02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਪਿੰਡ ਘੁਡਾਣੀ ਕਲਾਂ ਵਿਖੇ ਭਾਕਿਯੂ ਏਕਤਾ ਉਗਰਾਹਾਂ ਵਲੋਂ ਇਕੱਤਰਤਾ

ਅਜੀਤ ਡੈਸਕ 25-01-2026
ਰਾੜਾ ਸਾਹਿਬ, 24 ਜਨਵਰੀ (ਪ੍ਰੀਤਮ ਸਿੰਘ ਮੁਕੰਦਪੁਰੀ)-ਪਿੰਡ ਘੁਡਾਣੀ ਕਲਾਂ ਵਿਖੇ ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਦੀ ਅਗਵਾਈ ਹੇਠ ਮਨਰੇਗਾ ਕਾਨੂੰਨ ਲਾਗੂ ਰਹਿਣ, ਬਿਜਲੀ ਬਿੱਲ 2025 ਨੂੰ ਰੱਦ ਕਰਵਾਉਣ, ਬੀਜ ਬਿੱਲ ਰੱਦ ਕਰਵਾਉਣ ਤੇ ਲੇਬਰ ਕੋਡ ਰੱਦ ਕਰਾਉਣ ਦੇ ਲਈ ਇੱਕਠ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਮਜ਼ਦੂਰ, ਬੀਬੀਆਂ ਅਤੇ ਭੈਣਾਂ ਇਕੱਠੀਆਂ ਹੋਈਆਂ | ਇਸ ਵੇਲੇ ਉਨ੍ਹਾਂ ਕਿਹਾ ਕਿ ਇਹਨਾਂ ਬਿੱਲਾਂ ਨਾਲ ਸਾਨੂੰ ਮਿਲਦੀਆਂ ਸਹੂਲਤਾਂ 'ਤੇ ਕੱਟ ਲਗਾ ਕੇ ਸਬਸਿਡੀਆਂ ਖੋਹੀਆਂ ਜਾਣਗੀਆਂ | ਮਜ਼ਦੂਰ ਆਗੂ ਮਲਕੀਤ ਸਿੰਘ ਖੰਨਾ ਤੇ ਰਾਜਿੰਦਰ ਸਿੰਘ ਨੇ ਕਿਹਾ ਕਿ ਮਨਰੇਗਾ ਕਾਨੂੰਨ ਖਤਮ ਕਰਨ ਨਾਲ ਗ਼ਰੀਬਾਂ ਦਾ ਮੱਘਦਾ ਚੁੱਲ੍ਹਾ ਵੀ ਠੰਡਾ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਸੱਦੇ ਤਹਿਤ ਇਹਨਾਂ ਬਿੱਲਾਂ ਖ਼ਿਲਾਫ਼ ਵੀ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ |
ਪਿਛਲੀ ਖ਼ਬਰ ਕਾਂਗਰਸ ਧਰਮ ਨਿਰਪੱਖ ਸੋਚ ਵਾਲੀ ਪਾਰਟੀ-ਲੱਕੀ/ਮਿੰਟੂ/ਮੱਕੜ ਅਗਲੀ ਖ਼ਬਰ ਪਿੰਡ ਮਾਲੋ ਦੌਦ ਵਿਖੇ ਭਾਈ ਜੱਸਾ ਸਿੰਘ ਦੀ ਅਗਵਾਈ ਹੇਠ ਸਾਲਾਨਾ ਫ਼ਤਹਿ ਦਿਵਸ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।