ਨਥਾਣਾ, 9 ਜੂਨ (ਗੁਰਦਰਸ਼ਨ ਲੁੱਧੜ)- ਗ੍ਰਾਮ ਪੰਚਾਇਤ ਪਿੰਡ ਮਾੜੀ ਵਲੋਂ ਆਪਣੇ ਪਿੰਡ ਨਾਲ ਸਬੰਧਿਤ ਰਸਤਿਆਂ ਦੀ ਪੈਮਾਇਸ਼ ਕਰਵਾ ਕੇ ਉਨ੍ਹਾਂ ਦੇ ਕਿਨਾਰਿਆਂ ਦੀ ਜਗ੍ਹਾ ਪੂਰੀ ਕਰਵਾ ਕੇ ਮਿੱਟੀ ਦੀ ਭਰਤ ਪਾਈ ਗਈ, ਜਿਸ ਉਪਰੰਤ ਆਵਾਜਾਈ ਲਈ ਰਸਤੇ ਖੁੱਲ੍ਹੇ ਹੋ ਗਏ ਹਨ¢ ਜ਼ਿਕਰਯੋਗ ਹੈ ਕਿ ਪਿੰਡ ਮਾੜੀ ਤੋਂ ਗੁੰਮਟਸਰ ਅਤੇ ਪਿੰਡ ਤੋਂ ਪੱਤੀ ਕਾਲਾ ਮਹਿਰਾਜ ਵਿਚੋਂ ਲੰਘਦੀ ਭਾਰਤ ਮਾਲਾ ਤੱਕ ਜਾਣ ਵਾਲੇ ਰਸਤਿਆਂ ਦੀ ਜਗ੍ਹਾ ਏਨੀ ਤੰਗ ਸੀ ਕਿ ਦੋ ਚਾਰ ਪਹੀਆ ਵਾਹਨ ਉਕਤ ਰਸਤੇ 'ਤੇ ਇੱਕ ਦੂਜੇ ਨੂੰ ਪਾਸ ਨਹੀਂ ਕਰ ਸਕਦੇ ਸਨ, ਜਦੋਂ ਕਿ ਨਕਸ਼ੇ ਵਿਚ ਇਨ੍ਹਾਂ ਰਸਤਿਆਂ ਦੀ ਜਗ੍ਹਾ 22 ਫੁੱਟ ਹੈ, ਜੋ ਪੰਚਾਇਤ ਵਲੋਂ ਪੈਮਾਇਸ਼ ਕਰਵਾਉਣ ਉਪਰੰਤ ਖਾਲੀ ਕਰਵਾ ਕੇ ਉਪਰ ਮਿੱਟੀ ਦੀ ਭਰਤ ਪਾ ਦਿੱਤੀ ਗਈ ਹੈ¢ ਪੰਚਾਇਤ ਦੇ ਇਸ ਉੱਦਮ ਨਾਲ ਪਿੰਡ ਵਾਸੀਆਂ ਨੂੰ ਆਵਾਜਾਈ ਦੀ ਕਾਫੀ ਰਾਹਤ ਮਹਿਸੂਸ ਹੋਈ ਹੈ¢ ਪਿੰਡ ਦੇ ਸਰਪੰਚ ਗੁਰਸੇਵਕ ਸਿੰਘ ਨੰਬਰਦਾਰ ਦੀ ਅਗਵਾਈ ਵਿੱਚ ਕੀਤੇ ਗਏ ਇਸ ਉਪਰਾਲੇ ਲਈ ਪੰਚ ਮਨਪ੍ਰੀਤ ਸਿੰਘ, ਪਰਮਜੀਤ ਸਿੰਘ, ਗੁਰਮੇਲ ਸਿੰਘ, ਕÏਰ ਸਿੰਘ, ਦਰਸ਼ਨ ਸਿੰਘ, ਯਾਦਵਿੰਦਰ ਸਿੰਘ, ਸਤਨਾਮ ਸਿੰਘ, ਜਗਸੀਰ ਸਿੰਘ, ਗੁਰਜਿੰਦਰ ਸਿੰਘ, ਇੰਦਰਜੀਤ ਸਿੰਘ, ਲਾਭ ਸਿੰਘ ਅਤੇ ਰਣਜੀਤ ਸਿੰਘ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ¢