31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਕਾਂਗਰਸੀਆਂ ਨੇ ਝਾੜੂ ਤੀਲਾ-ਤੀਲਾ ਕਰਕੇ ਭੁੱਚੋ ਮੰਡੀ ਵਿਖੇ ਪ੍ਰਗਟਾਇਆ ਰੋਸ <br/>

ਭੁੱਚੋ ਮੰਡੀ ਵਿਖੇ ਕਾਂਗਰਸੀ ਆਗੂ ਅਤੇ ਵਰਕਰ ਸੂਬਾ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਉਂਦੇ ਹੋਏ | ਤਸਵੀਰ: ਪਰਵਿੰਦਰ ਸਿੰਘ ਜੌੜਾ<br/> 10-06-2026

ਭੁੱਚੋ ਮੰਡੀ, 9 ਜੂਨ (ਪਰਵਿੰਦਰ ਸਿੰਘ ਜੌੜਾ)-ਇੱਥੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋਂ ਝਾੜੂ ਤੀਲਾ-ਤੀਲਾ ਕਰਕੇ ਸ਼ਹਿਰ ਦੇ ਬਾਜ਼ਾਰ ਵਿਚ ਸੂਬਾ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ ਗਿਆ | ਤਿੱਖੀ ਗਰਮੀ ਵਿਚ ਕਾਂਗਰਸੀਆਂ ਵਲੋਂ ਸਥਾਨਕ ਘੰਟਾ ਘਰ ਚੌਂਕ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਫਿਰ ਬਾਜ਼ਾਰ ਵਿਚ ਰੋਸ ਮਾਰਚ ਕੱਢਿਆ ਗਿਆ, ਦੌਰਾਨ 'ਆਪ' ਦੀ ਸੂਬਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਪਾਰਟੀ ਦੇ ਬਲਾਕ ਨਥਾਣਾ ਦੇ ਪ੍ਰਧਾਨ ਗੁਰਤੇਜ ਸਿੰਘ ਭੋਲਾ ਭੈਣੀ ਨੇ ਕਿਹਾ ਕਿ 'ਆਪ' ਸਰਕਾਰ ਦੀਆਂ ਬੇਹੁਦਰੀਆਂ ਬਰਦਾਸ਼ਤ ਤੋਂ ਬਾਹਰ ਹੈ | ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸੀ ਨੌਜਵਾਨ ਅਰਸ਼ਦੀਪ ਸਿੰਘ ਨੂੰ ਸਿਰਫ਼ ਝਾੜੂ ਦੀ ਬੇਅਦਬੀ ਦਾ ਬਹਾਨਾ ਬਣਾ ਕੇ ਗੈਰ-ਕਾਨੂੰਨੀ ਤਰੀਕੇ ਨਾਲ ਪੁਲਿਸ ਹਿਰਾਸਤ ਵਿਚ ਰੱਖਿਆ ਗਿਆ | ਉਨ੍ਹਾਂ ਕਿਹਾ ਕਿ ਝਾੜੂ ਦੀ ਵੀ ਬੇਅਦਬੀ ਹੁੰਦੀ ਹੈ, ਸੁਣ ਕੇ ਹੈਰਾਨੀ ਹੀ ਨਹੀਂ ਹੁੰਦੀ, ਸਗੋਂ 'ਆਪ' ਵਾਲਿਆਂ ਦੀ ਬੁੱਧੀ ਅਤੇ ਸਮਝ 'ਤੇ ਹਾਸਾ ਆਉਂਦਾ ਹੈ | ਉਨ੍ਹਾਂ ਕਿਹਾ ਕਿ ਦਰਅਸਲ ਸਰਕਾਰ ਬੁਖਲਾਹਟ ਵਿਚ ਹੈ ਅਤੇ ਬਦਲਾਖੋਰੀ ਦੀ ਨੀਤੀ 'ਤੇ ਚੱਲ ਰਹੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਰਕਾਰ ਦੀ ਇਸ ਧੱਕੇਸ਼ਾਹੀ ਦੀ ਸਖ਼ਤ ਨਿਖੇਧੀ ਕਰਦੀ ਹੈ | ਇਸ ਮੌਕੇ ਕਾਂਗਰਸ ਐਸ. ਸੀ. ਵਿੰਗ ਦੇ ਬਲਾਕ ਪ੍ਰਧਾਨ ਪ੍ਰਗਟ ਸਿੰਘ ਤੁੰਗਵਾਲੀ, ਮੰਡਲ ਪ੍ਰਧਾਨ ਪਰਿੰਦਰ ਪੈਵੀ ਸ਼ਰਮਾ, ਮੰਡਲ ਪ੍ਰਧਾਨ ਮਨੀ ਬਾਂਸਲ, ਬਲਵੀਰ ਸਿੰਘ ਬੀਰਾ ਭੁੱਚੋ ਕਲਾਂ, ਬ੍ਰੈਟਲੀ ਪੂਹਲਾ, ਸੁਖਵਿੰਦਰ ਸਿੰਘ ਸੁੱਖਾ ਤੁੰਗਵਾਲੀ ਅਤੇ ਹੋਰ ਕਾਂਗਰਸੀ ਵਰਕਰ ਮੌਜੂਦ ਸਨ |

ਪਿਛਲੀ ਖ਼ਬਰ ਪਿਤਾ ਅਤੇ ਧੀ ਤੋਂ ਬਾਅਦ ਹੁਣ ਮਾਂ ਦੀ ਵੀ ਹੋਈ ਮੌਤ ਅਨਾਥ ਹੋਈ 2 ਸਾਲਾ ਧੀ ਆਦੇਸ਼ ਹਸਪਤਾਲ ਵਿਖੇ ਜ਼ੇਰੇ-ਇਲਾਜ ਅਗਲੀ ਖ਼ਬਰ ਧੂਰੀ ਵਿਖੇ ਟਾਵਰ 'ਤੇ ਚੜਿ੍ਹਆ ਮਾਨਸਾ ਦਾ ਬੇਰੁਜ਼ਗਾਰ ਅਧਿਆਪਕ ਹਰਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।