26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ‘ਆਰਟੀਫਿਸ਼ੀਅਲ ਇੰਟੈਲੀਜੈਂਸ’ ਵਿਸ਼ੇ ’ਤੇ ਵਿਚਾਰ ਚਰਚਾ ਜਾਰੀ

ਤਲਵੰਡੀ ਸਾਬੋ, 25 ਸਤੰਬਰ (ਰਵਜੋਤ ਸਿੰਘ ਰਾਹੀ)- ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਸਯਾਜੀਰਾਓ ਯੂਨੀਵਰਸਿਟੀ ਬੜੌਦਾ, ਵਡੋਦਰਾ, ਗੁਜਰਾਤ ਦੇ ਸਹਿਯੋਗ ਨਾਲ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਵਲੋਂ ਪ੍ਰਾਯੋਜਿਤ ‘ਉੱਚ ਸਿੱਖਿਆ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ: ਡਿਜੀਟਲ ਅਧਿਆਪਨ ਵਿਧੀ ਤੇ ਇਮਾਨਦਾਰੀ ਵਿਚਕਾਰ ਤਾਲ-ਮੇਲ ’ ਵਿਸ਼ੇ ‘ਤੇ ਜਾਰੀ 12 ਰੋਜ਼ਾ ਰਿਫਰੈਸ਼ਰ ਕੋਰਸ ਵਿਚ ਭਾਰਤ ਦੇ ਨਾਮਵਰ ਸਿੱਖਿਆ ਸ਼ਾਸਤਰੀਆਂ ਤੇ ਵਿਸ਼ਾ ਮਾਹਿਰਾਂ ਵਲੋਂ ਏ. ਆਈ.

ਅਜੀਤ ਡੈਸਕ 26-09-2026
ਤਲਵੰਡੀ ਸਾਬੋ, 25 ਸਤੰਬਰ (ਰਵਜੋਤ ਸਿੰਘ ਰਾਹੀ)- ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਸਯਾਜੀਰਾਓ ਯੂਨੀਵਰਸਿਟੀ ਬੜੌਦਾ, ਵਡੋਦਰਾ, ਗੁਜਰਾਤ ਦੇ ਸਹਿਯੋਗ ਨਾਲ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਵਲੋਂ ਪ੍ਰਾਯੋਜਿਤ ‘ਉੱਚ ਸਿੱਖਿਆ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ: ਡਿਜੀਟਲ ਅਧਿਆਪਨ ਵਿਧੀ ਤੇ ਇਮਾਨਦਾਰੀ ਵਿਚਕਾਰ ਤਾਲ-ਮੇਲ ’ ਵਿਸ਼ੇ ‘ਤੇ ਜਾਰੀ 12 ਰੋਜ਼ਾ ਰਿਫਰੈਸ਼ਰ ਕੋਰਸ ਵਿਚ ਭਾਰਤ ਦੇ ਨਾਮਵਰ ਸਿੱਖਿਆ ਸ਼ਾਸਤਰੀਆਂ ਤੇ ਵਿਸ਼ਾ ਮਾਹਿਰਾਂ ਵਲੋਂ ਏ.ਆਈ. ਦੇ ਖੇਤਰ ਵਿਚ ਆ ਰਹੀਆਂ ਚਣੌਤੀਆਂ, ਸਮਾਧਾਨ ਤੇ ਭਵਿੱਖ ਦੀਆਂ ਸੰਭਾਵਨਾਵਾਂ ‘ਤੇ ਵਿਚਾਰ ਚਰਚਾ ਜਾਰੀ ਹੈ। ਰਿਫਰੈਸ਼ਰ ਕੋਰਸ ਦੌਰਾਨ ਗੁਰੂ ਜੰਭੇਸ਼ਵਰ ਯੂਨੀਵਰਸਿਟੀ ਦੇ ਡਾ. ਉਮੇਸ਼ ਆਰੀਆ ਨੇ ਕਿਹਾ ਕਿ ਏ.ਆਈ. ਅਤੇ ਮਨੁੱਖੀ ਖੋਜਾਰਥੀਆਂ ਵਿਚਕਾਰ ਤਾਲਮੇਲ ਹੋਣਾ ਜ਼ਰੂਰੀ ਹੈ। ਉਨ੍ਹਾਂ ਮਸਨੂਈ ਬੁੱਧੀ ਦੀ ਵਰਤੋਂ ਸਮੇਂ ਮਨੁੱਖੀ ਨਿਗਰਾਨੀ, ਅਕਾਦਮਿਕ ਕਦਰਾਂ-ਕੀਮਤਾਂ ਤੇ ਨੈਤਿਕ ਮਾਪਦੰਡਾਂ ਨੂੰ ਕਾਇਮ ਰੱਖਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਜੀ.ਕੇ.ਯੂਓ ਦੇ ਐਸੋਸੀਏਟ ਪ੍ਰੋਫੈਸਰ ਡਾ. ਕਵਿਤਾ ਬੱਤਰਾ ਨੇ ਅਧਿਆਪਕਾਂ ਨੂੰ ਏ.ਆਈ. ਆਧਾਰਿਤ ਸਾਧਨਾਂ ਨੂੰ ਸਮਝਣ, ਉਨ੍ਹਾਂ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਤੇ ਅਕਾਦਮਿਕ ਮਾਹੌਲ ਵਿਚ ਉਚਿੱਤ ਢੰਗ ਨਾਲ ਵਰਤੋਂ ਦੇ ਨੁਕਤੇ ਸਾਂਝੇ ਕੀਤੇ। ਕੁਆਰਡੀਨੇਟਰ ਡਾ. ਅਮਿਤ ਟੁਟੇਜਾ ਤੇ ਡੀਨ ਡਾ. ਸਤੀਸ਼ ਕੁਮਾਰ ਨੇ ਵੱਖ-ਵੱਖ ਅਕਾਦਮਿਕ ਸੈਸ਼ਨਾਂ ਰਾਹੀਂ ਏ.ਆਈ. ਦੀ ਮਦਦ ਨਾਲ ਪਾਠ ਯੋਜਨਾਵਾਂ ਤਿਆਰ ਕਰਨ, ਸਿੱਖਣ ਦੇ ਉਦੇਸ਼ਾਂ ਅਨੁਸਾਰ ਪਾਠਕ੍ਰਮ ਤਿਆਰ ਕਰਨ ਸੰਬੰਧੀ ਵਿਹਾਰਕ ਜਾਣਕਾਰੀ ਸਾਂਝੀ ਕੀਤੀ। ਡਾ. ਅਰੁਣਾ ਨੇ ਵਿੱਦਿਅਕ ਯੋਜਨਾਵਾਂ ਤੇ ਸਿਖਲਾਈ ਗਤੀਵਿਧੀਆਂ ਸੰਬੰਧੀ ਵਿਸ਼ੇ ‘ਤੇ ਸੈਸ਼ਨ ਲਿਆ। ਸਹਾਇਕ ਪ੍ਰੋਫੈਸਰ ਸਿੱਖਿਆ ਡਾ. ਪ੍ਰਵੀਨ ਕੁਮਾਰ ਟੀ.ਡੀ, ਡਾ. ਹਰੀ ਸਿੰਘ ਗੌਰ ਯੂਨੀਵਰਸਿਟੀ ਮੱਧ-ਪ੍ਰਦੇਸ਼ ਨੇ ਵੀ ‘ਏ.ਆਈ. ਪੈਡਾਗੋਜੀਕਲ ਅਸਿਸਟੈਂਸ’ ਵਿਸ਼ੇ ‘ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਲਾਸਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਤੇ ਸਿੱਖਿਆ ਸੰਬੰਧੀ ਗਤੀਵਿਧੀਆਂ ਵਿਚ ਏ.ਆਈ. ਕਿਵੇਂ ਸਹਾਈ ਹੋ ਸਕਦੀ ਹੈ, ਬਾਰੇ ਜਾਣਕਾਰੀ ਸਾਂਝੀ ਕੀਤੀ।
ਪਿਛਲੀ ਖ਼ਬਰ ਤੀਰਥ ਯਾਤਰਾ ਤਹਿਤ ਲਹਿਰਾ ਮੁਹੱਬਤ ਤੋਂ ਚੌਥੀ ਬੱਸ ਅੰਮ੍ਰਿਤਸਰ ਲਈ ਰਵਾਨਾ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਜਾਗਰੂਕਤਾ ਲੈਕਚਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।