17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਪੈਨਸ਼ਨਰਜ਼ ਵੈੱਲਫ਼ੇਅਰ ਫੈਡਰੈਸ਼ਨ ਪੰਜਾਬ ਪਾਵਰਕਾਮ ਅਤੇ ਟਰਾਂਸਕੋ ਸਰਕਲ ਦੀ ਮੀਟਿੰਗ

ਅਜੀਤ ਡੈਸਕ 05-06-2026
ਗੋਨਿਆਣਾ, 4 ਜੂਨ (ਲਛਮਣ ਦਾਸ ਗਰਗ)-ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਪਾਵਰਕਾਮ ਅਤੇ ਟਰਾਂਸਕੋ ਸਰਕਲ ਬਠਿੰਡਾ ਦੇ ਅਹੁਦੇਦਾਰਾਂ ਦੀ ਮੀਟਿੰਗ ਸਰਕਲ ਪ੍ਰਧਾਨ ਜਰਨੈਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਸੂਬਾ ਮੀਤ ਪ੍ਰਧਾਨ ਜਗਦੀਸ਼ ਰਾਮਪੁਰਾ, ਸੂਬਾ ਸਕੱਤਰ ਜਗਦੇਵ ਸਿੰਘ ਮਾਨ ਤੋਂ ਇਲਾਵਾ ਹੋਰ ਵੀ ਅਹੁਦੇਦਾਰ ਸ਼ਾਮਿਲ ਹੋਏ | ਮੀਟਿੰਗ 'ਚ ਵੱਖ-ਵੱਖ ਅਹੁਦੇਦਾਰਾਂ ਨੇ ਕਿਹਾ ਕਿ ਸਰਕਲ ਦੀਆਂ ਕੁਝ ਡਵੀਜਨਾਂ 'ਚ ਪੀ.ਐਸ.ਪੀ.ਸੀ.ਐਲ ਦੇ ਸਰਕੂਲਰ ਮੁਤਾਬਿਕ 01/01/2016 ਤੋਂ ਬਾਅਦ ਸੇਵਾਮੁਕਤ ਹੋਏ ਕਈ ਪੈਨਸ਼ਨਰਾਂ ਨੂੰ ਪੇ ਸਕੇਲਾਂ ਦੇ ਬਕਾਏ ਦੀਆਂ ਤਿੰਨ ਕਿਸ਼ਤਾਂ ਵਿਚੋਂ ਇਕ ਕਿਸ਼ਤ ਵੀ ਨਹੀਂ ਮਿਲੀ, ਜੋ ਕਿ ਅਪ੍ਰੈਲ 2026 ਤੋਂ ਸ਼ੁਰੂ ਹੋਣੀਆਂ ਸਨ ਅਤੇ ਕਈ ਸਾਬਕਾ ਕਰਮਚਾਰੀਆਂ ਨੂੰ ਲੀਵ ਇਨਕੈਸ਼ਮੈਂਟ ਦੀ ਤੀਜੀ ਕਿਸ਼ਤ ਹਾਲੇ ਤੱਕ ਵੀ ਨਹੀਂ ਮਿਲੀ ਅਤੇ ਪੈਨਸ਼ਨਰ ਅਤੇ ਫੈਮਿਲੀ ਪੈਨਸ਼ਨਰ ਦਫ਼ਤਰਾਂ ਦੇ ਚੱਕਰ ਲਗਾ ਰਹੇ ਹਨ, ਪਰ ਕੋਈ ਸੁਣਵਾਈ ਨਹੀਂ ਹੋ ਰਹੀ, ਜੋ ਕਿ ਬਹੁਤ ਹੀ ਮੰਦਭਾਗਾ ਹੈ | ਮੀਟਿੰਗ ਤੋਂ ਬਾਅਦ ਸਰਕਲ ਕਮੇਟੀ ਵਲੋਂ ਡਿਪਟੀ ਚੀਫ਼ ਇੰਜੀਨੀਅਰ ਹਲਕਾ ਬਠਿੰਡਾ ਨਾਲ ਮੀਟਿੰਗ ਕੀਤੀ ਗਈ ਤਾਂ ਉਨ੍ਹਾਂ ਵਲੋਂ ਭਰੋਸਾ ਦਿਵਾਇਆ ਗਿਆ ਕਿ ਪੈਨਸ਼ਨਰਾਂ ਦੇ ਮਸਲੇ ਜਲਦੀ ਤੋਂ ਜਲਦੀ ਹੱਲ ਕਰ ਦਿੱਤੇ ਜਾਣਗੇ | ਇਸ ਸਮੇਂ ਡਵੀਜ਼ਨ ਪ੍ਰਧਾਨ ਇੰਦਰਸੈਨ ਸ਼ਰਮਾ, ਖ਼ਜ਼ਾਨਚੀ ਮੱਖਣ ਸਿੰਘ ਬਰਾੜ ਅਤੇ ਇੰਜ: ਸੁਖਵੰਤ ਸਿੰਘ ਮੌਜੂਦ ਸਨ |
ਪਿਛਲੀ ਖ਼ਬਰ ਰੋਸ 'ਚ ਨਾਅਰੇਬਾਜ਼ੀ, ਪਾਈਪ ਲਾਇਨ ਦਾ ਕੰਮ ਬੰਦ ਕਰਵਾਇਆ <br/> ਪਿੰਡ ਵਾਸੀਆਂ ਵਲੋਂ ਟਰੀਟਮੈਂਟ ਪਲਾਂਟ ਦਾ ਤਿੱਖਾ ਵ... ਅਗਲੀ ਖ਼ਬਰ ਸਾਈਬਰ ਸੁਰੱਖਿਆ ਆਧਾਰਿਤ ਪ੍ਰੋਗਰਾਮ ਲਾਂਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।