15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਘੁੰਗਰਾਲੀ ਰਾਜਪੂਤਾਂ ਪ੍ਰਾਇਮਰੀ ਸਕੂਲ ਵਿਖੇ ਕਰਵਾਈ ਗਈ ਸਾਲਾਨਾ ਐਥਲੀਟ ਮੀਟ ਨੇ ਅਮਿੱਟ ਯਾਦਾਂ ਬਖੇਰੀਆਂ

ਅਜੀਤ ਡੈਸਕ 14-02-2026
ਬੀਜਾ, 13 ਫਰਵਰੀ (ਕਸ਼ਮੀਰਾ ਸਿੰਘ ਬਗ਼ਲੀ)-ਖੰਨਾ ਦੇ ਨੇੜਲੇ ਪਿੰਡ ਘੁੰਗਰਾਲੀ ਰਾਜਪੂਤਾਂ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ¢ ਇਹ ਸਕੂਲ ਅੱਜ ਪੰਜਾਬ ਦੇ ਉੱਤਮ ਸਕੂਲਾਂ ਦੀ ਸ਼੍ਰੇਣੀ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਹੈ¢ ਸਕੂਲ ਦਾ ਸਲਾਨਾ ਸਮਾਗਮ ਸਕੂਲ ਸਟਾਫ਼ ਅਤੇ ਐਨ.ਆਰ.ਆਈਜ਼ ਦੇ ਸਹਿਯੋਗ ਨਾਲ 'ਨੰਨ੍ਹੇ ਉਸਤਾਦ ਐਥਲੈਟਿਕਸ ਮੀਟ' ਕਰਵਾਈ ਗਈ¢ ਸਮਾਗਮ ਦੌਰਾਨ ਬੱਚਿਆਂ ਵਲੋਂ ਸ਼ਾਨਦਾਰ ਮਾਰਚ ਪਾਸਟ ਕੱਢਿਆ ਗਿਆ, ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਖੇਡ ਮੁਕਾਬਲਿਆਂ ਵਿਚ ਵਧ ਚੜ੍ਹ ਕੇ ਹਿੱਸਾ ਲਿਆ ਗਿਆ¢ ਬੱਚਿਆਂ ਦੀ ਕਲਾ, ਅਨੁਸ਼ਾਸਨ ਅਤੇ ਆਤਮ ਵਿਸ਼ਵਾਸ ਦੀ ਹਰ ਪਾਸੇ ਖੂਬ ਤਾਰੀਫ਼ ਹੋਈ¢ ਸਮਾਗਮ ਵਿਚ ਸ਼ਾਮਿਲ ਐਨ.ਆਰ.ਆਈਜ਼ ਨੇ ਵੀ ਖੁੱਲ੍ਹ ਕੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਦੀ ਪ੍ਰਸ਼ੰਸਾ ਕੀਤੀ ਅਤੇ ਹੋਰ ਐਨ.ਆਰ.ਆਈਜ਼ ਨੂੰ ਆਪਣੇ-ਆਪਣੇ ਪਿੰਡਾਂ ਦੇ ਸਕੂਲਾਂ ਦੀ ਮਦਦ ਲਈ ਪ੍ਰੇਰਿਤ ਕੀਤਾ¢ ਸਕੂਲ ਮੁਖੀ ਗਲੈਕਸੀ ਸੋਫਤ ਨੇ ਦੱਸਿਆ ਕਿ ਕੁੱਝ ਸਾਲ ਪਹਿਲਾਂ ਸਕੂਲ ਵਿਚ ਬੱਚਿਆਂ ਦੀ ਗਿਣਤੀ ਕੇਵਲ 86 ਦੇ ਕਰੀਬ ਸੀ, ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦੇ ਲਗਾਤਾਰ ਉਪਰਾਲਿਆਂ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਦਿ੍ੜ ਨੀਤੀ ਅਤੇ ਸਟਾਫ਼ ਦੀ ਦਿਨ-ਰਾਤ ਦੀ ਮਿਹਨਤ ਸਦਕਾ ਅੱਜ ਇਹ ਗਿਣਤੀ ਲਗਭਗ ਡੇਢ ਸੌ ਤੱਕ ਪਹੁੰਚ ਗਈ ਹੈ¢ ਹਰ ਸਾਲ ਦਾਖ਼ਲੇ ਵਧ ਰਹੇ ਹਨ ¢ ਕਈ ਮਾਪੇ ਪ੍ਰਾਈਵੇਟ ਸਕੂਲ ਛੱਡ ਕੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾ ਰਹੇ ਹਨ¢ ਹਰ ਮਹੀਨੇ ਮਾਪਿਆਂ ਨਾਲ ਮੀਟਿੰਗ ਕਰ ਕੇ ਬੱਚਿਆਂ ਦੀ ਪੜ੍ਹਾਈ ਅਤੇ ਵਿਕਾਸ ਬਾਰੇ ਗੱਲਬਾਤ ਕੀਤੀ ਜਾਂਦੀ ਹੈ, ਜਿਸ ਨਾਲ ਸਕੂਲ ਅਤੇ ਮਾਪਿਆਂ ਵਿਚਕਾਰ ਮਜ਼ਬੂਤ ਤਾਲਮੇਲ ਬਣਿਆ ਹੋਇਆ ਹੈ¢ ਇਸ ਵਾਰ ਦੀ ਐਥਲੈਟਿਕਸ ਮੀਟ ਸਵਰਗੀ ਗੁਰਵੰਤ ਸਿੰਘ ਸਹੋਤਾ ਦੀ ਯਾਦ ਨੂੰ ਸਮਰਪਿਤ ਕੀਤੀ ਗਈ, ਕਿਉਂਕਿ ਸਹੋਤਾ ਪਰਿਵਾਰ ਹਮੇਸ਼ਾ ਸਕੂਲ ਅਤੇ ਪਿੰਡ ਦੀ ਮਦਦ ਲਈ ਅੱਗੇ ਰਹਿੰਦਾ ਹੈ¢ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਮਨੋਜ ਕੁਮਾਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਣਜੋਧ ਸਿੰਘ ਖੰਗੂੜਾ ਨੇ ਸਕੂਲ ਸਟਾਫ਼ ਦੀ ਮਿਹਨਤ ਦੀ ਖੂਬ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਸਿੱਖਿਆ ਕ੍ਰਾਂਤੀ ਦਾ ਹੀ ਨਤੀਜਾ ਹੈ ਕਿ ਅੱਜ ਸਰਕਾਰੀ ਸਕੂਲ ਨਵੀਂ ਉਚਾਈਆਂ ਨੂੰ ਛੂਹ ਰਹੇ ਹਨ¢ ਇਸ ਮੌਕੇ ਸਟੇਟ ਐਵਾਰਡ ਅਧਿਆਪਕ ਵਿਕਾਸ ਕਪਿਲਾ, ਬਲਜੀਤ ਕੌਰ, ਜਸਵਿੰਦਰ ਕੌਰ, ਜਸਵੀਰ ਕੌਰ, ਸਤਨਾਮ ਸਿੰਘ, ਜਸਵਿੰਦਰ ਕੌਰ, ਸਵ. ਗੁਰਵੰਤ ਸਿੰਘ ਸਹੋਤਾ ਦੀ ਪਤਨੀ ਅੰਮਿ੍ਤਪਾਲ ਕੌਰ ਸਹੋਤਾ, ਸਿਮਰਤ ਸਹੋਤਾ, ਪਲਵਿੰਦਰ ਸਿੰਘ ਸਹੋਤਾ, ਬਰਿੰਦਰਜੀਤ ਕੌਰ ਸਹੋਤਾ, ਧਨਵੀਰ ਸਹੋਤਾ, ਜਸਵੀਰ ਕੌਰ ਸਹੋਤਾ, ਗੁਰਵੀਰਇੰਦਰ ਸਿੰਘ ਧਾਲੀਵਾਲ, ਦਵਿੰਦਰ ਸਿੰਘ ਸਮੇਤ ਕਈ ਹੋਰ ਪਤਵੰਤੇ ਸੱਜਣ ਹਾਜ਼ਰ ਸਨ¢
ਪਿਛਲੀ ਖ਼ਬਰ ਝਾੜ ਸਾਹਿਬ ਕਾਲਜ ਵਿਖੇ ਐਨ. ਐੱਸ. ਐੱਸ. ਕੈਂਪ ਜਾਰੀ <br/> ਅਗਲੀ ਖ਼ਬਰ ਪਿੰਡ ਗਿੱਦੜੀ ਤੋਂ ਹਲਕਾ ਵਿਧਾਇਕ ਗਿਆਸਪੁਰਾ ਵਲੋਂ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਲਈ ਕੀਤਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।