17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਯੂਰੀਆ ਕਾਲਾਬਾਜ਼ਾਰੀ ਕਰਨ ਵਾਲਿਆਂ ਨੂੰ ਕਿਸਾਨ ਆਗੂਆਂ ਵਲੋਂ ਸਖ਼ਤ ਤਾੜਨਾ <br/> ਦੂਜਾ ਪੜਾਅ-ਬਠਿੰਡਾ 'ਚ ਝੋਨੇ ਦੀ ਲਵਾਈ ਅੱਜ ਹੋਵੇਗੀ ਸ਼ੁਰੂ ਕਿਸਾਨਾਂ ਵਲੋਂ ਮੁਕੰਮਲ ਤਿਆਰੀਆਂ ਪਰਵਾਸੀ ਮਜ਼ਦੂਰਾਂ ਦੀ ਚਿੰਤਾ

ਅਜੀਤ ਡੈਸਕ 05-06-2026
ਮਹਿਮਾ ਸਰਜਾ, 4 ਜੂਨ (ਬਲਦੇਵ ਸੰਧੂ)-ਬਠਿੰਡਾ ਜ਼ਿਲ੍ਹੇ 'ਚ ਅੱਜ 5 ਜੂਨ ਤੋਂ ਝੋਨੇ ਦੀ ਲਵਾਈ ਦਾ ਦੂਜਾ ਪੜਾਅ ਰਸਮੀ ਤੌਰ 'ਤੇ ਸ਼ੁਰੂ ਹੋ ਗਿਆ ਹੈ | ਜਿੱਥੇ ਪੰਜਾਬ 'ਚ ਇਸ ਵਾਰ ਕਰੀਬ ਕਿਸਾਨਾਂ ਵਲੋਂ 32 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਕਾਸ਼ਤ ਹੋਣ ਦੀ ਉਮੀਦ ਹੈ | ਸੂਬਾ ਸਰਕਾਰ ਨੇ ਪਾਣੀ ਦੀ ਬੱਚਤ ਨੂੰ ਉਤਸ਼ਾਹਿਤ ਕਰਨ ਲਈ ਸਿੱਧੀ ਬਿਜਾਈ ਹੇਠ 5 ਲੱਖ ਏਕੜ ਰਕਬਾ ਲਿਆਉਣ ਦਾ ਟੀਚਾ ਰੱਖਿਆ ਹੈ ਅਤੇ ਇਸ ਤਕਨੀਕ ਨੂੰ ਅਪਣਾਉਣ ਵਾਲੇ ਕਿਸਾਨਾਂ ਲਈ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਦਾ ਐਲਾਨ ਕੀਤਾ ਹੈ | ਹਾਲਾਂਕਿ, ਕਿਸਾਨਾਂ ਵਲੋਂ ਸਿੱਧੀ ਬਿਜਾਈ ਪ੍ਰਤੀ ਸੀਮਤ ਰੁਚੀ ਦਿਖਾਏ ਜਾਣ ਕਾਰਨ ਸਰਕਾਰ ਲਈ ਇਹ ਟੀਚਾ ਹਾਸਲ ਕਰਨਾ ਚੁਣੌਤੀ ਪੂਰਨ ਬਣਿਆ ਹੋਇਆ ਹੈ | ਪਿਛਲੇ ਸਾਲਾਂ ਵਿਚ ਵੀ ਨਿਰਧਾਰਿਤ ਟੀਚੇ ਦੇ ਮੁਕਾਬਲੇ ਸਿੱਧੀ ਬਿਜਾਈ ਹੇਠ ਘੱਟ ਰਕਬਾ ਆਉਣ ਕਾਰਨ ਯੋਜਨਾ ਉਮੀਦਾਂ ਅਨੁਸਾਰ ਸਫ਼ਲ ਨਹੀਂ ਹੋ ਸਕੀ ਸੀ | ਉਧਰ ਝੋਨੇ ਦੀ ਲਵਾਈ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਇਸ ਵਾਰ ਚਾਰ ਪੜਾਵਾਂ ਵਿਚ ਵੰਡਿਆ ਗਿਆ ਹੈ ਤਾਂ ਜੋ ਬਿਜਲੀ ਅਤੇ ਪਾਣੀ ਦੇ ਸਰੋਤਾਂ ਦਾ ਸੁਚੱਜਾ ਪ੍ਰਬੰਧ ਕੀਤਾ ਜਾ ਸਕੇ | ਦੂਜੇ ਪੜਾਅ ਤਹਿਤ ਬਠਿੰਡਾ, ਫ਼ਰੀਦਕੋਟ, ਫ਼ਿਰੋਜ਼ਪੁਰ, ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲਿ੍ਹਆਂ ਦੇ ਕਿਸਾਨਾਂ ਨੂੰ 5 ਜੂਨ ਤੋਂ ਲਵਾਈ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ | ਜ਼ਿਲ੍ਹਾ ਪ੍ਰਸ਼ਾਸਨ ਅਤੇ ਪਾਵਰਕਾਮ ਵਲੋਂ ਕਿਸਾਨਾਂ ਨੂੰ ਰੋਜ਼ਾਨਾ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਪ੍ਰਬੰਧ ਕੀਤੇ ਗਏ ਹਨ | ਗੋਨਿਆਣਾ ਸਬ ਡਵੀਜ਼ਨ ਦੇ ਐਸ. ਡੀ. ਓ. ਕੇਵਲ ਕੁਮਾਰ ਨੇ ਕਿਹਾ ਕਿ ਖੇਤੀ ਸੈਕਟਰ ਲਈ ਬਿਜਲੀ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਕਿਸਾਨਾਂ ਨੇ ਵੀ ਖੇਤਾਂ ਦੀ ਤਿਆਰੀ ਅਤੇ ਸਿੰਚਾਈ ਦੇ ਪ੍ਰਬੰਧ ਪਹਿਲਾਂ ਹੀ ਪੂਰੇ ਕਰ ਲਏ ਹਨ, ਪਰ ਕਿਸਾਨਾਂ ਨੂੰ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਿਸਾਨ ਆਗੂ ਸੁਖਰਾਜ ਸਿੰਘ ਸੇਖੋਂ ਮਹਿਮਾ ਸਰਕਾਰੀ, ਗੁਰਸੇਵਕ ਸਿੰਘ ਬਾਬੇਕਾ ਮਹਿਮਾ ਸਵਾਈ, ਜਗਤਾਰ ਸਿੰਘ ਤਾਰਾ ਕੋਠੇ ਫੂਲਾ ਸਿੰਘ ਵਾਲੇ ਨੇ ਦੱਸਿਆ ਕਿ ਹਰ ਸਾਲ ਮਈ ਦੇ ਅਖੀਰ ਤੱਕ ਵੱਡੀ ਗਿਣਤੀ ਵਿਚ ਮਜ਼ਦੂਰ ਪੰਜਾਬ ਪਹੁੰਚ ਜਾਂਦੇ ਸਨ, ਪਰ ਇਸ ਵਾਰ ਉਨ੍ਹਾਂ ਦੀ ਆਮਦ ਕਾਫ਼ੀ ਘੱਟ ਰਹੀ ਹੈ | ਇਸ ਕਾਰਨ ਲਵਾਈ ਦੇ ਕੰਮ ਵਿਚ ਦੇਰੀ ਅਤੇ ਖਰਚੇ ਵੱਧਣ ਦੀ ਸੰਭਾਵਨਾ ਬਣੀ ਹੋਈ ਹੈ | ਉਨ੍ਹਾਂ ਕਿਹਾ ਕਿ ਦੂਜੇ ਪਾਸੇ ਯੂਰੀਆ ਖਾਦ ਦੀ ਵਿਕਰੀ ਨੂੰ ਲੈ ਕੇ ਵੀ ਕਿਸਾਨਾਂ ਵਿਚ ਨਾਰਾਜ਼ਗੀ ਪਾਈ ਜਾ ਰਹੀ ਹੈ | ਕਿਸਾਨਾਂ ਨੇ ਦੋਸ਼ ਲਾਇਆ ਹੈ ਕਿ ਕੁਝ ਡੀਲਰ ਯੂਰੀਆ ਦੇ ਨਾਲ ਜ਼ਿੰਕ, ਨੈਨੋ ਖਾਦ ਅਤੇ ਹੋਰ ਉਤਪਾਦ ਜ਼ਬਰਦਸਤੀ ਕਿਸਾਨਾਂ ਨੂੰ ਵੇਚ ਰਹੇ ਹਨ | ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਕੁਲਵੰਤ ਸਿੰਘ ਨੇਹੀਂਆਂ ਵਾਲਾ, ਗੁਰਦੀਪ ਸਿੰਘ ਮਹਿਮਾ ਸਰਜਾ, ਭਾਕਿਯੂ (ਉਗਰਾਹਾਂ) ਆਗੂ ਜਨਕ ਸਿੰਘ ਨੇ ਤਾੜਨਾ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ ਕਿਸਾਨ ਸੜਕਾਂ 'ਤੇ ਉਤਰ ਕੇ ਸੰਘਰਸ਼ ਕਰਨਗੇ | ਉਨ੍ਹਾਂ ਨੇ ਖੇਤੀ ਵਿਭਾਗ ਤੋਂ ਯੂਰੀਆ ਦੀ ਯਥੇਸ਼ਟ ਸਪਲਾਈ ਅਤੇ ਕਾਲਾਬਾਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਦੂਜਾ ਪੜਾਅ-ਬਠਿੰਡਾ 'ਚ ਝੋਨੇ ਦੀ ਲਵਾਈ ਅੱਜ ਹੋਵੇਗੀ ਸ਼ੁਰੂ ਕਿਸਾਨਾਂ ਵਲੋਂ ਮੁਕੰਮਲ ਤਿਆਰੀਆਂ ਪਰਵਾਸੀ ਮਜ਼ਦੂਰਾਂ ਦੀ ਚ... ਅਗਲੀ ਖ਼ਬਰ ਪਿੰਡ ਵਾਸੀਆਂ ਵਲੋਂ ਟਰੀਟਮੈਂਟ ਪਲਾਂਟ ਦਾ ਤਿੱਖਾ ਵਿਰੋਧ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।