29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਕ੍ਰਿਕਟ ਟੂਰਨਾਮੈਂਟ ਸੇਮਾ ’ਚ ਪਿੰਡ ਡੋਡ ਦੀ ਟੀਮ ਜੇਤੂ

ਨਥਾਣਾ, 28 ਸਤੰਬਰ (ਗੁਰਦਰਸ਼ਨ ਲੁੱਧੜ)-ਪਿੰਡ ਸੇਮਾ ਵਿਖੇ ਨੌਜਵਾਨ ਕ੍ਰਿਕਟ ਪ੍ਰੇਮੀਆਂ ਵਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਕੁੱਲ 16 ਟੀਮਾਂ ਨੇ ਭਾਗ ਲਿਆ। ਇਸ ਟੂਰਨਾਮੈਂਟ ਵਿਚੋਂ ਪਿੰਡ ਡੋਡ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਲਹਿਰਾ ਖਾਨਾ ਦੇ ਟੀਮ ਦੂਜੇ ਸਥਾਨ ’ਤੇ ਰਹੀ।

ਅਜੀਤ ਡੈਸਕ 29-09-2026
ਨਥਾਣਾ, 28 ਸਤੰਬਰ (ਗੁਰਦਰਸ਼ਨ ਲੁੱਧੜ)-ਪਿੰਡ ਸੇਮਾ ਵਿਖੇ ਨੌਜਵਾਨ ਕ੍ਰਿਕਟ ਪ੍ਰੇਮੀਆਂ ਵਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਕੁੱਲ 16 ਟੀਮਾਂ ਨੇ ਭਾਗ ਲਿਆ। ਇਸ ਟੂਰਨਾਮੈਂਟ ਵਿਚੋਂ ਪਿੰਡ ਡੋਡ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਲਹਿਰਾ ਖਾਨਾ ਦੇ ਟੀਮ ਦੂਜੇ ਸਥਾਨ ’ਤੇ ਰਹੀ। ਇਨਾਮ ਵੰਡ ਸਮਾਗਮ ਮੌਕੇ ਪਿੰਡ ਦੇ ਸਰਪੰਚ ਗੁਰਮੇਲ ਸਿੰਘ ਨੇ ਜੇਤੂ ਟੀਮਾਂ ਲਈ ਇਨਾਮਾਂ ਦੀ ਵੰਡ ਕੀਤੀ। ਸਰਪੰਚ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਕੇ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਸ ਟੂਰਨਾਮੈਂਟ ਦੀ ਸਫ਼ਲਤਾ ਲਈ ਦਰਸ਼ਨ ਸਿੰਘ ਪ੍ਰਧਾਨ, ਸੁਖਬੀਰ ਸਿੰਘ, ਗੋਬਿੰਦ ਸਿੰਘ, ਹਰਦੀਪ ਸਿੰਘ ਹੈਪੀ ਅਤੇ ਸਮੂਹ ਮੈਂਬਰਾਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।
ਪਿਛਲੀ ਖ਼ਬਰ ਭੁੱਚੋ ਹਲਕੇ ’ਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਸਿਆਸੀ ਸਰਗਰਮੀਆਂ ਕਰਨਵੀਰ ਸਿੰਘ ਬਰਾੜ ਵਲੋਂ ਪਿੰਡਾਂ ’ ਚ ਲੋਕ - ਮ... ਅਗਲੀ ਖ਼ਬਰ ਨਵੀਂ ਬਣ ਰਹੀ ਕੋਠੀ ’ਚੋਂ ਬਿਜਲੀ ਦੀਆਂ ਤਾਰਾਂ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।