ਰਾੜਾ ਸਾਹਿਬ, 13 ਫਰਵਰੀ (ਸੁਖਵੀਰ ਸਿੰਘ ਚਣਕੋਈਆਂ)-ਵਿਧਾਨ ਸਭਾ ਹਲਕਾ ਪਾਇਲ ਤੋਂ ਯੂਥ ਵਿੰਗ ਦੇ ਪ੍ਰਧਾਨ ਪਰਵਿੰਦਰ ਸਿੰਘ ਝੱਜ, ਸਰਵਣ ਸਿੰਘ ਝੱਜ ਤੇ ਕਰਮਦੀਪ ਸਿੰਘ ਝੱਜ ਵਲੋਂ ਅੱਜ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪਿੰਡ ਗਿੱਦੜੀ ਤੋਂ ਗੱਡੀ (ਟਰਾਲਾ) ਭੇਜਿਆ ਗਿਆ, ਜਿਸ ਨੰੂ ਹਲਕਾ ਪਾਇਲ ਦੇ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨੇ ਰਵਾਨਾ ਕੀਤਾ¢ ਇਸ ਸਮੇਂ ਹਲਕਾ ਵਿਧਾਇਕ ਗਿਆਸਪੁਰਾ ਨਾਲ ਸਰਪੰਚ ਗੁਰਮੋਹਣ ਸਿੰਘ ਝੱਜ (ਲੱਖਾ ਗਿੱਦੜੀ) ਵੀ ਮੌਜੂਦ ਸਨ¢ ਹਲਕਾ ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਗੱਡੀ ਰਾਹੀਂ ਸ਼ਰਧਾਲੂਆਂ ਨੂੰ ਸ਼੍ਰੀ ਹਰਿਮੰਦਰ ਸਾਹਿਬ, ਪਟਨਾ ਸਾਹਿਬ, ਗਵਾਲੀਅਰ, ਗੁ. ਨਾਨਕ ਮਤਾ ਸਾਹਿਬ, ਕਾਂਸ਼ੀ ਅਤੇ ਆਗਰਾ ਆਦਿ ਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ¢ਹਲਕਾ ਵਿਧਾਇਕ ਗਿਆਸਪੁਰਾ ਨੇ ਜਿੱਥੇ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸ਼ੁਰੂ ਕੀਤੀ ਗਈ ਹੈ, ਉੱਥੇ ਹੀ ਆਮ ਆਦਮੀ ਪਾਰਟੀ ਦੇ ਆਗੂ ਵੀ ਸੰਗਤਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਆਪਣੇ ਖਰਚੇ 'ਤੇ ਬੱਸਾਂ ਭੇਜ ਰਹੇ ਹਨ ਜੋ ਕਿ ਬਹੁਤ ਹੀ ਚੰਗਾ ਤੇ ਨੇਕ ਕੰਮ ਹੈ¢ ਇਸ ਸਮੇਂ ਸੰਗਤਾਂ ਵਲੋਂ ਪਰਵਿੰਦਰ ਸਿੰਘ ਝੱਜ ਤੇ ਸਰਵਣ ਸਿੰਘ ਝੱਜ ਦਾ ਧੰਨਵਾਦ ਕੀਤਾ ਗਿਆ¢ ਇਸ ਮੌਕੇ ਗਗਨਦੀਪ ਸਿੰਘ ਗੱਗੀ ਪੰਚ, ਗੁਰਮੀਤ ਸਿੰਘ ਝੱਜ, ਸੰਤੋਖ ਸਿੰਘ, ਗੁਰਦੀਪ ਸਿੰਘ ਝੱਜ, ਸਨੀ ਝੱਜ, ਜਗਤਾਰ ਸਿੰਘ ਜੱਗੀ, ਮਲਕੀਤ ਸਿੰਘ ਮੀਤ, ਜਸਵੰਤ ਸਿੰਘ ਪੰਚ, ਹਰਪ੍ਰੀਤ ਸਿੰਘ ਹੈਪੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਸਨ¢