15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਸਮਰਾਲਾ ਅਧੀਨ ਬਲਾਕ ਸੰਮਤੀ ਜ਼ੋਨਾਂ ਦੇ ਨਵੇਂ ਬਲਾਕ ਪ੍ਰਧਾਨ ਨਿਯੁਕਤ

ਅਜੀਤ ਡੈਸਕ 14-02-2026
ਸਮਰਾਲਾ, 13 ਫਰਵਰੀ (ਕੁਲਵਿੰਦਰ ਸਿੰਘ/ਗੋਪਾਲ ਸੋਫਤ)-ਸ਼੍ਰੋਮਣੀ ਅਕਾਲੀ ਦਲ ਜੋ ਪੰਜਾਬ ਦੀ ਖੇਤਰੀ ਪਾਰਟੀ ਹੈ, ਜਿਸ ਨੇ ਹਮੇਸ਼ਾ ਪੰਜਾਬ ਨੂੰ ਤਰੱਕੀ ਵੱਲ ਲਿਜਾਣ ਵਿਚ ਮੋਹਰੀ ਭੂਮਿਕਾ ਨਿਭਾਈ ਹੈ¢ ਸਾਲ 2022 ਵਿਚ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਕੇ ਬਣੀ ਆਮ ਆਦਮੀ ਪਾਰਟੀ ਸਰਕਾਰ ਤੋਂ ਪੰਜਾਬ ਦੇ ਲੋਕਾਂ ਦਾ ਬਿਲਕੁਲ ਹੀ ਮੋਹ ਭੰਗ ਹੋ ਚੁੱਕਾ ਹੈ | ਅੱਜ ਪੰਜਾਬ ਦੇ ਲੋਕ ਮੁੜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਕਾਹਲੇ ਹੋ ਚੁੱਕੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਰਮਜੀਤ ਸਿੰਘ ਢਿੱਲੋਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਲਿਸ ਜ਼ਿਲ੍ਹਾ ਖੰਨਾ ਅਤੇ ਹਲਕਾ ਇੰਚਾਰਜ ਸਮਰਾਲਾ ਨੇ ਸਮਰਾਲਾ ਹਲਕੇ ਵਿਚ ਜਥੇਬੰਦੀ ਦਾ ਵਿਸਥਾਰ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ¢ ਉਨ੍ਹਾਂ ਕਿਹਾ ਕਿ ਅੱਜ ਹਲਕਾ ਸਮਰਾਲਾ ਵਿਚ ਸ਼ੋ੍ਰਮਣੀ ਅਕਾਲੀ ਦਲ ਪ੍ਰਤੀ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਆਗੂਆਂ ਨੂੰ ਬਲਾਕ ਸੰਮਤੀ ਜ਼ੋਨਾਂ ਦੇ ਪ੍ਰਧਾਨ ਨਿਯੁਕਤ ਕਰ ਕੇ ਉਨ੍ਹਾਂ ਦੀਆਂ ਸੇਵਾਵਾਂ ਵਿਚ ਹੋਰ ਵਾਧਾ ਕੀਤਾ ਗਿਆ ਹੈ¢ ਜਿਨ੍ਹਾਂ ਵਿਚ ਰੁਪਿੰਦਰ ਸਿੰਘ ਢੀਂਡਸਾ ਜ਼ੋਨ ਸ਼ੇਰਪੁਰ ਬੇਟ, ਨਿਸ਼ਾਨ ਸਿੰਘ ਜ਼ੋਨ ਮਾਣੇਵਾਲ, ਸੁਰਮੁੱਖ ਸਿੰਘ ਜ਼ੋਨ ਹਿਯਾਤਪੁਰ, ਜਗਪਾਲ ਸਿੰਘ ਜ਼ੋਨ ਤੱਖਰਾਂ, ਕੁਲਵਿੰਦਰ ਸਿੰਘ ਜ਼ੋਨ ਪੰਜਗਰਾਈਆਂ, ਡਾ. ਅਮਨਪ੍ਰੀਤ ਸਿੰਘ ਜ਼ੋਨ ਭਰਥਲਾ, ਮਨਜੀਤ ਸਿੰਘ ਜ਼ੋਨ ਬਹਿਲੋਲਪੁਰ, ਲਖਵਿੰਦਰ ਸਿੰਘ ਜ਼ੋਨ ਮਾਛੀਵਾੜਾ ਖਾਮ, ਹਰਵਿੰਦਰ ਸਿੰਘ ਜ਼ੋਨ ਚੱਕਲ਼ੀ ਆਦਲ, ਚਮਨ ਲਾਲ ਜ਼ੋਨ ਹੇਡੋਂ ਬੇਟ, ਜਸਵੀਰ ਸਿੰਘ ਪਤਨੀ ਸਤਵਿੰਦਰ ਸਿੰਘ ਜ਼ੋਨ ਰਤੀਪੁਰ, ਲਖਵਿੰਦਰ ਸਿੰਘ ਜ਼ੋਨ ਨਾਗਰਾ, ਸੁਰਜੀਤ ਸਿੰਘ ਜ਼ੋਨ ਗੋਸਲਾਂ, ਨੰਬਰਦਾਰ ਹਰਨੇਕ ਸਿੰਘ ਜ਼ੋਨ ਰੁਪਾਲੋਂ, ਕੁਲਵਿੰਦਰ ਸਿੰਘ ਜ਼ੋਨ ਮਹਿਦੂਦਾਂ, ਦਲਵੀਰ ਸਿੰਘ ਜ਼ੋਨ ਸੇਹ, ਏਕਮਜੋਤ ਸਿੰਘ ਜ਼ੋਨ ਸਲੌਦੀ, ਮਨਦੀਪ ਸਿੰਘ ਜ਼ੋਨ ਬਗ਼ਲੀ ਕਲਾਂ, ਗਗਨਪ੍ਰੀਤ ਸਿੰਘ ਜ਼ੋਨ ਮਾਦਪੁਰ, ਮੰਗਾ ਸਿੰਘ ਜ਼ੋਨ ਲਲੌੜੀ ਕਲਾਂ, ਸੁਰਿੰਦਰ ਸਿੰਘ ਗੋਲਡੀ ਜ਼ੋਨ ਸਮਸ਼ਪੁਰ, ਹਰਮਿੰਦਰ ਸਿੰਘ ਜ਼ੋਨ ਘੁਲਾਲ, ਸੁਖਵਿੰਦਰ ਸਿੰਘ ਜ਼ੋਨ ਹੇਡੋਂ ਢਾਹਾ, ਸਰਬਜੀਤ ਸਿੰਘ ਸਰਬੀ ਜ਼ੋਨ ਚਹਿਲਾਂ, ਜਗਜੀਤ ਸਿੰਘ ਜ਼ੋਨ ਗਹਿਲੇਵਾਲ, ਤਲਵਿੰਦਰ ਸਿੰਘ ਜ਼ੋਨ ਘੁੰਗਰਾਲੀ ਸਿੱਖਾਂ, ਸਮਰਜੀਤ ਸਿੰਘ ਜ਼ੋਨ ਉਟਾਲਾਂ, ਕੇਸਰ ਸਿੰਘ ਜ਼ੋਨ ਖੀਰਨੀਆਂ, ਹਰਜਿੰਦਰ ਸਿੰਘ ਰਾਜ ਸਰਪੰਚ ਜ਼ੋਨ ਕਕਰਾਲਾ ਕਲਾਂ ਤੋਂ ਪ੍ਰਧਾਨ ਨਿਯੁਕਤ ਕੀਤੇ ਗਏ ਹਨ¢ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ 2027 ਮੁੜ ਪੂਰਨ ਬਹੁਮਤ ਨਾਲ ਪੰਜਾਬ ਅੰਦਰ ਸਰਕਾਰ ਬਣਾ ਕੇ ਪੰਜਾਬ ਨੂੰ ਵਿਕਾਸ ਵੱਲ ਲੈ ਕੇ ਜਾਵੇਗਾ¢ ਹੁਣ ਪੰਜਾਬ ਦੇ ਲੋਕ ਵੀ ਤੋਬਾ ਕਰ ਚੁੱਕੇ ਹਨ, ਉਹ ਮੁੜ ਕਿਸੇ ਵੀ ਪਾਰਟੀ ਦੇ ਝੂਠੇ ਬਹਿਕਾਵੇ ਵਿਚ ਨਹੀਂ ਆਉਣਗੇ¢ ਉਕਤ ਬਲਾਕ ਸੰਮਤੀ ਪ੍ਰਧਾਨਾਂ ਨੂੰ ਨਿਯੁਕਤੀ ਪੱਤਰ ਦੇਣ ਉਪਰੰਤ ਪਰਮਜੀਤ ਸਿੰਘ ਢਿੱਲੋਂ ਨੇ ਉਮੀਦ ਪ੍ਰਗਟ ਕੀਤੀ ਕਿ ਸਾਰੇ ਪ੍ਰਧਾਨ ਆਪੋ ਆਪਣੇ ਬਲਾਕ ਸੰਮਤੀ ਜ਼ੋਨਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਬਿਹਤਰੀ ਲਈ ਦਿਨ ਰਾਤ ਇੱਕ ਕਰ ਦੇਣਗੇ¢
ਪਿਛਲੀ ਖ਼ਬਰ ਸ਼ਿਵਰਾਤਰੀ ਦੇ ਸ਼ੁੱਭ ਮੌਕੇ 'ਤੇ 26ਵੀਂ ਸ਼ੋਭਾ ਯਾਤਰਾ ਸਜਾਈ ਅਗਲੀ ਖ਼ਬਰ ਮਹਾਂ ਸ਼ਿਵਰਾਤਰੀ ਦੇ ਦਿਹਾੜੇ ਨੂੰ ਸਮਰਪਿਤ ਪ੍ਰਾਚੀਨ ਸ਼ਿਵ ਮੰਦਰ ਤੋਂ ਸ਼ੋਭਾ ਯਾਤਰਾ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।