02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਪਿੰਡ ਮਾਲੋ ਦੌਦ ਵਿਖੇ ਭਾਈ ਜੱਸਾ ਸਿੰਘ ਦੀ ਅਗਵਾਈ ਹੇਠ ਸਾਲਾਨਾ ਫ਼ਤਹਿ ਦਿਵਸ ਸਮਾਰੋਹ ਕਰਵਾਇਆ

ਅਜੀਤ ਡੈਸਕ 25-01-2026
ਮਲੌਦ, 24 ਜਨਵਰੀ (ਸਹਾਰਨ ਮਾਜਰਾ)- ਪਿੰਡ ਮਾਲੋ ਦੌਦ ਵਿਖੇ ਭਾਈ ਜੱਸਾ ਸਿੰਘ ਦੀ ਅਗਵਾਈ ਹੇਠ ਸਲਾਨਾ ਫ਼ਤਹਿ ਦਿਵਸ ਸਮਾਰੋਹ ਕਰਵਾਇਆ ਗਿਆ | ਸਮਾਗਮ ਦੌਰਾਨ ਸਵੇਰ ਤੋਂ ਹੀ ਕਵੀਸ਼ਰ, ਢਾਡੀ ਅਤੇ ਸੰਤ ਮਹਾਂਪੁਰਸ਼ਾਂ ਵਲੋਂ ਸੰਗਤਾਂ ਨੂੰ ਗੁਰਮਤਿ ਇਤਿਹਾਸ ਨਾਲ ਜੋੜਿਆ ਗਿਆ | ਇਸ ਮੌਕੇ ਬਤੌਰ ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ ਸੰਤ ਬਾਬਾ ਸੁਖਦੇਵ ਸਿੰਘ ਨਿਰਮਲ ਡੇਰਾ ਬੇਰ ਕਲਾਂ (ਹੇਮਕੁੰਟ ਲੰਗਰ ਅਸਥਾਨ ਨਗਰਾਸੂ ਵਾਲਿਆਂ) ਵਲੋਂ ਸੰਗਤ ਨਾਲ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੀ ਵਧਾਈ ਦਿੱਤੀ | ਇਸ ਮੌਕੇ ਬਾਬਾ ਜੱਸਾ ਸਿੰਘ ਵਲੋਂ ਪਿਛਲੇ ਸਮੇਂ ਤੋਂ ਟਰੇਨਿੰਗ ਦਿੱਤੇ ਹੋਏ ਨੌਜਵਾਨਾਂ ਵਲੋਂ ਗਤਕੇ ਦੇ ਸ਼ਾਨਦਾਰ ਜੌਹਰ ਦਿਖਾਏ ਗਏ | ਇਸ ਮੌਕੇ ਬਾਬਾ ਵਾਹਿਗੁਰੂ ਸਿੰਘ, ਜਥੇਦਾਰ ਅਮਨਦੀਪ ਸਿੰਘ ਰੱਬੋਂ, ਹਨੂਮਾਨ ਸਿੰਘ, ਰਾਜਵੰਤ ਸਿੰਘ, ਪੰਮਾ ਸਿੰਘ ਦੌਦ, ਖੜਗ ਸਿੰਘ ਮੋਹਾਲੀ, ਪ੍ਰਭਜੋਤ ਸਿੰਘ ਅਮਰੀਕਾ, ਹਰਿੰਦਰ ਆਸਟਰੇਲੀਆ, ਸਰਪੰਚ ਕਿਰਪਾਲ ਸਿੰਘ, ਮਨਜੀਤ ਸਿੰਘ ਆੜ੍ਹਤੀ, ਤਰਲੋਚਨ ਸਿੰਘ ਰਬੋਂ, ਹਰਿੰਦਰ ਬਦੇਸਾ, ਕਰਨ ਗਿੱਲ, ਅਮਨਿੰਦਰ ਚੀਮਾ ਗੰਨ ਕੋਚ, ਜਸਪ੍ਰੀਤ ਸਿੰਘ, ਗੁਰਮੁੱਖ ਸਿੰਘ ਸਰਪੰਚ ਸਾਬਕਾ, ਜਸ਼ਨ ਸਿਹੋੜਾ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਘੁਡਾਣੀ ਕਲਾਂ ਵਿਖੇ ਭਾਕਿਯੂ ਏਕਤਾ ਉਗਰਾਹਾਂ ਵਲੋਂ ਇਕੱਤਰਤਾ ਅਗਲੀ ਖ਼ਬਰ ਰਾੜਾ ਸਾਹਿਬ-ਅਹਿਮਦਗੜ੍ਹ ਸੜਕ 'ਤੇ ਬਠਿੰਡਾ ਬਰਾਂਚ ਨਹਿਰ ਦਾ ਕਿਨਾਰਾ ਹਾਦਸਿਆਂ ਦੀ ਉਡੀਕ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।