ਭਗਤਾ ਭਾਈਕਾ, 4 ਜੂਨ (ਸੁਖਪਾਲ ਸਿੰਘ ਸੋਨੀ)- ਸਥਾਨਕ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਛੇਵੀਂ ਅਤੇ ਦਸਵੀਂ ਨਜ਼ਦੀਕ ਛੱਪੜ ਵਿਚ ਲਗਾਏ ਜਾ ਰਹੇ ਟਰੀਟਮੈਂਟ ਪਲਾਂਟ ਦਾ ਸਥਾਨਕ ਲੋਕਾਂ ਵਲੋਂ ਤਿੱਖਾ ਵਿਰੋਧ ਕਰਦੇ ਹੋਏ ਅੱਜ ਕੰਮ ਰੁਕਵਾ ਦਿੱਤਾ ਗਿਆ ਹੈ¢ ਸਥਾਨਕ ਭੂਤਾਂ ਵੇ ਖੂਹ ਉਪਰ ਇਕੱਤਰ ਹੋਏ ਲੋਕਾਂ ਨੇ ਬਾਘਾਪੁਰਾਣਾ ਰੋਡ ਉਪਰ ਚੱਲ ਰਹੇ ਕੰਮ ਅੱਗੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ¢ ਪਾਈਪ ਲਾਇਨ ਦਾ ਕੰਮ ਬੰਦ ਕਰਵਾ ਕੇ ਪੱਟੇ ਹੋਏ ਟੋਇਆਂ ਨੂੰ ਵੀ ਮਿੱਟੀ ਨਾਲ ਭਰਵਾ ਦਿੱਤਾ ਗਿਆ ਹੈ¢ ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਏਕਤਾ ਦੇ ਆਗੂ ਅਵਤਾਰ ਸਿੰਘ ਤਾਰੀ ਨੇ ਕਿਹਾ ਕਿ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਇਸ ਟਰੀਟਮੈਂਟ ਪਲਾਂਟ ਨੂੰ ਕਿਸੇ ਵੀ ਕੀਮਤ ਤੇ ਲੱਗਣ ਨਹੀਂ ਦਿੱਤਾ ਜਾਵੇਗਾ¢ ਉਨ੍ਹਾਂ ਦੱਸਿਆ ਕਿ ਟਰੀਟਮੈਂਟ ਪਲਾਂਟ ਲਾਉਣ ਦੇ ਨਾਮ ਹੇਠ ਛੱਪੜ ਦੇ ਅੱਧੇ ਤੋਂ ਵੱਧ ਹਿੱਸੇ ਨੂੰ ਭਰ ਦਿੱਤਾ ਗਿਆ ਹੈ, ਜਿਸ ਕਾਰਨ ਬੀਤੇ ਦਿਨੀਂ ਪਏ ਥੋੜ੍ਹੇ ਜਿਹੇ ਮੀਂਹ ਤੋਂ ਬਾਅਦ ਗਲੀਆਂ ਵਿਚ ਪਾਣੀ ਭਰ ਗਿਆ¢ ਮੀਂਹ ਦੇ ਦਿਨ ਦੌਰਾਨ ਇਸ ਛੱਪੜ ਵਿਚ ਪਾਣੀ ਸਟੋਰ ਹੋ ਜਾਂਦਾ ਸੀ¢ ਕਿਸਾਨ ਆਗੂ ਅਵਤਾਰ ਸਿੰਘ ਤਾਰੀ ਨੇ ਇਸ ਪ੍ਰਾਜੈਕਟ ਨੰੂ ਇੱਥੋਂ ਤਬਦੀਲ ਨਾ ਕਰਨ ਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਤਿੱਖਾ ਸੰਘਰਸ਼ ਸ਼ੁਰੂ ਕਰਕੇ ਸਰਕਾਰ ਖਿਲਾਫ ਸੰਘਰਸ਼ ਵਿੱਢਣ ਦਾ ਐਲਾਨ ਕੀਤਾ¢ ਇਸ ਮÏਕੇ ਸਤਵਿੰਦਰਪਾਲ ਸਿੰਘ ਪਿੰਦਰ, ਸੁਖਚੈਨ ਸਿੰਘ ਖ਼ਾਲਸਾ, ਜਗਰੂਪ ਰੂਪਾ, ਪੱਪਾ ਭਗਤਾ, ਵਿੱਕੀ ਸਿੱਧੂ, ਸੇਵਕ ਸਿੱਧੂ, ਸੁੱਖੀ ਮੌੜ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ¢