29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

...ਜਦੋਂ ਵਿੱਤ ਮੰਤਰੀ ਨੂੰ ਲਿਖਤੀ ਪ੍ਰੋਗਰਾਮ ਅਨੁਸਾਰ ਪੁਲਿਸ ਸਵੇਰੇ 7 ਵਜੇ ਤੋਂ ਹੀ ਉਡੀਕਦੀ ਰਹੀ

ਅਜੀਤ ਡੈਸਕ 26-01-2026
ਮਲੌਦ, 25 ਜਨਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਅੱਜ ਪੰਜਾਬ ਸਰਕਾਰ ਵਲੋਂ ਜਾਰੀ ਹੋਏ ਰੂਟ ਮੁਤਾਬਿਕ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਗੁਰਦੁਆਰਾ ਸਿੱਧਸਰ ਸਾਹਿਬ (ਸਿਹੌੜਾ) ਪੁੱਜਣਾ ਸੀ, ਉੱਥੇ ਪੰਜਾਬ ਪੁਲਿਸ ਸਵੇਰੇ ਸਵੱਖਤੇ ਤੋਂ ਹੀ ਗੁਰਦੁਆਰਾ ਸਾਹਿਬ ਵਿਖੇ ਤਾਇਨਾਤ ਕੀਤੀ ਗਈ, ਜਿਸ ਦੀ ਅਗਵਾਈ ਇੱਕ ਡੀ. ਐੱਸ. ਪੀ. (ਡੀ) ਕਰ ਰਹੇ ਸਨ | ਪਰ ਵਿੱਤ ਮੰਤਰੀ ਰਾਮਗੜ੍ਹ ਸਰਦਾਰਾਂ ਕਿਸੇ ਨਿੱਜੀ ਧਾਰਮਿਕ ਸਮਾਗਮ 'ਤੇ ਪਹੁੰਚ ਗਏ | ਹੋਇਆ ਇੰਜ-ਜਦੋਂ ਲਿਖਤੀ ਤੌਰ 'ਤੇ ਜਾਰੀ ਹੋਏ ਪੱਤਰ ਮੁਤਾਬਿਕ ਗੁਰਦੁਆਰਾ ਸਿੱਧਸਰ ਸਾਹਿਬ (ਸਿਹੌੜਾ) ਵਿਖੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਵਲੋਂ ਸਵੇਰੇ 10 ਵਜੇ ਪਹੁੰਚਣ ਦਾ ਪ੍ਰੋਗਰਾਮ ਮਿਲਿਆ ਤਾਂ ਡੀ. ਐੱਸ. ਪੀ. (ਡੀ) ਕਰਮਜੀਤ ਸਿੰਘ ਗਰੇਵਾਲ ਥਾਣਾ ਮਲੌਦ ਦੀ ਪੁਲਿਸ ਪਾਰਟੀ ਅਤੇ ਹੋਰ ਕਰਮਚਾਰੀਆਂ ਸਮੇਤ ਸਵੇਰ ਤੋਂ ਹੀ ਮੁਸਤੈਦੀ ਨਾਲ ਡਿਊਟੀ ਦੇਣ ਲਈ ਗੁਰਦੁਆਰਾ ਸਿੱਧਸਰ ਸਾਹਿਬ ਵਿਖੇ ਪਹੁੰਚ ਗਏ | ਪੰਜਾਬ ਪੁਲਿਸ ਸਮੇਤ ਆਮ ਆਦਮੀ ਪਾਰਟੀ ਦੇ ਕਈ ਆਗੂ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਵੀ ਵਿੱਤ ਮੰਤਰੀ ਆਮਦ ਨੂੰ ਵੇਖਦਿਆਂ ਪੁਖ਼ਤਾ ਪ੍ਰਬੰਧ ਕੀਤੇ ਗਏ ਪਰ ਉਸ ਵਕਤ ਗੱਲ ਹਾਸੋਹੀਣੀ ਬਣ ਗਈ, ਜਦੋਂ ਪਤਾ ਲੱਗਿਆ ਕਿ ਮੰਤਰੀ ਤਾਂ ਪਿੰਡ ਲਸਾੜਾ ਵਿਖੇ ਇੱਕ ਧਾਰਮਿਕ ਸਮਾਗਮ ਵਿਚ ਪਹੁੰਚ ਗਏ ਤਾਂ ਪੁਲਿਸ ਵਲੋਂ ਗੁਰਦੁਆਰਾ ਸਿੱਧਸਰ ਸਾਹਿਬ ਤੋਂ ਪਿੰਡ ਲਸਾੜਾ ਵੱਲ ਨੂੰ ਚਾਲੇ ਪਾ ਦਿੱਤੇ ਗਏ | ਜ਼ਿਕਰਯੋਗ ਹੈ ਕਿ ਇਹ ਪ੍ਰੋਗਰਾਮ ਬਣਾਉਣ ਵਾਲੇ ਅਧਿਕਾਰੀ ਐਨੀ ਲਾਪਰਵਾਹੀ ਕਿਉਂ ਵਰਤਦੇ ਹਨ? ਜਿਸ ਨਾਲ ਇਲਾਕੇ ਦੀ ਸਬੰਧਿਤ ਪੁਲਿਸ ਨੂੰ ਮਹਿਲਾ ਕਰਮਚਾਰੀਆਂ ਸਮੇਤ ਭਾਰੀ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪਿਆ | ਇੱਥੇ ਇਹ ਵੀ ਪਤਾ ਲੱਗਾ ਹੈ ਕਿ ਜਦੋਂ ਇਲਾਕੇ ਦੇ ਮੋਹਤਬਰ ਵਿਅਕਤੀਆਂ ਨੂੰ ਵਿੱਤ ਮੰਤਰੀ ਦੇ ਸਿੱਧਸਰ ਸਾਹਿਬ ਆਉਣ ਦਾ ਪਤਾ ਲੱਗਾ ਤਾਂ ਉਨ੍ਹਾਂ ਵਲੋਂ ਇਲਾਕੇ ਦੀਆਂ ਮੁੱਖ ਮੰਗਾਂ ਸੰਬੰਧੀ ਮੰਗ ਪੱਤਰ ਵੀ ਤਿਆਰ ਕੀਤਾ ਗਿਆ ਅਤੇ ਖਾਣ-ਪੀਣ ਦੇ ਪ੍ਰਬੰਧ ਵੀ ਕੀਤੇ ਗਏ, ਪਰ ਉਨ੍ਹਾਂ ਦੇ ਵੀ ਪੱਲੇ ਕੁੱਝ ਨਾ ਪਿਆ |
ਪਿਛਲੀ ਖ਼ਬਰ ਨਵੇਂ ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ ਨੇ ਤਹਿਸੀਲ ਰੋਡ 'ਤੇ ਸੜਕ ਦਾ ਪੈਚ ਵਰਕ ਕੰਮ ਸ਼ੁਰੂ ਕਰਵਾਇਆ ਅਗਲੀ ਖ਼ਬਰ ਬੜੂੰਦੀ 'ਚ ਬਿਕਰਮਜੀਤ ਸਿੰਘ ਆਹਲੂਵਾਲੀਆ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਬਾਬਾ ਧੰਨਾ ਸਿੰਘ, ਖ਼ਾਲਸਾ,...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।