ਮਲੌਦ, 13 ਫਰਵਰੀ (ਦਿਲਬਾਗ ਸਿੰਘ ਚਾਪੜਾ,ਕੁਲਵਿੰਦਰ ਸਿੰਘ ਨਿਜ਼ਾਮਪੁਰ)-ਹਲਕਾ ਪਾਇਲ ਦੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਕਾਂਗਰਸੀ ਆਗੂਆਂ ਦੀ ਹਾਜ਼ਰੀ ਵਿਚ ਕਿਹਾ ਕਿ ਪੰਜਾਬ ਦਾ ਮਾਹੌਲ ਦਿਨੋਂ-ਦਿਨ ਖ਼ਰਾਬ ਹੋ ਰਿਹਾ ਹੈ¢ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਰਾਜ-ਭਾਗ ਸੰਭਾਲਿਆ ਸੀ¢ ਉਹ ਆਪਣੇ ਦਿੱਲੀ ਦੇ ਆਗੂਆਂ ਦੇ ਹੁਕਮਾਂ ਦੀ ਪਾਲਣਾ ਵਿਚ ਲੱਗੇ ਰਹਿੰਦੇ ਹਨ¢ ਜਦੋਂ ਕਿ ਪੰਜਾਬ ਵਿਚ ਆਏ ਦਿਨ ਕਤਲੋਗਾਰਤ ਅਤੇ ਫਿਰੌਤੀਆਂ ਦੀਆਂ ਫ਼ੋਨ ਕਾਲਾਂ ਨੇ ਲੋਕਾਂ ਵਿਚ ਸਹਿਮ ਵਾਲਾ ਮਾਹੌਲ ਪੈਦਾ ਕੀਤਾ ਹੋਇਆ ਹੈ¢ ਉਨ੍ਹਾਂ ਕਿਹਾ ਕਿ ਜੇਕਰ ਕੋਈ ਵੱਡੀ ਗੱਡੀ ਲੈ ਲਵੇ ਜਾਂ ਬੱਚੇ ਚੰਗੇ ਸਕੂਲ ਵਿਚ ਪੜਨ ਲਾ ਦੇਵੇ ਤਾਂ ਉਸੇ ਸਮੇਂ ਗੈਂਗਸਟਰਾਂ ਦੀ ਧਮਕੀ ਆ ਜਾਂਦੀ ਹੈ¢ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਹਨ¢ ਪਰ ਅਫ਼ਸੋਸ ਹੈ ਕਿ ਹੁਣ ਦਿਨ ਚੜ੍ਹਦੇ ਨੂੰ ਗੋਲੀਆਂ ਦੀਆਂ ਤਾੜ-ਤਾੜ ਆਵਾਜ਼ਾਂ ਸੁਣਾਈ ਦਿੰਦੀਆਂ ਹਨ¢ ਜਦੋਂ ਕਿ ਪੰਜਾਬ ਸਰਕਾਰ ਨੇ ਕਦੇ ਯੁੱਧ ਨਸ਼ਿਆਂ ਵਿਰੁੱਧ ਅਤੇ ਹੁਣ ਪ੍ਰਹਾਰ-2 ਦੇ ਨਾਂਅ 'ਤੇ ਪੰਜਾਬ ਪੁਲਿਸ ਨੂੰ ਵੀ ਹੁਣ ਪ੍ਰਚਾਰ ਲਈ ਵਰਤਣਾ ਸ਼ੁਰੂ ਕੀਤਾ ਹੋਇਆ ਹੈ¢ ਸਾਬਕਾ ਵਿਧਾਇਕ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਨੇ ਪਿਛਲੇ ਸਮੇਂ ਵਿਚ ਬਹੁਤ ਸੰਤਾਪ ਹੰਡਾਇਆ ਹੈ¢ ਕਾਂਗਰਸ ਪਾਰਟੀ ਹਮੇਸ਼ਾ ਪੰਜਾਬ ਅਤੇ ਦੇਸ਼ ਵਿਚ ਅਮਨ ਸਾਂਤੀ ਚਾਹੁੰਦੀ ਹੈ¢ ਉਨ੍ਹਾਂ ਕਿਹਾ ਕਿ ਪੰਜਾਬ ਦੇ ਚੁਣੇ ਹੋਏ ਨੁਮਾਇੰਦੇ ਆਪਣੇ ਫ਼ਰਜ਼ਾਂ ਨੂੰ ਨਿਭਾਉਣ ਤਾਂ ਕਿ ਪੰਜਾਬ ਵਾਸੀ ਖ਼ੁਸ਼ੀਆਂ ਖੇੜਿਆਂ ਦਾ ਅਨੰਦ ਮਾਣ ਸਕਣ¢ ਇਸ ਮੌਕੇ ਕਾਂਗਰਸ ਸ਼ਹਿਰੀ ਮਲੌਦ ਦੇ ਪ੍ਰਧਾਨ ਸੁਰਿੰਦਰ ਕੁਮਾਰ ਢੀਂਗਰਾ, ਕੁਲਵੀਰ ਸਿੰਘ ਸੋਹੀਆਂ, ਕੌਂਸਲਰ ਅਵਿੰਦਰਦੀਪ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਬਲਾਕ ਸੰਮਤੀ ਮੈਂਬਰ ਕਿ੍ਸ਼ਨ ਦੇਵ ਜੋਗੀ ਮਾਜਰਾ, ਨਰੇਸ਼ ਸਿੰਘ ਮਲੌਦ, ਸੋਨੀ ਕੂਹਲੀ ਕਲਾਂ, ਸਰਪੰਚ ਸੁਖਵੀਰ ਸਿੰਘ ਦੌਲਤਪੁਰ ਆਦਿ ਹਾਜ਼ਰ ਸਨ¢