02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਰਾੜਾ ਸਾਹਿਬ-ਅਹਿਮਦਗੜ੍ਹ ਸੜਕ 'ਤੇ ਬਠਿੰਡਾ ਬਰਾਂਚ ਨਹਿਰ ਦਾ ਕਿਨਾਰਾ ਹਾਦਸਿਆਂ ਦੀ ਉਡੀਕ 'ਚ

ਅਜੀਤ ਡੈਸਕ 25-01-2026
ਰਾੜਾ ਸਾਹਿਬ, 24 ਜਨਵਰੀ (ਸੁਖਵੀਰ ਸਿੰਘ ਚਣਕੋਈਆਂ)- ਰਾੜਾ ਸਾਹਿਬ -ਅਹਿਮਦਗੜ੍ਹ ਸੜਕ 'ਤੇ ਪਿੰਡ ਘਣਗਸ ਪੁਲ ਲਾਗੇ ਬਠਿੰਡਾ ਬਰਾਂਚ ਨਹਿਰ ਦਾ ਕਿਨਾਰਾ ਹਾਦਸਿਆਂ ਦੀ ਉਡੀਕ 'ਚ ਦਿਖਾਈ ਦਿੰਦਾ ਨਜ਼ਰ ਆ ਰਿਹਾ ਹੈ ਅਤੇ ਨਹਿਰ ਕਿਨਾਰੇ ਕਈ ਥਾਵਾਂ 'ਤੇ ਸੁਰੱਖਿਆ ਕੰਧ ਨਾ ਹੋਣ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਦੋਂ 'ਅਜੀਤ' ਦੇ ਪ੍ਰਤੀਨਿਧੀ ਵਲੋਂ ਇਸ ਸਥਾਨ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਪਿੰਡ ਘਣਗਸ ਦੇ ਪੁਲ ਦੇ ਲਾਗੇ ਸੜਕ ਤੋਂ ਲੰਘਦੇ ਵਾਹਨਾਂ ਦੀ ਸੁਰੱਖਿਆ ਲਈ ਨਹਿਰ ਕਿਨਾਰੇ ਬਣਾਈ ਗਈ ਸੁਰੱਖਿਆ ਕੰਧ ਜਿੱਥੇ ਕਈ ਜਗ੍ਹਾ 'ਤੇ ਨਹਿਰ ਵੱਲ ਡਿੱਗੀ ਹੋਈ ਸੀ ਉੱਥੇ ਹੀ ਕਈ ਜਗ੍ਹਾ 'ਤੇ ਸੁਰੱਖਿਆ ਕੰਧ ਬਿਲਕੁਲ ਹੀ ਨਹੀਂ ਸੀ, ਜਿਸ ਕਾਰਨ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਸੜਕ 'ਤੇ ਜਾਂਦੇ ਕੁੱਝ ਰਾਹਗੀਰਾਂ ਨੇ ਰੁਕ ਕੇ ਗੱਲਬਾਤ ਕਰਦਿਆਂ ਦੱਸਿਆ ਕਿ ਨਹਿਰ ਕਿਨਾਰੇ ਸੁਰੱਖਿਆ ਕੰਧ ਨਾ ਹੋਣ ਕਾਰਨ ਕਈ ਵਾਰ ਹਾਦਸੇ ਹੋਣ ਤੋਂ ਬਚਾਅ ਹੋਇਆ ਹੈ, ਉਨ੍ਹਾਂ ਕਿਹਾ ਕਿ ਜਦੋਂ ਰਾਤ ਸਮੇਂ 2 ਗੱਡੀਆਂ ਆਹਮੋਂ-ਸਾਹਮਣੇ ਆਉਂਦੀਆਂ ਲੰਘਦੀਆਂ ਹਨ ਤਾਂ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜੇਕਰ ਕੋਈ ਵੀ ਅਣਗਹਿਲੀ ਹੋ ਜਾਵੇ ਤਾਂ ਗੱਡੀ ਨਹਿਰ ਵਿੱਚ ਡਿਗ ਸਕਦੀ ਹੈ | ਉਨ੍ਹਾਂ ਵਿਭਾਗ ਨੂੰ ਅਪੀਲ ਕੀਤੀ ਕਿ ਰਾੜਾ ਸਾਹਿਬ -ਅਹਿਮਦਗੜ੍ਹ ਸੜਕ ਤੇ ਪਿੰਡ ਘਣਗਸ ਦੇ ਪੁਲ ਲਾਗੇ ਸਮੇਤ ਸਾਰੀ ਬਠਿੰਡਾ ਬਰਾਂਚ ਨਹਿਰ ਕਿਨਾਰੇ ਹਾਦਸਿਆਂ ਤੋਂ ਬਚਾਅ ਲਈ ਸੁਰੱਖਿਆ ਕੰਧ ਬਣਾਈ ਜਾਵੇ ਤਾਂ ਜੋ ਇਸਦੇ ਕਾਰਨ ਕਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ |
ਪਿਛਲੀ ਖ਼ਬਰ ਪਿੰਡ ਮਾਲੋ ਦੌਦ ਵਿਖੇ ਭਾਈ ਜੱਸਾ ਸਿੰਘ ਦੀ ਅਗਵਾਈ ਹੇਠ ਸਾਲਾਨਾ ਫ਼ਤਹਿ ਦਿਵਸ ਸਮਾਰੋਹ ਕਰਵਾਇਆ ਅਗਲੀ ਖ਼ਬਰ ਇਕੱਤਰ ਕੇਂਦਰ ਭੈਣੀ ਬੜਿੰਗਾ ਬਣਾਉਣਾ ਸ਼ਲਾਘਾਯੋਗ ਉਪਰਾਲਾ-ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।