26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਡੀ.ਏ.ਵੀ. ਕਾਲਜ ਬਠਿੰਡਾ ਦੇ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਵਿਭਾਗ ਨੇ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ

ਬਠਿੰਡਾ, 25 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਡੀ. ਏ.

ਪ੍ਰੋਗਰਾਮ ਵਿਚ ਸ਼ਾਮਿਲ ਵਿਦਿਆਰਥੀ ਤੇ ਮਹਿਮਾਨ। ਅਜੀਤ ਤਸਵੀਰ 26-09-2026
ਬਠਿੰਡਾ, 25 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਡੀ.ਏ.ਵੀ. ਕਾਲਜ ਬਠਿੰਡਾ ਦੇ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਵਿਭਾਗ ਨੇ ਬੀ.ਸੀ.ਏ., ਡੀ.ਸੀ.ਏ. ਅਤੇ ਪੀ.ਜੀ.ਡੀ.ਸੀ.ਏ. ਦੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਇਕ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ। ਪ੍ਰੋਗਰਾਮ ਦਾ ਮੁੱਖ ਉਦੇਸ਼ ਨਵੇਂ ਦਾਖਲ ਹੋਏ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਨਾ ਤੇ ਉਨ੍ਹਾਂ ਨੂੰ ਵਿਭਾਗ, ਅਕਾਦਮਿਕ ਵਾਤਾਵਰਨ, ਕੋਰਸਾਂ, ਸਹੂਲਤਾਂ, ਨਿਯਮਾਂ ਤੇ ਉਨ੍ਹਾਂ ਦੇ ਅਕਾਦਮਿਕ ਸਫ਼ਰ ਦੌਰਾਨ ਉਪਲਬਧ ਮੌਕਿਆਂ ਤੋਂ ਜਾਣੂੰ ਕਰਵਾਉਣਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋ. ਰਮਿਲ ਗੁਪਤਾ ਦੁਆਰਾ ਵਿਦਿਆਰਥੀਆਂ ਦੇ ਨਿੱਘੇ ਸਵਾਗਤ ਨਾਲ ਹੋਈ। ਪ੍ਰੋ. ਅਨੁਜਾ ਪੁਰੀ ਦੁਆਰਾ ਵਿਦਿਆਰਥੀਆਂ ਨੂੰ ਫੈਕਲਟੀ ਮੈਂਬਰਾਂ ਨਾਲ ਜਾਣੂੰ ਕਰਵਾਇਆ। ਉਨ੍ਹਾਂ ਨੇ ਵਿਭਾਗ ਅਤੇ ਇਸ ਦੀਆਂ ਅਕਾਦਮਿਕ ਗਤੀਵਿਧੀਆਂ ਦੀ ਸੰਖੇਪ ਜਾਣਕਾਰੀ ਦਿੱਤੀ। ਪ੍ਰੋ. ਰਾਕੇਸ਼ ਪੁਰੀ ਨੇ ਕੋਰਸਾਂ ਦੀ ਬਣਤਰ ਤੇ ਉਦੇਸ਼ਾਂ, ਨਿਯਮਤ ਹਾਜ਼ਰੀ ਦੀ ਮਹੱਤਤਾ, ਅੰਦਰੂਨੀ ਮੁਲਾਂਕਣ, ਪ੍ਰੈਕਟੀਕਲ ਕੰਮ , ਪ੍ਰੀਖਿਆਵਾਂ ਤੇ ਹੋਰ ਅਕਾਦਮਿਕ ਜ਼ਰੂਰਤਾਂ ਬਾਰੇ ਦੱਸਿਆ। ਪ੍ਰੋ. ਰਾਜੇਸ਼ ਬੱਤਰਾ ਨੇ ਵਿਦਿਆਰਥੀਆਂ ਨੂੰ ਈ.ਐਮ.ਸੀ. ਰਜਿਸਟ੍ਰੇਸ਼ਨ (ਐਂਟਰਪ੍ਰੀਨਿਓਰਸ਼ਿਪ ਮਾਈਂਡਸੈੱਟ ਕੋਰਸ, ਪੰਜਾਬ ਸਰਕਾਰ ਦੁਆਰਾ ਪੇਸ਼ ਕੀਤਾ ਗਿਆ ਨਵਾਂ ਕੋਰਸ) ਤੇ ਇਸ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਰਜਿਸਟ੍ਰੇਸ਼ਨ ਕੀਤੀ ਗਈ। ਪ੍ਰੋ. ਰਾਮਿਲ ਗੁਪਤਾ ਨੇ ਧੰਨਵਾਦ ਕੀਤਾ। ਵਾਈਸ ਪ੍ਰਿੰਸੀਪਲ ਪ੍ਰੋ.ਸੰਦੀਪ ਭਾਟੀਆ, ਰਜਿਸਟਰਾਰ ਡਾ. ਗੁਰਪ੍ਰੀਤ ਸਿੰਘ, ਸਟਾਫ਼ ਸਕੱਤਰ ਪ੍ਰੋ. ਕਰਮਪਾਲ ਕੌਰ, ਡਾ. ਕੁਲਵਿੰਦਰ ਮਾਨ, ਪ੍ਰੋ. ਸਮਨਵੀਰ ਕੌਰ ਤੇ ਪ੍ਰੋ.ਬਲਵਿੰਦਰ ਕੌਰ ਨੇ ਇਸ ਮੌਕੇ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ.ਰਾਜੀਵ ਕੁਮਾਰ ਸ਼ਰਮਾ ਨੇ ਡਾ.ਵੰਦਨਾ ਜਿੰਦਲ, ਮੁਖੀ ਕੰਪਿਊਟਰ ਸਾਇੰਸ ਵਿਭਾਗ, ਪ੍ਰੋ.ਅਨੁਜਾ ਪੁਰੀ, ਪ੍ਰੋ.ਰਾਕੇਸ਼ ਪੁਰੀ, ਡਾ.ਸ਼ੀਸ਼ਪਾਲ ਜਿੰਦਲ, ਪ੍ਰੋ.ਰਾਜੇਸ਼ ਬੱਤਰਾ, ਡਾ.ਪਵਨ ਕੁਮਾਰ, ਪ੍ਰੋ.ਰਮਿਲ ਗੁਪਤਾ, ਡਾ.ਰਿਸ਼ਮ, ਪ੍ਰੋ.ਗੁਰਦੀਪ ਕੌਰ, ਪ੍ਰੋ.ਮਨਪ੍ਰੀਤ, ਪ੍ਰੋ.ਹਰਵਿੰਦਰ ਕੌਰ, ਪ੍ਰੋ.ਕਰਮਜੀਤ ਕੌਰ, ਪ੍ਰੋ.ਜਯੋਤੀ ਅਰੋੜਾ ਅਤੇ ਤਕਨੀਕੀ ਸਹਾਇਤਾ ਟੀਮ ਜਿਸ ਵਿਚ ਸ਼ਰਨਪ੍ਰੀਤ ਕੌਰ, ਹਰਪ੍ਰੀਤ ਕੌਰ ਤੇ ਜਗਦੀਪ ਕੌਰ ਦੀ ਪ੍ਰੋਗਰਾਮ ਨੂੰ ਸਫਲਤਾਪੂਰਵਕ ਕਰਵਾਉਣ ਲਈ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਹੁਨਰ ਵਿਕਾਸ ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਲਈ ਸਰਟੀਫ਼ਿਕੇਟ ਵੰਡ ਸਮਾਰੋਹ ਅਗਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਦਾ ਸੈਂਟਰ ਪ੍ਰਾਇਮਰੀ ਸਕੂਲ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।