15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਸ਼ਿਵਰਾਤਰੀ ਦੇ ਸ਼ੁੱਭ ਮੌਕੇ 'ਤੇ 26ਵੀਂ ਸ਼ੋਭਾ ਯਾਤਰਾ ਸਜਾਈ

ਅਜੀਤ ਡੈਸਕ 14-02-2026
ਸਮਰਾਲਾ, 13 ਫਰਵਰੀ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਸ਼ਿਵਰਾਤਰੀ ਦੇ ਸ਼ੁੱਭ ਮੌਕੇ 'ਤੇ ਨੀਲਕੰਠ ਮਹਾਦੇਵ ਸੇਵਾ ਸੰਮਤੀ ਅਤੇ ਸਮੂਹ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ਼ਿਵ ਮੰਦਿਰ ਡੱਬੀ ਬਾਜ਼ਾਰ ਸਮਰਾਲਾ ਤੋਂ 26ਵੀਂ ਸ਼ੋਭਾ ਯਾਤਰਾ ਆਰੰਭ ਹੋ ਕੇ ਸ਼ਹਿਰ ਦੀ ਪਰਿਕਰਮਾ ਕਰਦੇ ਹੋਏ ਸ਼ਿਵ ਮੰਦਿਰ ਆ ਕੇ ਸੰਪੂਰਨ ਹੋਈ¢ ਸ਼ੋਭਾ ਯਾਤਰਾ ਵਿਚ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ¢ ਇਸ ਸੋਭਾ ਯਾਤਰਾ ਵਿਚ ਸ਼ਿਵ ਜੀ ਅਤੇ ਮਾਤਾ ਪਾਰਵਤੀ ਜੀ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਝਾਕੀਆਂ ਸਜਾਈਆਂ ਗਈਆਂ ਅਤੇ ਸ਼ਹਿਰ ਅੰਦਰ ਸੁੰਦਰ ਗੇਟ ਸਜਾਏ ਗਏ¢ ਇਸ ਮੌਕੇ ਸ਼ਹਿਰ ਵਾਸੀਆਂ ਤੇ ਦੁਕਾਨਦਾਰਾਂ ਵਲੋਂ ਸ਼ੋਭਾ ਯਾਤਰਾ ਵਿਚ ਸ਼ਿਵ ਭਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਦੁਕਾਨਾਂ ਅੱਗੇ ਲਗਾਏ ਗਏ¢ ਏਕ ਸੋਚ ਸੇਵਾ ਵਲੋਂ ਸ਼ੋਭਾ ਯਾਤਰਾ ਵਿਚ ਪੁੱਜੇ ਸ਼ਰਧਾਲੂਆਂ ਲਈ ਚਾਹ ਅਤੇ ਕੁਲਚੇ ਛੋਲਿਆਂ ਦਾ ਲੰਗਰ ਲਗਾਇਆ ਗਿਆ¢ ਧਾਰਮਿਕ ਸ਼ੋਭਾ ਯਾਤਰਾ ਨੂੰ ਵੇਖਣ ਲਈ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ਵਾਸੀਆਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ¢
ਪਿਛਲੀ ਖ਼ਬਰ ਏ. ਐੈੱਸ. ਕਾਲਜ ਖੰਨਾ ਵਿਖੇ ਸੱਪ ਦੇ ਤੱਥਾਂ ਨੂੰ ਵਿਗਿਆਨਕ ਦਿ੍ਸ਼ਟੀਕੋਣ ਨਾਲ ਸਮਝਾਇਆ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਸਮਰਾਲਾ ਅਧੀਨ ਬਲਾਕ ਸੰਮਤੀ ਜ਼ੋਨਾਂ ਦੇ ਨਵੇਂ ਬਲਾਕ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।