31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਸਵਰਨਕਾਰ ਸੰਘ ਵਲੋਂ ਗਰਮੀ ਦੀਆਂ ਛੁੱਟੀਆਂ 17 ਤੋਂ 20 ਤੱਕ

ਅਜੀਤ ਡੈਸਕ 10-06-2026
ਭੁੱਚੋ ਮੰਡੀ, 9 ਜੂਨ (ਪਰਵਿੰਦਰ ਸਿੰਘ ਜੌੜਾ)-ਸਵਰਨਕਾਰ ਸੰਘ ਭੁੱਚੋ ਮੰਡੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਰਮੀ ਦੀਆਂ ਛੁੱਟੀਆਂ 17 ਤੋਂ 20 ਜੂਨ ਤੱਕ ਕੀਤੀਆਂ ਜਾ ਰਹੀਆਂ ਹਨ | ਸੰਘ ਦੇ ਪ੍ਰਧਾਨ ਰੇਸ਼ਮ ਸਿੰਘ ਖੁਰਮੀ ਅਤੇ ਸਰਪ੍ਰਸਤ ਤਰਸੇਮ ਸਿੰਘ ਜੌੜਾ ਨੇ ਦੱਸਿਆ ਕਿ ਭਿਆਨਕ ਗਰਮੀ ਦੇ ਕਹਿਰ ਨੂੰ ਵੇਖਦਿਆਂ ਸਵਰਨਕਾਰ ਸੰਘ ਵਲੋਂ ਸਰਬ ਸੰਮਤੀ ਨਾਲ ਮਤਾ ਪਾ ਕੇ 17 ਤੋਂ 20 ਜੂਨ ਤੱਕ ਦੁਕਾਨਾਂ ਬੰਦ ਰੱਖੀਆਂ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ ਕੋਈ ਵੀ ਲੈਣ-ਦੇਣ ਨਹੀਂ ਕੀਤਾ ਜਾਵੇਗਾ ਅਤੇ ਗਾਹਕ ਆਪਣੇ ਆਰਡਰ ਜਾਂ ਜ਼ਰੂਰਤਾਂ ਇਨ੍ਹਾਂ ਦਿਨਾਂ ਨੂੰ ਧਿਆਨ ਵਿਚ ਰੱਖਦਿਆਂ ਹੀ ਪੂਰੀਆਂ ਕਰਨ | ਇਨ੍ਹਾਂ ਦਿਨਾਂ ਦੌਰਾਨ ਬਠਿੰਡਾ ਅਤੇ ਰਾਮਪੁਰਾ ਫੂਲ ਵਿਖੇ ਵੀ ਸੁਨਿਆਰਿਆਂ ਅਤੇ ਸਰਾਫਾਂ ਦੀਆਂ ਸਮੂਹ ਦੁਕਾਨਾਂ ਬੰਦ ਰਹਿਣਗੀਆਂ ਅਤੇ ਸਮੂਹ ਕਾਰੀਗਰ ਵੀ ਛੁੱਟੀ 'ਤੇ ਹੋਣਗੇ |
ਪਿਛਲੀ ਖ਼ਬਰ ਕੇਂਦਰੀ ਰਾਜ ਮੰਤਰੀ ਕਮਲੇਸ਼ ਪਾਸਵਾਨ ਨੂੰ ਮਿਲੇ ਬਠਿੰਡਾ ਦੇ ਕੈਮਿਸਟ ਅਗਲੀ ਖ਼ਬਰ ਸਰਕਾਰੀ ਸਪੋਰਟਸ ਸਕੂਲ ਘੁੱਦਾ ਲਈ ਦਾਖ਼ਲਾ ਟਰਾਇਲ 15 ਜੂਨ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।