03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਅਨਾਜ ਮੰਡੀ ਛੋਟੀ ਹੋਣ ਕਾਰਨ ਸੜਕਾਂ ਅਤੇ ਰਸਤਿਆਂ ਵਿਚਕਾਰ ਝੋਨੇ ਦੇ ਢੇਰ

ਰਾਮਾਂ ਮੰਡੀ, 2 ਨਵੰਬਰ (ਤਰਸੇਮ ਸਿੰਗਲਾ)- ਅਨਾਜ ਮੰਡੀ ਛੋਟੀ ਹੋਣ ਕਾਰਨ ਸ਼ਹਿਰ ਵਿਚ ਸੜਕਾਂ ਅਤੇ ਰਸਤਿਆਂ ਵਿਚਕਾਰ ਹੀ ਝੋਨੇ ਦੇ ਢੇਰ ਲੱਗੇ ਹਨ। ਇਸ ਤੋਂ ਇਲਾਵਾ ਸਬਜ਼ੀ ਮੰਡੀ ਵਿਚ ਵੀ ਝੋਨੇ ਦੇ ਢੇਰ ਲਗਾਏ ਗਏ ਹਨ।

ਅਜੀਤ ਡੈਸਕ 03-11-2026
ਰਾਮਾਂ ਮੰਡੀ, 2 ਨਵੰਬਰ (ਤਰਸੇਮ ਸਿੰਗਲਾ)- ਅਨਾਜ ਮੰਡੀ ਛੋਟੀ ਹੋਣ ਕਾਰਨ ਸ਼ਹਿਰ ਵਿਚ ਸੜਕਾਂ ਅਤੇ ਰਸਤਿਆਂ ਵਿਚਕਾਰ ਹੀ ਝੋਨੇ ਦੇ ਢੇਰ ਲੱਗੇ ਹਨ। ਇਸ ਤੋਂ ਇਲਾਵਾ ਸਬਜ਼ੀ ਮੰਡੀ ਵਿਚ ਵੀ ਝੋਨੇ ਦੇ ਢੇਰ ਲਗਾਏ ਗਏ ਹਨ। ਰਾਮਾਂ ਮੰਡੀ ਦੇ ਆੜ੍ਹਤੀ ਸਰਕਾਰਾਂ ਤੋਂ ਲੰਬੇ ਸਮੇਂ ਤੋਂ ਨਵੀਂ ਦਾਣਾ ਮੰਡੀ ਖੁੱਲ੍ਹੀ ਜਗ੍ਹਾ ਵਿਚ ਬਣਾਉਣ ਦੀ ਮੰਗ ਕਰਦੇ ਹਨ, ਪਰ 30/40 ਸਾਲ ਤੋਂ ਹਰ ਸਰਕਾਰ ਨੇ ਸਿਰਫ਼ ਭਰੋਸਾ ਹੀ ਦਿੱਤਾ ਹੈ। ਝੋਨਾ ਸੜਕਾਂ ਤੇ ਉਤਾਰੇ ਜਾਣ ਕਾਰਨ ਜਿੱਥੇ ਸ਼ਹਿਰ ਵਿਚ ਲੋਕਾਂ ਨੂੰ ਰਸਤਾ ਬੰਦ ਹੋ ਜਾਣ ਕਾਰਨ ਨਗਰ ਕੌਂਸਲ ਦਫ਼ਤਰ ਵਿਚੋਂ ਵੀ ਆਪਣੇ ਕੰਮਕਾਰ ਲਈ ਜਾਣਾ ਮੁਸ਼ਕਿਲ ਹੋ ਰਿਹਾ ਹੈ, ਉਥੇ ਸਬਜ਼ੀ ਮੰਡੀ ਵਿਚ ਝੋਨੇ ਦੇ ਢੇਰ ਲਗਾਏ ਜਾਣ ਕਾਰਨ ਧੂੜ ਮਿੱਟੀ ਨਾਲ ਸਬਜ਼ੀ ਫਰੂਟ ਖ਼ਰਾਬ ਹੋ ਰਿਹਾ ਹੈ ਅਤੇ ਧੂੜ ਮਿੱਟੀ ਦੀ ਅਲਰਜੀ ਕਾਰਨ ਸਬਜ਼ੀ ਵਿਕ੍ਰੇਤਾਵਾਂ ਨੂੰ ਆਪਣਾ ਕਾਰੋਬਾਰ ਕਰਨ ਲਈ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿਛਲੀ ਖ਼ਬਰ ਭੁਪਿੰਦਰ ਸਿੰਘ ਮਾਨ ਨੂੰ ਮਿਲਿਆ ਪ੍ਰਿੰ. ਸੁਜਾਨ ਸਿੰਘ ਪੁਰਸਕਾਰ, ਮੌੜ ਇਲਾਕੇ ਦਾ ਵਧਿਆ ਮਾਣ ਅਗਲੀ ਖ਼ਬਰ ਫਤਿਹ ਕਾਲਜ ਰਾਮਪੁਰਾ ਦੇ ਐੱਮ.ਏ. ਅੰਗਰੇਜ਼ੀ ਦੇ ਪਹਿਲੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।