17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸਿਲਵਰ ਓਕਸ ਸਕੂਲ ਵਿਖੇ ਸਿਨਰਜੀ-2 ਸਮਰ ਕੈਂਪ ਦਾ ਆਗਾਜ਼

ਅਜੀਤ ਡੈਸਕ 05-06-2026
ਲਹਿਰਾ ਮੁਹੱਬਤ, 4 ਜੂਨ (ਸੁਖਪਾਲ ਸਿੰਘ ਸੁੱਖੀ)-ਸਿਲਵਰ ਓਕਸ ਸਕੂਲ ਲਹਿਰਾ ਬੇਗਾ (ਰਾਮਪੁਰਾ ਰੋਡ ਬਠਿੰਡਾ) ਵਲੋਂ ਸਾਲ 2026 ਦੀਆਂ ਗਰਮੀਆਂ ਦੀਆਂ ਛੁੱਟੀਆਂ ਨੂੰ ਹੋਰ ਵੀ ਰਚਨਾਤਮਕ, ਪ੍ਰਭਾਵਸ਼ਾਲੀ ਅਤੇ ਯਾਦਗਾਰ ਬਣਾਉਣ ਲਈ ਅੱਠ ਰੋਜ਼ਾ ਸਿਨਰਜੀ-2 ਸਮਰ ਕੈਂਪ ਸ਼ੁਰੂ ਕੀਤਾ | ਜਿਸ ਵਿਚ ਐਲ.ਕੇ.ਜੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ | ਸਮਰ ਕੈਂਪ ਦੇ ਉਦਘਾਟਨੀ ਮੌਕੇ ਸਿਲਵਰ ਓਕਸ ਸਕੂਲ ਦੀ ਨਿਰਦੇਸ਼ਕਾ ਬਰਨਿੰਦਰਪਾਲ ਸੇਖੋਂ ਅਤੇ ਸਿਲਵਰ ਓਕਸ ਸਪੋਰਟਸ ਅਕੈਡਮੀ ਦੇ ਡਾਇਰੈਕਟਰ ਨਵਦੀਪ ਸਿੰਘ ਸੰਧੂ ਦਾ ਨਿੱਘਾ ਸਵਾਗਤ ਕੀਤਾ | ਸਮਾਰੋਹ ਦੀ ਸ਼ੁਰੂਆਤ ਜੋਤੀ ਜਗਾ ਕਰਕੇ ਕੀਤੀ ਗਈ, ਜੋ ਗਿਆਨ, ਸਕਾਰਾਤਮਕਤਾ ਅਤੇ ਤਰੱਕੀ ਦਾ ਪ੍ਰਤੀਕ ਸੀ | ਇਸ ਤੋਂ ਬਾਅਦ ਰੰਗ-ਬਰੰਗੇ ਗੁਬਾਰੇ ਆਕਾਸ਼ ਵਿਚ ਉਡਾ ਕੇ ਸਿਨਰਜੀ-2 ਸਮਰ ਕੈਂਪ ਦਾ ਸ਼ੁਭ ਆਰੰਭ ਕੀਤਾ | ਸਪੋਰਟਸ ਐਂਡ ਫਿਟਨੈਸ ਸ਼੍ਰੇਣੀ ਦੇ ਅਧੀਨ ਘੋੜ ਸਵਾਰੀ, ਜਿਮਨਾਸਟਿਕਸ, ਤੀਰਅੰਦਾਜ਼ੀ, ਨਿਸ਼ਾਨੇਬਾਜ਼ੀ, ਕਿ੍ਕਟ, ਰਗਬੀ, ਬਾਸਕਟਬਾਲ, ਯੋਗਾ ਅਤੇ ਫਿਟਨੈਸ ਵਰਗੀਆਂ ਗਤੀਵਿਧੀਆਂ ਸ਼ਾਮਿਲ ਕੀਤੀਆਂ ਗਈਆਂ ਹਨ | ਪਰਫਾਰਮਿੰਗ ਆਰਟਸ ਅਤੇ ਲਾਈਫ ਸਕਿੱਲਸ ਵਿਚ ਸੰਗੀਤ, ਡਾਂਸ, ਰਚਨਾਤਮਕ ਲਿਖਣ ਕਲਾ, ਜਨਤਕ ਭਾਸ਼ਣ ਕਲਾ, ਕਹਾਣੀ ਸੁਣਾਉਣ ਦੀ ਕਲਾ ਅਤੇ ਆਤਮ ਵਿਸ਼ਵਾਸ ਵਿਕਾਸ ਵਰਗੀਆਂ ਗਤੀਵਿਧੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ | ਇਸ ਤੋਂ ਇਲਾਵਾ ਰਚਨਾਤਮਕਤਾ ਦੇ ਅਧੀਨ ਫੈਬਰਿਕ ਪੇਂਟਿੰਗ, ਕੈਲੀਗ੍ਰਾਫੀ, ਫਾਈਨ ਆਰਟਸ, ਡੀ.ਆਈ.ਵਾਈ ਪ੍ਰੋਜੈਕਟਸ ਅਤੇ ਕਰਾਫਟ ਵਰਕ ਵਰਗੀਆਂ ਰਚਨਾਤਮਕ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਸਕੂਲ ਨਿਰਦੇਸ਼ਕਾ ਬਰਨਿੰਦਰ ਪਾਲ ਸੇਖੋਂ ਨੇ ਵਿਦਿਆਰਥੀਆਂ ਨੂੰ ਇਸ ਸਮਰ ਕੈਂਪ ਨੂੰ ਆਪਣੀਆਂ ਲੁਕੀਆਂ ਹੋਈਆਂ ਯੋਗਤਾਵਾਂ ਨੂੰ ਪਛਾਣਨ, ਆਤਮਵਿਸ਼ਵਾਸ ਵਿਕਸਿਤ ਕਰਨ ਅਤੇ ਨਵੀਆਂ ਜੀਵਨ ਕਲਾ ਸਿੱਖਣ ਦੇ ਸੁਨਹਿਰੀ ਮੌਕੇ ਵਜੋਂ ਵਰਤਣ ਲਈ ਪ੍ਰੇਰਿਤ ਕੀਤਾ | ਸਿਲਵਰ ਓਕਸ ਸਪੋਰਟਸ ਅਕੈਡਮੀ ਦੇ ਡਾਇਰੈਕਟਰ ਨਵਦੀਪ ਸਿੰਘ ਸੰਧੂ ਨੇ ਬੱਚਿਆਂ ਨੂੰ ਖੇਡ ਭਾਵਨਾ, ਟੀਮ ਵਰਕ ਅਤੇ ਦਿ੍ੜ ਨਿਸ਼ਚੇ ਨਾਲ ਅਗੇ ਵੱਧਣ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਨੌਜਵਾਨ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ ਅਗਲੀ ਖ਼ਬਰ ਮਾਰਕਫੈੱਡ ਦੇ ਸੇਵਾਮੁਕਤ ਮੁਲਾਜ਼ਮਾਂ ਵਲੋਂ ਜ਼ਿਲ੍ਹਾ ਦਫ਼ਤਰ ਮੂਹਰੇ ਜ਼ੋਰਦਾਰ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।