੀ.ਸੀ. ਵਲੋਂ 'ਵਰਸਿਟੀ ਨੂੰ ਮਿਲੀ ਨੈਕ ਗ੍ਰੇਡ ਏ++ ਮਾਨਤਾ ਦੀ ਗੱਲ ਕਰਦਿਆਂ ਦੱਸਿਆ ਕਿ ਉਦਯੋਗੀ ਭਾਈਵਾਲਾਂ ਦੇ ਸਹਿਯੋਗ ਨਾਲ 'ਵਰਸਿਟੀ ਵਿਖੇ ਸੈਂਟਰ ਆਫ਼ ਐਕਸੀਲੈਂਸ ਦੀ ਸਥਾਪਨਾ ਕੀਤੀ ਗਈ ਹੈ¢ ਸਮਾਰੋਹ ਮੌਕੇ ਐੱਲ.ਐਂਡ.ਟੀ. ਐਜ਼ੂਟੇਕ ਦੇ ਉੱਤਰ ਖੇਤਰ ਮੁਖੀ ਆਸ਼ੀਸ਼ ਮਿਸ਼ਰਾ ਨੇ ਦੱਸਿਆ ਕਿ ਐਜ਼ੂਟੇਕ ਅਦਾਰਾ ਜੀ.ਕੇ.ਯੂ. ਵਿਖੇ ਆਰਟੀਫ਼ਿਸੀਅਲ ਇੰਟੈਲੀਜੈਂਸ (ਏ.ਆਈ.) ਤੇ ਉੱਚ ਤਕਨੀਕੀ ਖੇਤਰਾਂ ਸੰਬੰਧੀ ਪ੍ਰਯੋਗਸ਼ਾਲਾਵਾਂ ਸਥਾਪਿਤ ਕਰੇਗਾ¢

ਪਿਛਲੀ ਖ਼ਬਰ ਪੈਨਸ਼ਨਰਜ਼ ਵੈੱਲਫ਼ੇਅਰ ਫੈਡਰੈਸ਼ਨ ਪੰਜਾਬ ਪਾਵਰਕਾਮ ਅਤੇ ਟਰਾਂਸਕੋ ਸਰਕਲ ਦੀ ਮੀਟਿੰਗ ਅਗਲੀ ਖ਼ਬਰ ਜੀਤ ਮਹਿੰਦਰ ਸਿੰਘ ਸਿੱਧੂ ਕੋਟ ਫੱਤਾ ਦੇ ਵਸਨੀਕ ਤੇਜਵੀਰ ਢਿੱਲੋਂ ਦੇ ਘਰ ਦੁੱਖ ਪ੍ਰਗਟ ਕਰਨ ਪੁੱਜੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।